ਜਥੇਦਾਰ ਖੋਜੇਵਾਲ ਨੇ ਸੁਖਬੀਰ ਬਾਦਲ ਵਲੋ ਕੀਤੇ ਐਲਾਨ ਦਲਿਤ ਤੇ ਹਿੰਦੂ ਡਿਪਟੀ ਸੀ ਐੱਮ ਚਿਹਰੇ ਦੇ ਬਿਆਨ ਦਾ ਕੀਤਾ ਸਵਾਗਤ

ਕੈਪਸ਼ਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਮੈਂਬਰ ਪੀ ਏ ਸੀ ਬਣਨ ਤੇ ਪਿੰਡ ਅਹਿਮਦਪੁਰ ਦੇ ਲੋਕਾਂ ਵੱਲੋਂ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜਥੇਦਾਰ ਰਣਜੀਤ ਸਿੰਘ ਖੋਜੇਵਾਲ ਦੇ ਮੈਬਰ ਪੀ ਏ ਸੀ ਬਣਨ ਤੇ ਪਿੰਡ ਅਹਿਮਦਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਸਨਮਾਨਿਤ ਕੀਤਾ ਗਿਆ । ਸਨਮਾਨਿਤ ਹੋਣ ਉਪਰੰਤ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਇਕ ਡਿਪਟੀ ਸੀ ਐਮ ਦਲਿਤ ਚਿਹਰੇ ਤੇ ਦੂਸਰਾ ਡਿਪਟੀ ਸੀ ਐਮ ਹਿੰਦੂ ਚਿਹਰੇ ਨੂੰ ਲਾਉਣ ਦੇ ਐਲਾਨ ਦਾ ਸਵਾਗਤ ਕੀਤਾ।

ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਦਲਿਤ ਤੇ ਹਿੰਦੂ ਭਾਈਚਾਰੇ ਵਿਚੋਂ ਡਿਪਟੀ ਸੀਐਮ ਲਾਉਣ ਨਾਲ ਪਾਰਟੀ ਦੀ ਲੋਕਪ੍ਰਿਅਤਾ ਦਲਿਤ ਭਾਈਚਾਰੇ ਤੇ ਹਿੰਦੂ ਭਾਈਚਾਰੇ ਵਿੱਚ ਹੋਰ ਵਧੇਗੀ ਤੇ ਪਾਰਟੀ ਦੀ ਧਰਮ ਨਿਰਪੱਖਤਾ ਤੇ ਵੀ ਜਨਤਾ ਦੀ ਕਚਹਿਰੀ ਵਿੱਚ ਮੋਹਰ ਲੱਗੇਗੀ । ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਬਸਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਬਣਨ ਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਵਾਸਤੇ ਸੰਸਦ ਵਿੱਚ ਕੰਮ ਰੋਕੂ ਮਤਾ ਵੀ ਲਿਆਂਦਾ ਜਾਵੇਗਾ।

ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਸਨਮਾਨਿਤ ਕਰਨ ਮੌਕੇ ਨਰਿੰਦਰ ਸਿੰਘ ਸਾਬਕਾ ਸਰਪੰਚ ,ਗੁਰਮੇਜ ਸਿੰਘ ,ਪਰਮਜੀਤ ਸਿੰਘ ਸਰਪੰਚ ,ਦਲਜੀਤ ਸਿੰਘ ਬਸਰਾ ,ਪਰਦੁਮਣ ਸਿੰਘ ਭੇਟਾਂ ,ਪਰਮਜੀਤ ਸਿੰਘ ਸ਼ਾਹ ,ਸਰਬਜੀਤ ਸਿੰਘ ਦਿਉਲ ,ਗੁਰਪ੍ਰੀਤ ਸਿੰਘ ,ਧਰਮਜੀਤ ਸਿੰਘ ,ਤਜਿੰਦਰ ਸਿੰਘ ,ਕਮਲਜੀਤ ਸਿੰਘ ,ਰਣਜੀਤ ਸਿੰਘ ,ਹਰਬੰਸ ਸਿੰਘ ,ਕਿਰਪਾਲ ਸਿੰਘ ,ਲਭਪਰੀਤ ਸਿੰਘ ,ਮਨਜੀਤ ਸਿੰਘ ਰਾਜਾ ,ਅੰਮਿਰਤਪਾਲ ਸਿੰਘ ,ਤਨਜੋਤ ਸਿੰਘ ,ਮਨਜੀਤ ਸਿੰਘ ਸਤਨਾਮ ਸਿੰਘ ਹਰਦੀਪ ਸਿੰਘ ,ਮੰਗਲ ਸਿੰਘ ,ਸਰਬਜੀਤ ਸਿੰਘ ,ਇਕਬਾਲ ਸਿੰਘ ਆਦਿ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵ ਨਿਯੁਕਤ ਅਧਿਆਪਕਾਂ ਨੂੰ ਡਿਪਟੀ ਕਮਿਸ਼ਨਰ ਨੇ ਸੌਂਪੇ ਨਿਯੁਕਤੀ ਪੱਤਰ
Next articleਤਨਖਾਹ ਕਮਿਸ਼ਨ ਅਤੇ ਅਧਿਆਪਕਾਂ ਦੀਆਂ ਹੋਰ ਮੰਗਾਂ ਹੱਲ ਨਾ ਕਰਨ ਖਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ