ਹਲਕੇ ਦੇ ਸਮੂਹ ਵੋਟਰ ਕੱਲ੍ਹ ਨੂੰ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਪਾ ਕੇ ਹਲਕੇ ਵਿੱਚੋਂ ਲੁਟੇਰੇ ਸਾਮਰਾਜ ਦਾ ਸਫਾਇਆ ਕਰਨ -ਜਥੇਦਾਰ ਸਾਹੀ
(ਸਮਾਜ ਵੀਕਲੀ)-ਕਪੂਰਥਲਾ / ਸੁਲਤਾਨਪੁਰ ਲੋਧੀ , (ਕੌੜਾ)– ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਸੰਯੁਕਤ ਪਾਰਟੀ ਦੇ ਉਮੀਦਵਾਰ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਵੱਲੋਂ
ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਬੰਦ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਇਕ ਪੱਤਰਕਾਰ ਸੰਮੇਲਨ ਕੀਤਾ ਗਿਆ । ਹਲਕੇ ਦੇ ਸਮੂਹ ਵੋਟਰਾਂ ਨੂੰ 20 ਫਰਵਰੀ ਦਿਨ ਐਤਵਾਰ ਨੂੰ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਬਿਨਾਂ ਕਿਸੇ ਡਰ ਭੈਅ ਦੇ ਅਕਾਲੀ ਦਲ ਸੰਯੁਕਤ ਨੂੰ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ ਤੇ ਹਲਕੇ ਵਿੱਚੋਂ ਲੁਟੇਰੇ ਸਾਮਰਾਜ ਦਾ ਸਫਾਇਆ ਕਰਨ ਲਈ ਕਿਹਾ।
ਉਥੇ ਹੀ ਉਨ੍ਹਾਂ ਨੇ ਵਿਧਾਇਕ ਨਵਤੇਜ ਸਿੰਘ ਚੀਮਾ
ਦੀ ਇਸ ਵਿਧਾਨ ਸਭਾ ਚੋਣਾਂ ਵਿੱਚ ਸ਼ਰਮਨਾਕ ਹਾਰ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਨਵਤੇਜ ਸਿੰਘ ਚੀਮਾ
ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਦੇ ਬੇਕਸੂਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਉਨ੍ਹਾਂ ਤੇ ਨਾਜਾਇਜ਼ ਪਰਚੇ ਦਰਜ ਕਰਵਾ ਕੇ ਮੋਟੀਆਂ ਕਮਾਈਆਂ ਕੀਤੀਆਂ । ਇਸਦੇ ਨਾਲ ਹੀ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਸਬੰਧ ਗੈਂਗਸਟਰ ਜੀਤਾ ਮੌੜ ਨਾਲ ਸਨ। ਜਿਨ੍ਹਾਂ ਦੀ ਗਵਾਹੀ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਬੇਟਿਆਂ ਦੀਆਂ ਜੀਤਾ ਮੌੜ ਨਾਲ ਔਡੀ ਗੱਡੀ ਖ਼ਰੀਦਣ ਦੀਆਂ ਫੋਟੋਆਂ ਭਰ ਰਹੀਆਂ ਹਨ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਮੋਠਾਂਵਾਲਾ ਤੋਂ ਕੁਝ ਹਥਿਆਰਾਂ ਦੀ ਵੱਡੀ ਖੇਪ ਵੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਸੀ। ਜਿਨ੍ਹਾਂ ਦੋਸ਼ੀਆਂ ਨੂੰ ਇਨ੍ਹਾਂ ਹਥਿਆਰਾਂ ਦੀ ਖੇਪ ਸਮੇਤ ਫੜਿਆ ਗਿਆ ਸੀ । ਉਨ੍ਹਾਂ ਦੇ ਸਬੰਧ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਸਨ। ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਆਪਣੀ ਇਤਿਹਾਸਕ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਜੇਲ੍ਹ ਭੇਜਣਗੇ। ਹਲਕਾ ਕਪੂਰਥਲਾ ਵਿੱਚ ਮੰਜੂ ਰਾਣਾ ਵਲੋਂ ਰਾਣਾ ਗੁਰਜੀਤ ਸਿੰਘ ਤੇ ਜੀਤੇ ਮੌੜ ਨਾਲ ਸੰਬੰਧਾਂ ਦੇ ਲਾਏ ਦੋਸ਼ਾਂ ਦੇ ਸਵਾਲ ਦੇ ਜਵਾਬ ਵਿੱਚ ਜੁਗਰਾਜਪਾਲ ਸਿੰਘ ਸਾਹੀ ਨੇ ਕਿਹਾ ਕਿ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਹੀ ਜੀਤਾ ਮੌੜ ਨੂੰ ਰਾਣਾ ਗੁਰਜੀਤ ਸਿੰਘ ਕੋਲ ਭੇਜਿਆ ਗਿਆ ਸੀ। ਜਿਸ ਦੇ ਚਲਦੇ ਰਾਣਾ ਗੁਰਜੀਤ ਸਿੰਘ ਦੇ ਖੁੱਲ੍ਹੇ ਸੁਭਾਅ ਦੇ ਹੁੰਦਿਆਂ ਉਨ੍ਹਾਂ ਨੇ ਜੀਤਾ ਮੌੜ ਨੂੰ ਜੱਫੀ ਪਾ ਕੇ ਮਿਲਣ ਦੀਆਂ ਫੋਟੋਆਂ ਨੂੰ ਵਾਇਰਲ ਕਰ ਕੇ ਰਾਣਾ ਗੁਰਜੀਤ ਸਿੰਘ ਨੂੰ ਇਕ ਸਾਜ਼ਿਸ਼ ਤਹਿਤ ਜੀਤਾ ਮੋੜ ਨਾਲ ਸਬੰਧ ਦਿਖਾਏ ਗਏ ਹਨ । ਉਹਨਾਂ ਕਿਹਾ ਕਿ ਮੰਜੂ ਰਾਣਾ ਵਲੋਂ ਰਾਣਾ ਗੁਰਜੀਤ ਸਿੰਘ ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿਚ ਸੰਯੁਕਤ ਅਕਾਲੀ ਦਲ ਤੇ ਭਾਜਪਾ ਪੱਖੀ ਹਲਕੇ ਦੇ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਤੇ ਜਤਿੰਦਰਪਾਲ ਸਿੰਘ ਸਾਹੀ ,ਜਸਬੀਰ ਸਿੰਘ ਗੋਪੀਪੁਰ, ਹਰਜਿੰਦਰ ਸਿੰਘ ਨਿੰਦਾ ਸ਼ਾਲਾਪੁਰ, ਧਰਮਵੀਰ ਸਿੰਘ ਵਿੱਕੀ, ਰਾਜਬੀਰ ਸਿੰਘ ਰਾਜੂ, ਡਾ ਜ਼ਮੀਨ ਖ਼ਾਨ ਮੰਗੂਪੁਰ, ਓਮ ਪ੍ਰਕਾਸ਼ ਡੋਗਰਾ ਪ੍ਰਧਾਨ ਬੀ ਜੇ ਪੀ, ਪਿਆਰਾ ਸਿੰਘ ਪਾਜੀਆਂ, ਪ੍ਰੇਮ ਕੁਮਾਰ ਭਗਤ ,ਦੀਪਕ ਕੁਮਾਰ ,ਗੁਰਮੇਲ ਸਿੰਘ ਪੱਡਾ ਖੀਰਾਂਵਾਲੀ, ਕਮਲਜੀਤ ਸਿੰਘ ਸਾਬੀ ,ਕਸ਼ਮੀਰ ਸਿੰਘ ਨੂਰਪੁਰ, ਰਮਨ ਜੈਨ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly