ਸ੍ਰੀ ਅਕਾਲ ਤਖਤ ਦੇ ਜਥੇਦਾਰ ਗੜਗੱਜ ਦੁਆਰਾ ਉੱਘੇ ਸਿੱਖ ਵਿਦਵਾਨ ਡਾ.ਪਰਮਜੀਤ ਸਿੰਘ ਮਾਨਸਾ ਦਾ ਕੀਤਾ ਸਨਮਾਨ 

ਕਪੂਰਥਲਾ   (ਸਮਾਜ ਵੀਕਲੀ)   (ਕੌੜਾ  ) – ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਪੰਜਾਬ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਆਯੋਜਿਤ ਗੁਰਮਤਿ ਸਮਾਗਮ ਵਿਚ ਵਿਦਵਾਨ ਗੁਰਸਿੱਖ ਲੇਖਕ ਡਾ. ਪਰਮਜੀਤ ਸਿੰਘ ਮਾਨਸਾ, ਡਾ. ਆਸਾ ਸਿੰਘ ਘੁੰਮਣ ਵਿਦਵਾਨ ਲਿਖਾਰੀ ਤੇ ਡਾ. ਜਸਬੀਰ ਕੌਰ ਆਦਿ ਦਾ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਸਮੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ,  ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ , ਜਿਲਾ ਕਪੂਰਥਲਾ ਦੇ ਇੰਚਾਰਜ ਪ੍ਰਚਾਰਕ ਭਾਈ ਹਰਜੀਤ ਸਿੰਘ , ਪ੍ਰਚਾਰਕ ਭਾਈ ਪਰਮਜੀਤ ਸਿੰਘ ,ਪ੍ਰਚਾਰਕ ਜਗਜੀਤ ਸਿੰਘ ਅਹਿਮਦਪੁਰ,ਭਾਈ ਜਗਦੇਵ ਸਿੰਘ ,ਭਾਈ ਹਰਜੀਤ ਸਿੰਘ ਆਸਟਰੇਲੀਆ , ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਵਾਈਸ ਕਨਵੀਨਰ ਭਾਈ ਹਰਜੀਤ ਸਿੰਘ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ , ਜੋਨਲ ਇੰਚਾਰਜ ਭਿਖੀਵਿੰਡ ਭਾਈ ਗੁਰਜੰਟ ਸਿੰਘ, ਜੋਨਲ ਇੰਚਾਰਜ ਮਖੂ ਭਾਈ ਨਿੰਦਰ ਪਾਲ ਸਿੰਘ, ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ, ਭਾਈ ਸੁਖਵਿੰਦਰ ਸਿੰਘ ਖਾਲੜਾ, ਦਸਤਾਰ ਕੋਆਡੀਨੇਟਰ ਭਾਈ ਹਰਜੀਤ ਸਿੰਘ ਲਹਿਰੀ, ਭਾਈ ਹਰਪ੍ਰੀਤ ਸਿੰਘ, ਵਾਈਸ ਕੋਆਰਡੀਨੇਟਰ ਭਾਈ ਆਕਾਸ਼ਦੀਪ ਸਿੰਘ ਪੱਟੀ, ਜਗਦੀਸ਼ ਸਿੰਘ ਭਿੱਖੀਵਿੰਡ, ਸਾਜਨ ਪ੍ਰੀਤ ਸਿੰਘ,ਵਜੀਰ ਸਿੰਘ , ਨਿੰਦਰਪਾਲ ਸਿੰਘ ਮੱਖੂ, ਤਾਜਵੀਰ ਸਿੰਘ ਵੀ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਗਲੈਂਡ ਦੇ ਸੀਨੀਅਰ ਨੌਜਵਾਨ ਧਾਰਮਿਕ  ਆਗੂ ਰਾਜਾ ਕੰਗ ਨੂੰ ਸਦਮਾ, ਪੰਜਾਬ ਰਹਿੰਦੀ ਭੂਆ ਦਾ ਅਚਾਨਕ ਦੇਹਾਂਤ 
Next articleਭਾਸ਼ਾ ਵਿਭਾਗ ਵੱਲੋਂ ਮਿੱਠੜਾ ਕਾਲਜ ਵਿਖੇ  ਕਰਵਾਇਆ ਵਿਸ਼ੇਸ਼ ਭਾਸ਼ਣ