ਲੈਸਟਰ(ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸੀਨੀਅਰ ਨੌਜਵਾਨ ਧਾਰਮਿਕ ਆਗੂ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਲੈਸਟਰ ਦੇ ਸਾਬਕਾ ਪ੍ਰਧਾਨ , ਤੀਰ ਗਰੁੱਪ ਦੇ ਸਪੋਕਸ ਪਰਸਨ ਸ ਰਾਜਮਨਵਿੰਦਰ ਸਿੰਘ ਰਾਜਾ ਕੰਗ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ,ਜਦ ਉਹਨਾਂ ਦੇ ਪੰਜਾਬ ਰਹਿੰਦੇ ਭੂਆ ਜੀ ਦਲਵੀਰ ਕੌਰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਦਲਵੀਰ ਕੌਰ ਦਾ ਇੱਕ ਸਪੁੱਤਰ ਗੁਰਵਿੰਦਰ ਸਿੰਘ ਰਾਣਾ ਜੋ ਕਿ ਇਸ ਵੇਲੇ ਇੰਗਲੈਂਡ ਰਹਿ ਰਿਹਾ ਹੈ,ਅਤੇ ਬੇਟੀ ਜਸਪਿੰਦਰ ਕੌਰ ਅਮਰੀਕਾ ਦੀ ਵਸਨੀਕ ਹੈ। ਮ੍ਰਿਤਕ ਦਲਵੀਰ ਕੌਰ ਦਾ ਅੰਤਿਮ ਸੰਸਕਾਰ ਵੀਰਵਾਰ ਸਵੇਰੇ 10 ਵਜੇ ਉਹਨਾ ਦੇ ਜੱਦੀ ਪਿੰਡ ਫੋਟੜੀਵਾਲ ਵਿਖੇ ਕੀਤਾ ਜਾਵੇਗਾ, ਅਤੇ ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅਤੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਸ਼ਨਿਚਰਵਾਰ ਨੂੰ ਬਾਅਦ ਦੁਪਿਹਰ ਗੁਰਦੁਆਰਾ ਸਾਹਿਬ ਵਿਖੇ ਪੈਣਗੇ। ਦਲਵੀਰ ਕੌਰ ਦੀ ਇਸ ਬੇਵਕਤ ਅਚਾਨਕ ਮੌਤ ਤੇ ਸਿੱਖ ਫੈਡਰੇਸ਼ਨ ਯੂਕੇ ਦੇ ਆਗੂ ਸਰਦਾਰ ਕੁਲਦੀਪ ਸਿੰਘ ਚਹੇੜੂ, ਗੁਰਨਾਮ ਸਿੰਘ ਰੂਪੋਵਾਲ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲੈਸਟਰ ਦੇ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ, ਅਮਰੀਕ ਸਿੰਘ ਗਿੱਲ, ਜਸਵਿੰਦਰ ਸਿੰਘ ਸੰਧੂ, ਸ਼ੀਤਲ ਸਿੰਘ ਪਲਾਹੀ, ਇੰਡੀਅਨ ਵਰਕਰ ਐਸੋਸੀਏਸ਼ਨ ਦੇ ਸਪੋਕਸ ਪਰਸਨ ਸ਼ੀਤਲ ਸਿੰਘ ਗਿੱਲ, ਪ੍ਰਸਿੱਧ ਪੰਜਾਬੀ ਗਾਇਕ ਕੇਬੀ ਢੀਂਡਸਾ , ਜਲਵੰਤ ਸਿੰਘ ਢੱਡੇ,ਸੁਖਜਿੰਦਰ ਸਿੰਘ ਢੱਡੇ ਸਮੇਤ ਇੰਗਲੈਂਡ ਅਤੇ ਯੂਰਪ ਭਰ ਦੇ ਹੋਰ ਬਹੁਤ ਸਾਰੇ ਧਾਰਮਿਕ ਆਗੂਆਂ ਤੇ ਸਮਾਜ ਸੇਵੀ ਅਤੇ ਰਾਜਸੀ ਆਗੂਆਂ ਨੇ ਸ ਰਾਜਮਨਿੰਦਰ ਸਿੰਘ ਰਾਜਾ ਕੰਗ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਇੰਗਲੈਂਡ ਦੇ ਸੀਨੀਅਰ ਨੌਜਵਾਨ ਧਾਰਮਿਕ ਆਗੂ ਰਾਜਾ ਕੰਗ ਨੂੰ ਸਦਮਾ, ਪੰਜਾਬ ਰਹਿੰਦੀ ਭੂਆ ਦਾ ਅਚਾਨਕ ਦੇਹਾਂਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



