ਜਲੰਧਰ (ਸਮਾਜ ਵੀਕਲੀ): ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਇਕਾਈ ਦੀ ਜਨਰਲ ਬਾਡੀ ਦੀ ਮੀਟਿੰਗ ਅੰਬੇਡਕਰ ਭਵਨ ਜਲੰਧਰ ਵਿਖੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਦੀ ਪ੍ਰਧਾਨਗੀ ਹੇਠ ਹੋਈ। ਦਲ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਦਲ ਦੀ ਪੰਜਾਬ ਇਕਾਈ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ। ਦਲ ਦੇ ਵਿੱਤ ਸਕੱਤਰ ਐਡਵੋਕੇਟ ਕੁਲਦੀਪ ਭੱਟੀ ਵੱਲੋਂ ਦਲ ਦੇ ਖਾਤੇ ਪੇਸ਼ ਕੀਤੇ ਗਏ। ਦਲ ਦੀ ਪੰਜਾਬ ਇਕਾਈ ਦੀ ਚੋਣ ਕਰਵਾਉਣ ਲਈ ਸਰਬਸੰਮਤੀ ਨਾਲ ਐਡਵੋਕੇਟ ਕੁਲਦੀਪ ਭੱਟੀ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ। ਸਮਤਾ ਸੈਨਿਕ ਦਲ, ਪੰਜਾਬ ਇਕਾਈ ਦੇ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਸਭ ਦਾ ਧੰਨਵਾਦ ਕਰਦਿਆਂ ਸਦਨ ਨੂੰ ਭੰਗ ਕੀਤਾ ਅਤੇ ਐਡਵੋਕੇਟ ਕੁਲਦੀਪ ਭੱਟੀ ਨੂੰ ਚੋਣ ਕਰਵਾਉਣ ਦੀ ਬੇਨਤੀ ਕੀਤੀ। ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਮੈਂਬਰਾਂ ਦੀ ਨਵੀਂ ਟੀਮ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।
ਨਵੀਂ ਚੁਣੀ ਗਈ ਟੀਮ ਦੇ ਮੈਂਬਰ ਹਨ: ਪ੍ਰਧਾਨ- ਜਸਵਿੰਦਰ ਵਰਿਆਣਾ, ਜਨਰਲ ਸਕੱਤਰ- ਬਲਦੇਵ ਰਾਜ ਭਾਰਦਵਾਜ, ਸਹਾਇਕ ਜਨਰਲ ਸਕੱਤਰ ਅਤੇ ਪਰੇਡ ਇੰਚਾਰਜ – ਤਿਲਕ ਰਾਜ, ਵਿੱਤ ਸਕੱਤਰ ਅਤੇ ਕਾਨੂੰਨੀ ਸਲਾਹਕਾਰ – ਐਡਵੋਕੇਟ ਕੁਲਦੀਪ ਭੱਟੀ, ਪ੍ਰੈੱਸ ਸਕੱਤਰ- ਡਾ: ਮੋਹਿੰਦਰ ਸੰਧੂ, ਲੇਡੀਜ਼ ਵਿੰਗ ਕਨਵੀਨਰ- ਸ਼੍ਰੀਮਤੀ ਸੁਖਵਿੰਦਰ ਕੌਰ, ਸਹਾਇਕ ਲੇਡੀਜ਼ ਵਿੰਗ ਕਨਵੀਨਰ- ਮਿਸ ਬੁੱਧ ਪ੍ਰਿਆ, ਦਫ਼ਤਰ ਸਕੱਤਰ- ਵਿਨੋਦ ਕੁਮਾਰ। ਚੁਣੇ ਗਏ ਕਾਰਜਕਾਰਨੀ ਕਮੇਟੀ ਮੈਂਬਰ ਹਨ: ਹਰਭਜਨ ਨਿਮਤਾ, ਸ਼ੰਕਰ ਨਵਧਰੇ, ਚਮਨ ਲਾਲ, ਗੌਤਮ (ਹੁਸ਼ਿਆਰਪੁਰ), ਸਾਰੰਗਾ, ਅਵਧੂਤ ਕੁਮਾਰ, ਸੰਨੀ ਥਾਪਰ ਅਤੇ ਸੁਖਰਾਜ। ਐਡਵੋਕੇਟ ਕੁਲਦੀਪ ਭੱਟੀ, ਕਾਨੂੰਨੀ ਸਲਾਹਕਾਰ, ਕੇਂਦਰੀ ਕਾਰਜਕਾਰਨੀ ਕਮੇਟੀ, ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਮੁੱਖ ਦਫਤਰ, ਨਾਗਪੁਰ (ਮਹਾਰਾਸ਼ਟਰ ਰਾਜ) ਵੱਲੋਂ ਚੋਣ ਬਹੁਤ ਹੀ ਸੁਚਾਰੂ ਢੰਗ ਨਾਲ ਕਰਵਾਈ ਗਈ। ਇਹ ਜਾਣਕਾਰੀ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.),ਪੰਜਾਬ ਇਕਾਈ