ਜਸਵਿੰਦਰ ਪੰਜਾਬੀ ਦਾ ਭੁਲੱਕੜ ਹੋਣਾ*

ਜਸਵਿੰਦਰ ਪੰਜਾਬੀ ਭੁੱਨਰਹੇੜੀ
(ਸਮਾਜ ਵੀਕਲੀ) ਆਓ ਐਤਵਾਰ ਮਨਾਈਏ। ਮੈਂ ਆਪਣੇ ਭੁਲੱਕੜਪੁਣੇ ਦੀਆਂ ਕੁਝ ਗੱਲਾਂ ਸਾਂਝੀਆਂ ਕਰਦਾਂ। ਤੁਸੀਂ ਵੀ ਕਰੋ। ਯਾਦਾਸਤ ਘਟਣ ਦਾ ਕਾਰਨ ਸ਼ਾਇਦ ਮੁਬਾਇਲ ਹੈ।
1-ਬੱਸ ਰਾਹੀਂ ਸੰਗਰੂਰ ਤੋਂ ਪਟਿਆਲੇ ਨੂੰ ਆ ਰਿਹਾ ਸੀ,ਰੋਡਵੇਜ਼ ਵਿੱਚ। ਭਵਾਨੀਗੜ੍ਹ ਲੰਘ ਕੇ ਟਿਕਟ ਚੈਕਰ ਆ ਗਿਆ। ਮੈਂ ਹੱਥ ਪੱਲਾ ਮਾਰਾਂ,ਟਿਕਟ ਨਾ ਲੱਭੇ। ਦੋ-ਤਿੰਨ ਵਾਰ ਪਰਸ ਫਰੋਲਿਆ। ਕਮੀਜ ਦੀ ਜੇਬ ਵਿੱਚ ਪਾਏ ਏ ਟੀ ਐਮ ਕਾਰਡ ਦੀ ਕਿਟ ਫਰੋਲੀ।
“ਕੋਈ ਨਾ ਅਰਾਮ ਨਾਲ ਲੱਭੋ।” ਇਹ ਕਹਿੰਦਾ ਚੈਕਰ ਅੱਗੇ ਤੁਰ ਪਿਆ। ਮੈੰ ਜਿਉਂ ਲੱਗਿਆ ਫਰੋਲਾ-ਫਰੋਲੀ ਕਰਨ,ਪਰ ਹੱਥ ਪੱਲੇ ਕੁਝ ਨਾ ਪਿਆ। ਆਪਣੇ ਛੋਟੇ ਜਿਹੇ ਬੱਚੇ ਸਮੇਤ ਮੇਰੇ ਨਾਲ਼ ਬੈਠੀ ਬੀਬੀ ਮੇਰੇ ਵੱਲ ਵੇਖ-ਵੇਖ ਮੁਸਕੜੀਏਂ ਹੱਸੇ। ਮੈਨੂੰ ਲੱਗਿਆ ਸ਼ਾਇਦ ਓਹ ਮੇਰੀ ਹਾਲਤ ‘ਤੇ ਹੱਸ ਰਹੀ ਆ। ਉਹਦੇ ‘ਤੇ ਗੁੱਸਾ ਆਵੇ। ਇੱਕ-ਦੋ ਵਾਰ ਸੀਟ ਦੇ ਹੇਠ-ਉੱਤੇ ਵੇਖ ਲਿਆ,ਪਰ ਨਾ।
“ਹਾਂ ਜੀ ਬਾਊ ਜੀ, ਮਿਲ ਗਈ ਟਿਕਟ?” ਚੈਕਰ ਨੇ ਦੁਬਾਰਾ ਆ ਕੇ ਪੁੱਛਿਆ।
“ਨਹੀਂ ਸਰ।” ਮੈਂ ਕਿਹਾ।
“ਆਪਣੇ ਮੋਬਾਇਲ ਦੇ ਕਵਰ ‘ਚੋਂ ਕੱਢ ਲਵੋ ਟਿਕਟ।” ਓਹੀ ਬੀਬੀ ਬੋਲੀ।
“ਧੰਨਵਾਦ ਜੀ।” ਮੈਂ ਓਹਦਾ ਸ਼ੁਕਰਾਨਾ ਕੀਤਾ।
**
ਮੇਰੇ ਕੋਲ਼ ਦੋ ਮੁਬਾਇਲ ਹਨ। ਇੱਕ ਦਿਨ ਇਕੱਲਾ ਹੀ ਸੀ,ਡੇਰੇ ‘ਚ। ਵੱਡਾ ਫੋਨ ਨਾ ਲੱਭੇ। ਛੋਟੇ ਤੋੰ ਰਿੰਗ ਕਰਾਂ। ਰਿੰਗ ਜਾਵੇ,ਪਰ ਸੁਣੇ ਹੈ ਨਾ। ਬਾਹਰ ਕਿਤੇ ਗਿਆ ਨਹੀਂ ਸੀ। ਦਿਮਾਗ ਫਟਣ ਵਾਲ਼ਾ ਹੋ ਗਿਆ। ਦੋਵੇਂ ਬੈੱਡਰੂਮ,ਰਸੋਈ,ਡਰਾਇੰਗਰੂਮ, ਸਭ ਪਾਸੇ ਨਜ਼ਰ ਮਾਰੀ। ਸੋਫੇ,ਕੰਪਿਊਟਰ ਟੇਬਲ…! ਗੱਲ ਕੀ ਸਾਰਾ ਡੇਰਾ ਛਾਣ ਮਾਰਿਆ। ਨਿਰਾਸ਼ਾ ਈ ਪੱਲੇ ਪਈ। ਮਿਠਾਈ ਦਾ ਡੱਬਾ ਆਇਆ ਸੀ ਕਿੱਧਰਿਓਂ। ਓਹ ਰਸੋਈ ਵਿੱਚ ਪਿਆ ਸੀ। ਚੁੱਕ ਕੇ ਫਰਿੱਜ ਵਿੱਚ ਰੱਖਣ ਲੱਗਾ,ਅੰਦਰ ਮੁਬਾਇਲ ਪਿਆ,ਫਰਿੱਜ ਵਿੱਚ।
ਜਸਵਿੰਦਰ ਪੰਜਾਬੀ ਭੁੱਨਰਹੇੜੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਤਰਨ…
Next article30 ਸਾਲਾ ਸੈਮੂਅਲ ਦੀ ਕੁਟ ਮਾਰ ਕਰਕੇ ਹੱਤਿਆ ਕਰਨ ਵਾਲੇ ਤਾਂਤਰਿਕ ਪਾਦਰੀ ਸਮੇਤ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ- ਤਰਕਸ਼ੀਲ ਸੁਸਾਇਟੀ