ਜਸਵੀਰ ਕੌਰ ਪੱਖੋ ਕੇ ਦੀ ਪਲੇਠੀ ਕਾਵਿ ਪੁਸਤਕ ਤੇ ਗੋਸ਼ਟੀ ਕਾਰਵਾਈ,ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ 

ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਾਹਿਤਕਾਰ
ਜਸਵੀਰ ਕੌਰ ਦਾ ਸਨਮਾਨ ਕਰਦਾ ਪ੍ਰਧਾਨਗੀ ਮੰਡਲ
ਪੇਪਰ ਪੜ੍ਹਦੇ ਹੋਏ ਤੇਜਿੰਦਰ ਚੰਡਿਹੋਕ।

ਬਰਨਾਲਾ  (ਸਮਾਜ ਵੀਕਲੀ) (ਚੰਡਿਹੋਕ): ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ ਵਲੋਂ ਕਰਵਾਏ ਸਾਹਿਤਕ ਸਮਾਗਮ ਵਿੱਚ ਪੁਸਤਕ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਵਿੱਤ ਸਕੱਤਰ ਰਾਮ ਸਰੂਪ ਸ਼ਰਮਾ ਨੇ ਦੱਸਿਆ ਕਿ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸਭਾ ਦੀ ਪ੍ਰਧਾਨਗੀ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਨੇ ਕੀਤੀ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੁਰਜੀਤ ਸਿੰਘ ਦਿਹੜ, ਤੇਜਿੰਦਰ ਚੰਡਿਹੋਕ , ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ, ਜਸਵੀਰ ਕੌਰ ਪੱਖੋ ਕੇ ਅਤੇ ਡਾਕਟਰ ਹਰਿਭਗਵਾਨ ਸੁਸ਼ੋਭਿਤ ਸਨ।

ਸਭਾ ਵੱਲੋਂ ਜਸਵੀਰ ਕੌਰ ਪੱਖੋ ਕੇ ਦੀ ਪਲੇਠੀ ਕਾਵਿ ਪੁਸਤਕ  “ਚਾਰ ਕਦਮ ਜ਼ਿੰਦਗੀ” ਉਪਰ ਵਿਚਾਰ ਗੋਸ਼ਟੀ ਕਰਵਾਈ ਗਈ। ਤੇਜਿੰਦਰ ਚੰਡਿਹੋਕ ਨੇ ਪੁਸਤਕ ਉਪਰ ਪੇਪਰ “ਜਜ਼ਬਾਤ ਦੇ ਵਹਿਣ ‘ ਚ ਵਹਿੰਦੀ ਪੁਸਤਕ – ਚਾਰ ਕਦਮ ਜ਼ਿੰਦਗੀ ” ਪੜ੍ਹਿਆ। ਜਿਸ ਉਪਰ ਬਹਿਸ ਕਰਦਿਆਂ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਗੋਸ਼ਟੀ ਦਾ ਮਤਲਬ ਪੁਸਤਕ ਦੇ ਦੋਨਾਂ ਪੱਖਾਂ ਤੇ ਵਿਚਾਰ ਕਰਨਾ ਹੁੰਦਾ ਹੈ। ਡਾਕਟਰ ਹਰਿਭਗਵਾਨ ਖੁੱਲ੍ਹੀ ਕਵਿਤਾ ਬਾਰੇ ਚਰਚਾ ਕੀਤੀ। ਲਖਵੀਰ ਸਿੰਘ ਦਿਹੜ ਨੇ ਕਵਿਤਾ ਨੂੰ ਔਰਤ ਅਤੇ ਮਰਦ ਦੀ ਸੰਵੇਦਨਾ ਦੀ ਗੱਲ ਆਖੀ। ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਸਾਨੂੰ ਲਿਖਣ ਤੋਂ ਪਹਿਲਾਂ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ। ਇਹਨਾਂ ਤੋਂ ਇਲਾਵਾ ਡਾਕਟਰ ਰਾਮਪਾਲ ਸਿੰਘ, ਲਛਮਣ ਦਾਸ ਮੁਸਾਫ਼ਿਰ ਆਦਿ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਉਪਰੰਤ ਤੇਜਿੰਦਰ ਚੰਡਿਹੋਕ ਅਤੇ ਜਸਵੀਰ ਕੌਰ ਪੱਖੋ ਕੇ ਨੇ ਉਠਾਏ ਸਵਾਲਾਂ ਦੇ ਜਵਾਬ ਦਿੱਤੇ। ਦੋਨਾਂ ਵਿਦਵਾਨਾਂ ਦਾ ਸਭਾ ਵੱਲੋਂ ਸਨਮਾਨ ਵੀ ਕੀਤਾ ਗਿਆ।
ਹਾਜਰ ਸਾਹਿਤਕਾਰਾਂ ਵੱਲੋ ਡਾਕਟਰ ਤਰਸਪਾਲ ਕੌਰ ਦੇ ਪਿਤਾ ਸ. ਗੁਰਦਾਸ ਸਿੰਘ ਕਲੇਰ ਅਤੇ ਡਿੰਪਲ ਕੁਮਾਰ ਸ਼ਰਮਾ ਦੇ ਤਾਇਆ ਜੀ ਦੀ ਅਚਨਚੇਤੀ ਮੌਤ ਦੇ ਅਫਸੋਸ ਸਬੰਧੀ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਕਰਵਾਏ ਗਏ ਕਵੀ ਦਰਬਾਰ ਵਿਚ ਪਾਲ ਸਿੰਘ ਲਹਿਰੀ, ਲਖਵਿੰਦਰ ਸਿੰਘ ਠੀਕਰੀਵਾਲਾ, ਸੁਰਜੀਤ ਸਿੰਘ ਦਿਹੜ, ਰਘਬੀਰ ਸਿੰਘ ਗਿੱਲ ਅਤੇ ਗੁਰਤੇਜ ਸਿੰਘ ਮੱਖਣ ਨੇ ਹਿੱਸਾ ਲਿਆ।
  ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਉਕਤ ਕਾਵਿ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮੰਚ ਸੰਚਾਲਨ ਖੂਬਸੂਰਤ ਤਰੀਕੇ  ਨਾਲ ਨਿਭਾਇਆ।
ਸਮਾਗਮ ਵਿੱਚ ਮਹਿੰਦਰ ਸਿੰਘ ਰਾਹੀ, ਰਘਬੀਰ ਸਿੰਘ ਗਿੱਲ, ਕੁਲਵੰਤ ਸਿੰਘ ਧੀਂਗੜ, ਚਰਨ ਸਿੰਘ ਝਲੂਰ, ਗਿਆਨੀ ਕਰਮ ਸਿੰਘ ਭੰਡਾਰੀ, ਚਮਕੌਰ ਸਿੰਘ ਮਾਨ, ਵਿੰਦਰ ਕੌਰ, ਹੀਰਾ ਲਾਲ, ਭੀਮ ਸਿੰਘ ਆਦਿ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਲੈਕਚਰਾਰਾਂ ਨੂੰ ਸਟੇਸ਼ਨ ਚੋਣ ਸਮੇਂ ਖਾਲੀ ਅਸਾਮੀਆਂ ਨਾ ਦਰਸਾਉਣ ਦੀ ਐਸਸੀ /ਬੀਸੀ ਅਧਿਆਪਕ ਯੂਨੀਅਨ ਵੱਲੋਂ ਨਿੰਦਾ
Next articleਆਈ.ਸੀ.ਆਈ. ਵੱਲੋਂ ਆਰਕੀਟੈਕਟ ਸੰਜੇ ਗੋਇਲ ਨੂੰ ਦਿੱਤਾ ਗਿਆ ਐਵਾਰਡ