ਜਸਵੀਰ ਕੌਰ ਮੰਡਿਆਣੀ ਨੇ ਮਾਰੀ ਮੈਡਲਾਂ ਦੀ ਹੈਟ੍ਰਿਕ

400 ਮੀਟਰ ਅੜਿੱਕਾ ਦੌੜ ਤੇ 3 ਕਿਲੋਮੀਟਰ ਸੈਰ ਵਿੱਚ ਸੋਨੇ ਅਤੇ 800 ਮੀਟਰ ‘ਚ ਜਿੱਤਿਆ ਚਾਂਦੀ ਦਾ ਤਮਗਾ

 ਜਲੰਧਰ (ਸਮਾਜ ਵੀਕਲੀ): ਕੱਲ੍ਹ ਪੰਜਾਬ ਮਾਸਟਰ ਗੇਮਸ ਐਸ਼ੋਸੀਏਸ਼ਨ (ਰਜਿ.) ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਈ ਅਥਲੈਟਿਕਸ ਚੈਪੀਅਨਸ਼ਿਪ ਵਿੱਚ ਵੱਖੋ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਜਿਸ ਵਿੱਚ ਅਧਿਆਪਕਾ ਜਸਵੀਰ ਕੌਰ ਮੰਡਿਆਣੀ ਨੇ ਮੈਡਲਾਂ ਦੀ ਹੈਟ੍ਰਿਕ ਮਾਰਦਿਆਂ 400 ਮੀਟਰ ਅੜਿੱਕਾ ਦੌੜ, 3 ਕਿਲੋਮੀਟਰ ਸੈਰ ਅਤੇ 800 ਮੀਟਰ ਦੌੜ ਵਿੱਚ ਕ੍ਰਮਵਾਰ ਪਹਿਲਿਆਂ ਤੇ ਦੂਜੇ ਸਥਾਨਾਂ ਤੇ ਰਹਿੰਦਿਆਂ 2 ਸੋਨੇ ਅਤੇ 1 ਚਾਂਦੀ ਦੇ ਕੁੱਲ ਤਿੰਨ ਤਮਗੇ ਆਪਣੇ ਨਾਮ ਕੀਤੇ। ਜਿਸ ਬਾਰੇ ਗੱਲ ਕਰਦਿਆਂ ਜਸਵੀਰ ਨੇ ਕਿਹਾ ਕਿ ਇਹਨਾਂ ਤਮਗਿਆਂ ਦੀ ਅਸਲ ਵੁੱਕਤ ਤਾਂ, ਤਾਂ ਹੈ ਜੇ ਹੋਰ ਲੋਕ ਖਾਸ ਕਰਕੇ ਨਵੀਂ ਪੀੜ੍ਹੀ ਪ੍ਰਭਾਵਿਤ ਹੋ ਕੇ ਖੇਡਾਂ ਨਾਲ਼ ਜੁੜੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਜ਼ਿਮਨੀ ਚੋਣ : ਰਾਣਾ ਗੁਰਜੀਤ ਸਿੰਘ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ
Next articleਡਾਕਟਰ ਪੰਪੋਸ਼ ਦੀ ਖੁਦਕਸ਼ੀ ਕਤਲ ਨਾਲੋਂ ਘੱਟ ਨਹੀਂ, ਦੋਸ਼ੀਆਂ ਨੂੰ ਮਿਲਣ ਸਖ਼ਤ ਸਜਾਵਾਂ