ਜਸਵੀਰ ਕੌਰ ਮੰਡਿਆਣੀ ਨੇ ਮਾਰਿਆ ਗੋਲਡ ਮੈਡਲਾਂ ਦਾ ਚੌਕਾ

400, 800, 1×400 ਰਿਲੇਅ ਅਤੇ 400 ਮੀਟਰ ਅੜਿੱਕਾ ਦੌੜ ਵਿੱਚ ਮੱਲੇ ਸਿਖਰਲੇ ਸਥਾਨ

ਗੁਰਬਿੰਦਰ ਸਿੰਘ ਰੋਮੀ (ਸਮਾਜ ਵੀਕਲੀ) ਕੁਰੂਕਸ਼ੇਤਰ : ਇੱਥੇ ਦਰੋਣਾਚਾਰਿਆ ਸਟੇਡੀਅਮ ਵਿਖੇ ਚੱਲ ਰਹੀ ਨੈਸ਼ਨਲ ਮਾਸਟਰ ਅਥਲੈਟਿਕਸ ਮੀਟ ਵਿੱਚ ਭਾਰਤ ਦੇ ਵੱਖੋ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਜਿਸ ਵਿੱਚ ਪੰਜਾਬ ਤੋਂ ਜਿਲ੍ਹਾ ਲੁਧਿਆਣਾ ਦੇ ਪਿੰਡ ਮੰਡਿਆਣੀ ਤੋਂ ਪਹੁੰਚੀ ਅਧਿਆਪਕਾ ਜਸਵੀਰ ਕੌਰ ਨੇ ਇੱਕ ਤੋਂ ਬਾਅਦ ਇੱਕ 400, 800, 1×400 ਰਿਲੇਅ ਅਤੇ 400 ਮੀਟਰ ਅੜਿੱਕਾ ਦੌੜਾਂ ਵਿੱਚ ਪਹਿਲੇ ਸਥਾਨਾਂ ‘ਤੇ ਰਹਿੰਦਿਆਂ ਚਾਰ ਸੋਨ ਤਮਗੇ ਆਪਣੇ ਨਾਮ ਕੀਤੇ ਤੇ ਜਿਲ੍ਹਾ ਲੁਧਿਆਣਾ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਸਵੀਰ ਕੌਰ ਵੱਖੋ-ਵੱਖ ਅਥਲੈਟਿਕਸ ਮੁਕਾਬਲਿਆਂ ਵਿੱਚ 9 ਗੋਲਡ ਮੈਡਲ ਜਿੱਤ ਚੁੱਕੇ ਹਨ।

 

Previous article‘ਕਾਨੂੰਨ’ ਦੀ ਨਹੀਂ ਪ੍ਰਵਾਹ’
Next articleਏਹੁ ਹਮਾਰਾ ਜੀਵਣਾ ਹੈ -212