ਬਸਪਾ ਟੀਮ ਨੇ ਜਸ਼ਨਦੀਪ ਸਿੰਘ ਨੂੰ ਘਰ ਜਾ ਕੇ ਕੀਤਾ ਸਨਮਾਨਿਤ
ਲੌਂਗੋਵਾਲ,(ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ੍ਰ. ਕ੍ਰਿਸ਼ਨ ਸਿੰਘ ਦੁੱਗਾਂ ਅਤੇ ਬਿਮਲਜੀਤ ਕੌਰ ਹੈੱਡ ਟੀਚਰ (ਸਟੇਟ ਐਵਾਰਡੀ) ਦੇ ਸਪੁੱਤਰ ਜਸ਼ਨਦੀਪ ਸਿੰਘ ਨੇ ਆਈ. ਆਈ. ਟੀ. ਜੈਮ 2025 ਫਜਿਕਸ ਵਿੱਚੋਂ ਭਾਰਤ ਪੱਧਰ ਤੇ13ਵਾਂ ਰੈਂਕ ਪ੍ਰਾਪਤ ਕਰਕੇ ਸੰਗਰੂਰ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਬਹੁਜਨ ਸਮਾਜ ਪਾਰਟੀ ਦੀ ਟੀਮ ਸੰਗਰੂਰ ਨੇ ਜਸ਼ਨਦੀਪ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਘਰ ਜਾ ਕੇ ਵਧਾਈਆਂ ਦਿੱਤੀਆਂ ਅਤੇ ਸਨਮਾਨ ਕੀਤਾ। ਇਸ ਸਮੇਂ ਸ੍ਰ ਚਮਕੌਰ ਸਿੰਘ ਵੀਰ ਜਰਨਲ ਸਕੱਤਰ ਬਸਪਾ ਪੰਜਾਬ, ਡਾ ਮੱਖਣ ਸਿੰਘ ਲੋਕ ਸਭਾ ਇੰਚਾਰਜ ਸੰਗਰੂਰ, ਸ੍ਰ ਸੁਰਜੀਤ ਸਿੰਘ ਸਾਬਕਾ ਈ ਓ ਤੇ ਮੈਡਮ ਮਲਕੀਤ ਕੌਰ ਨੇ
ਜਸ਼ਨਦੀਪ ਸਿੰਘ ਨੂੰ ਵਧਾਈ ਦਿੰਦੇ ਹੋਏ ਕਿ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਕਿਰਪਾ ਸਦਕਾ ਸਦੀਆਂ ਤੋਂ ਪਛਾੜੇ ਹੋਏ ਸਮਾਜ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ।ਅਸੀਂ ਬਾਬਾ ਸਾਹਿਬ ਜੀ ਦੇ ਹਮੇਸ਼ਾਂ ਰਿਣੀ ਰਹਾਂਗੇ।ਸ੍ਰ ਵੀਰ ਨੇ ਕਿਹਾ ਕਿ ਜਿਹੜਾ ਵੀ ਗਰੀਬ ਵਿਦਿਆਰਥੀ ਸਖ਼ਤ ਮਿਹਨਤ ਕਰਕੇ ਵਧੀਆ ਰੈਂਕ ਪ੍ਰਾਪਤ ਕਰੇਗਾ, ਅਫਸਰ ਕੈਟਾਗਰੀ ਵਿੱਚ ਅਧਿਕਾਰੀ ਲੱਗੇਗਾ, ਖੇਡਾਂ ਵਿਚ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰੇਗਾ ਬਹੁਜਨ ਸਮਾਜ ਪਾਰਟੀ ਉਹਨਾਂ ਦਾ ਘਰ ਜਾ ਕੇ ਸਨਮਾਨ ਕਰੇਗੀ। ਇਸ ਸਮੇਂ ਸਤਿਗੁਰ ਸਿੰਘ ਕੌਹਰੀਆਂ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਪਵਿੱਤਰ ਸਿੰਘ, ਨਿਰਮਲ ਸਿੰਘ ਮੱਟੂ, ਤੇਜਾ ਸਿੰਘ,ਹਰੀ ਕ੍ਰਿਸ਼ਨ, ਡਾ ਮਿੱਠੂ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ, ਰੋਸ਼ਨ ਲਾਲ ਤੇ ਗੁਰਮੁਖ ਸਿੰਘ, ਇੰਦਰਜੀਤ ਸਿੰਘ, ਦਵਿੰਦਰ ਸਿੰਘ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj