
ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਸਰਪ੍ਰਸਤੀ ਹੇਠ ਸਿੱਖਿਆ ਵਿਭਾਗ ਵਲੋਂ ਸੀਨੀਅਰ ਸੈਕੰਡਰੀ ਸਕੂਲ ਜਰਖੜ ਵਿਖੇ ਨਵੀਂ ਬਣਨ ਵਾਲੀ ਬੈਂਕਿੰਗ ਲੈਬ ਲਈ 13 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ ।ਇਸ ਨਵੇਂ ਬਣਨ ਵਾਲੇ ਬੈਂਕਿੰਗ ਲੈਬ ਦੀ ਇਮਾਰਤ ਦਾ ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈਦਿਆਂ ਬਾਬਾ ਜੀ ਹਰਪ੍ਰੀਤ ਸਿੰਘ ਨੇ ਅਰਦਾਸ ਕਰਕੇ ਮਹੂਰਤ ਕੀਤਾ ਗਿਆ । ਇਸ ਮੌਕੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨੇ ਮਹੂਰਤ ਦੀ ਪਹਿਲੀ ਇੱਟ ਰੱਖਣ ਦਾ ਸ਼ਗਨ ਕਰਦਿਆਂ,ਅਤੇ ਬੱਚਿਆਂ ਨੂੰ ਲੱਡੂ ਵੰਡਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸਿੱਖਿਆ, ਸਿਹਤ ਅਤੇ ਖੇਡਾਂ ਦੇ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਸਿੱਖਿਆ ਕ੍ਰਾਂਤੀ ਦੀ ਘੜੀ ਦੇ ਤਹਿਤ ਜਰਖੜ ਸਕੂਲ ਵਿਖੇ ਨਵੇਂ ਬਣਨ ਵਾਲੀ ਬੈਂਕਿੰਗ ਲੈਬ ਨਾਲ ਜਿੱਥੇ ਸਕੂਲ ਦੇ ਸਮੂਹ ਬੱਚਿਆਂ ਨੂੰ ਗਰਾਸ ਰੂਟ ਉੱਤੇ ਬੈਂਕਿੰਗ ਦੇ ਕੰਮਾਂ ਦੀ ਜਾਣਕਾਰੀ ਅਤੇ ਹੋਰ ਤਕਨੀਕੀ ਗਿਆਨ ਮਿਲੇਗਾ ਉਥੇ ਬੱਚੇ ਇਹਨਾਂ ਕਿੱਤਾ ਮੁਖੀ ਕੋਰਸਾਂ ਨੂੰ ਆਸਾਨੀ ਨਾਲ ਕਰਕੇ ਜਿੰਦਗੀ ਦੇ ਵਿੱਚ ਅੱਗੇ ਵਧਣ ਦਾ ਸੁਨਹਿਰੀ ਮੌਕਾ ਵੀ ਮਿਲੇਗਾ । ਅਜਿਹੇ ਤਕਨੀਕੀ ਗਿਆਨ ਨਾਲ ਬੱਚੇ ਭਵਿੱਖ ਵਿੱਚ ਆਸਾਨੀ ਨਾਲ ਰੋਜਗਾਰ ਹਾਸਲ ਕਰਨਗੇ। ਉਹਨਾਂ ਆਖਿਆ ਜਰਖੜ ਸਕੂਲ ਪੂਰੇ ਪੰਜਾਬ ਵਿੱਚ ਇੱਕ ਨਮੂਨੇ ਦਾ ਸਕੂਲ ਬਣੇਗਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਦੇਵ ਸਿੰਘ, ਲੈਕਚਰਰ ਸੁਖਵਿੰਦਰ ਸਿੰਘ, ਲੈਕਚਰਾਰ ਡੀਪੀ ਈ ਪਰਮਜੀਤ ਕੌਰ ਭੁੱਟਾ ,ਲੈਬ ਦੇ ਇੰਚਾਰਜ ਵਿਸ਼ਵਪ੍ਰੀਤ ਕੌਰ , ਜਗਦੇਵ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਜੱਗਾ ਸਿੰਘ ਜਰਖੜ , ਕੁਲਦੀਪ ਸਿੰਘ ਘਵੱਦੀ ਸੋਮਾ ਸਿੰਘ ਰੋਮੀ ਅਤੇ ਸਕੂਲ ਦਾ ਸਮੂਹ ਸਟਾਫ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


