ਓਲੰਪੀਅਨ ਸ਼ੰਮੀ, ਨਵਦੀਪ ਗਿੱਲ, ਕਬੱਡੀ ਸਟਾਰ ਘਣਗਸ,ਸਵਰਨ ਟਹਿਣਾ , ਜਸਵੰਤ ਸੰਦੀਲਾ ਅਤੇ ਰਵਿੰਦਰ ਕੌਰ ਵੱਖ ਵੱਖ ਐਵਾਰਡਾਂ ਨਾਲ ਜਾਣਗੇ ਸਨਮਾਨੇ
ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਰੋਇਲ ਇਨ ਫੀਲਡ, ਏਵਨ ਸਾਈਕਲ ਅਤੇ ਕੋਕਾ ਕੋਲਾ 37ਵੀਂਆਂ ਮਾਡਰਨ ਪੇਂਡੂ ਮਿੰਨੀ ਓਲੰਪਕ ਜਰਖੜ ਖੇਡਾਂ ਜੋ 7-8 ਅਤੇ 9 ਫਰਵਰੀ 2025 ਨੂੰ ਹੋ ਰਹੀਆਂ ਹਨ, ਦੇ ਫਾਈਨਲ ਸਮਾਂਰੋਹ ਤੇ ਪੰਜਾਬ ਦੀਆਂ ਖੇਡਾਂ, ਸੱਭਿਆਚਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ 6 ਸ਼ਖਸੀਅਤਾਂ ਦਾ ਵੱਖ ਵੱਖ ਐਵਾਰਡਾ ਨਾਲ ਵਿਸ਼ੇਸ਼ ਸਨਮਾਨ ਹੋਵੇਗਾ। ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਇਸ ਵਰ੍ਹੇ ਦੀਆਂ ਜਰਖੜ ਖੇਡਾਂ ਜਿੱਥੇ ਸਵਰਗੀ ਐਡਵੋਕੇਟ ਦਵਿੰਦਰ ਪਾਲ ਸਿੰਘ ਸਿੱਧੂ ਨੂੰ ਸਮਰਪਿਤ ਹੋਣਗੀਆਂ ਉਥੇ ਸਨਮਾਨ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਰਵਿੰਦਰ ਕੌਰ ਨੂੰ ਉਹਨਾਂ ਦੀਆਂ ਸਿੱਖਿਆ ਖੇਤਰ ਦੀਆਂ ਸੇਵਾਵਾਂ ਪ੍ਰਤੀ “ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ ” ਗਾਇਕੀ ਦੇ ਖੇਤਰ ਵਿੱਚ ਪੰਜ ਦਹਾਕੇ ਪੈੜਾਂ ਪਾਉਣ ਵਾਲੇ ਸਾਫ ਸੁਥਰੇ ਗੀਤਾਂ ਨੂੰ ਗਾਉਣ ਵਾਲੇ ਲੋਕ ਗਾਇਕ ਜਸਵੰਤ ਸੰਦੀਲਾ ਨੂੰ ” ਸੱਭਿਆਚਾਰ ਦਾ ਮਾਣ ਐਵਾਰਡ” ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ” ਓਲੰਪੀਅਨ ਸਰਜੀਤ ਸਿੰਘ ਰੰਧਾਵਾ ਐਵਾਰਡ ” ਉੱਘੇ ਪੱਤਰਕਾਰ ਸਵਰਨ ਟਹਿਣਾ ਅਤੇ ਨਵਦੀਪ ਕੌਰ ਪੱਤਰਕਾਰੀ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਤੇ “ਪੱਤਰਕਾਰੀ ਦਾ ਮਾਣ ਐਵਾਰਡ” ਉੱਘੇ ਖੇਡ ਲੇਖਕ ਅਤੇ ਪੰਜਾਬ ਸਰਕਾਰ ਦੇ ਪੀਆਰਓ ਨਵਦੀਪ ਗਿੱਲ ਨੂੰ ਖੇਡ ਜਗਤ ਵਿੱਚ ਵਧੀਆ ਸੇਵਾਵਾਂ ਦੇਣ ਬਦਲੇ ” ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ” ਕਬੱਡੀ ਦੇ ਸਾਬਕਾ ਸੁਪਰ ਸਟਾਰ ਇੰਗਲੈਂਡ ਵਾਸਤੇ ਤਾਰਾ ਸਿੰਘ ਘਣਗਸ ਸਿੰਘ ਨੂੰ ਸਵਰਗੀ ਕੋਚ, ਕਬੱਡੀ ਸਟਾਰ “ਦੇਵੀ ਦਿਆਲ ਐਵਾਰਡ” ਦੇ ਨਾਲ ਸਨਮਾਨਿਆ ਜਾਵੇਗਾ। ਸਨਮਾਨਿਤ ਸ਼ਖਸੀਅਤਾਂ ਨੂੰ ਇਹ ਐਵਾਰਡ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਪ੍ਰਦਾਨ ਕੀਤੇ ਜਾਣਗੇ। ਸਰਪੰਚ ਸੰਦੀਪ ਸਿੰਘ ਜਰਖੜ, ਤੇਜਿੰਦਰ ਸਿੰਘ ਨੇ ਦੱਸਿਆ ਕਿ ਜਰਖੜ ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ। ਵੱਖ ਵੱਖ ਸਕੂਲਾਂ ਦੇ ਬੱਚਿਆਂ ਦਾ ਮਾਰਚ ਪਾਸਟ , ਡਰੈਗਨ ਅਕੈਡਮੀ ਲੁਧਿਆਣਾ ਵੱਲੋਂ ਵੱਖ ਵੱਖ ਗੀਤਾਂ ਤੇ ਕੋਰੀਓ ਗਰਾਫੀ,ਸਿਟੀ ਯੂਨੀਵਰਸਿਟੀ ਵੱਲੋਂ ਗਿੱਧਾ ਭੰਗੜਾ ਆਦਿ ਦੀ ਸੱਭਿਆਚਾਰਕ ਪੇਸ਼ਕਾਰੀ ਵੇਖਣ ਯੋਗ ਹੋਵੇਗੀ, ਜਦਕਿ 9 ਫਰਵਰੀ ਨੂੰ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਉੱਘੇ ਲੋਕ ਗਾਇਕ ਜੈਜੀ ਬੀ ,ਗਿੱਲ ਹਰਦੀਪ, ਨਿਰਮਲ ਸਿੱਧੂ ,ਹਰਫ ਚੀਮਾ ਅਤੇ ਹੋਰ ਕਲਾਕਾਰਾਂ ਦਾ ਖੁੱਲਾ ਅਖਾੜਾ ਜੋਂ ਅਖਾੜਿਆਂ ਦੇ ਬਾਨੀ ਬਾਪੂ ਜਗਦੇਵ ਸਿੰਘ ਜੱਸੋਵਾਲ ਅਤੇ ਸਵ: ਮਾਸਟਰ ਸਾਧੂ ਸਿੰਘ ਛੋਕਰਾ ਦੀ ਯਾਦ ਨੂੰ ਸਮਰਪਿਤ ਹੋਵੇਗਾ।