HOME ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲ 19 ਮਈ ਨੂੰ ਸਪੋਰਟਸ ਸਕੂਲ਼ ਘੁੱਦਾ...

ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲ 19 ਮਈ ਨੂੰ ਸਪੋਰਟਸ ਸਕੂਲ਼ ਘੁੱਦਾ ਬਠਿੰਡਾ ਵਿਖੇ 

2
ਲੁਧਿਆਣਾ   (ਸਮਾਜ ਵੀਕਲੀ)    (ਕਰਨੈਲ ਸਿੰਘ ਐੱਮ.ਏ.) ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਿਯਮਾਂ ਅਤੇ ਸਿਧਾਂਤਾਂ ਮੁਤਾਬਕ ਸੀਨੀਅਰ ਸੈਕੰਡਰੀ ਸਕੂਲ ਜਰਖੜ ਨੂੰ ਅੰਡਰ 14 ਸਾਲ ,ਅੰਡਰ 17 ਸਾਲ ,ਅੰਡਰ 19 ਸਾਲ ਦੇ ਮੁੰਡਿਆਂ ਦੇ (ਸਾਲ 2024-25 ) ਹਾਕੀ ਖੇਡ ਵਿੰਗ ਅਲਾਟ ਕੀਤੇ ਗਏ ਹਨ। ਇਹ ਖੇਡ ਵਿੰਗ ਜਰਖੜ ਹਾਕੀ ਅਕੈਡਮੀ ਦੀ ਸਰਪ੍ਰਸਤੀ ਹੇਠ ਜਰਖੜ ਖੇਡ ਸਟੇਡੀਅਮ ਵਿਖੇ ਸੀਨੀਅਰ ਸੈਕੰਡਰੀ ਸਕੂਲ ਜਰਖੜ ਦੇ ਸਹਿਯੋਗ ਨਾਲ  ਚਲਾਏ ਜਾਂਦੇ ਹਨ। ਇੰਨਾਂ ਖੇਡ ਵਿੰਗਾਂ ਦੇ ਚੋਣ ਟਰਾਇਲ 19 ਮਈ ਦਿਨ ਸੋਮਵਾਰ ਨੂੰ ਸਪੋਰਟਸ ਸਕੂਲ ਘੁੱਦਾ ਜ਼ਿਲ੍ਹਾ ਬਠਿੰਡਾ ਵਿਖੇ ਪੰਜਾਬ ਸਕੂਲ ਐਜੂਕੇਸ਼ਨ ਵਿਭਾਗ ਦੇ  ਚੋਣ ਖੇਡ ਕਮੇਟੀ ਵੱਲੋਂ ਲਏ ਜਾਣਗੇ । ਇਹਨਾਂ ਚੋਣ ਟਰਾਇਲਾਂ ਵਿੱਚ ਜਰਖੜ ਹਾਕੀ ਅਕੈਡਮੀ ਦੇ ਤਿੰਨੇ ਖੇਡ ਵਿੰਗਾਂ ਵਾਸਤੇ ਕੁੱਲ 54 ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ । ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਸਾਰੀਆਂ ਸਹੂਲਤਾਂ  ਮੁਹੱਈਆ ਕੀਤੀਆਂ ਜਾਣਗੀਆਂ । ਇਸ ਸੰਬੰਧੀ ਜਾਣਕਾਰੀ ਦਿੰਦਿਆ ਜਰਖੜ ਸਕੂਲ ਦੇ ਪ੍ਰਿੰਸੀਪਲ ਹਰਦੇਵ ਸਿੰਘ ਅਤੇ ਜਰਖੜ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਚੋਣਾਂ ਚੋਣ ਟਰਾਇਲਾਂ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ 19 ਮਈ ਨੂੰ ਸਪੋਰਟਸ ਸਕੂਲ ਘੁੱਦਾ ਵਿਖੇ  10 ਵਜੇ ਸਵੇਰੇ ਆਪਣੀਆਂ ਖੇਡ ਪ੍ਰਾਪਤੀਆਂ ਅਤੇ ਉਮਰ ਦੇ ਸਬੂਤਾਂ ਸਮੇਤ  ਰਿਪੋਰਟ ਕਰਨ। ਉਹਨਾਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਜਰਖੜ ਖੇਡ ਸਟੇਡੀਅਮ ਵਿਖੇ ਹਾਕੀ ਟ੍ਰੇਨਿੰਗ ਉਹਨਾਂ ਦੀ ਰਿਹਾਇਸ ਅਤੇ ਹੋਰ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ । ਜਰਖੜ ਹਾਕੀ ਅਕੈਡਮੀ ਜਿਸ ਨੂੰ ਹਾਕੀ ਇੰਡੀਆ ਵੱਲੋਂ ਵੀ ਮਾਨਤਾ ਪ੍ਰਾਪਤ ਹੈ । ਜਰਖੜ ਹਾਕੀ ਅਕੈਡਮੀ ਲਈ ਚੁਣੇ ਗਏ ਖਿਡਾਰੀਆਂ ਨੂੰ ਹਾਕੀ ਇੰਡੀਆ ਵੱਲੋਂ ਕਰਵਾਈਆਂ ਜਾਂਦੀਆਂ ਸਬ ਜੂਨੀਅਰ, ਅਤੇ ਜੂਨੀਅਰ ਪੱਧਰ ਦੀ ਕੌਮੀ ਹਾਕੀ ਚੈਂਪੀਅਨਸ਼ਿਪ ਖੇਡਣ ਦਾ ਵੀ ਮੌਕਾ ਮਿਲੇਗਾ। ਇਸ ਤੋਂ ਇਲਾਵਾ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਸਟੇਟ ਪੱਧਰ ਤੇ ਤਿੰਨੇ ਖੇਡ ਵਿੰਗਾਂ ਨੂੰ ਸਿੱਧੀ ਐਂਟਰੀ ਹੋਵੇਗੀ। ਟਰਾਇਲ ਦੇਣ ਦੇ ਚਾਹਵਾਨ ਖਿਡਾਰੀ ਕੋਚ ਗੁਰਸਤਿੰਦਰ ਸਿੰਘ ਪਰਗਟ ਨਾਲ ਫੋਨ ਨੰਬਰ 94178-85733 ਤੇ ਸੰਪਰਕ ਕਰ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਹਾਈ ਸਕੂਲ ਭੀਣ ਦਾ ਨਤੀਜਾ 100 ਫੀਸਦੀ ਰਿਹਾ।
Next articleਜਸਬੀਰ ਸਿੰਘ ਗਿੱਲ (ਡਿੰਪਾ) ਦਾ ਇੰਗਲੈਂਡ ਪੁੱਜਣ ਤੇ ਭਰਵਾ ਸਵਾਗਤ