ਜਰਖੜ ਹਾਕੀ ਅਕੈਡਮੀ ਹਾਕੀ ਇੰਡੀਆ ਦੀ ਕੌਮੀ ਅਕੈਡਮੀਜ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਜਰਖੜ ਅਕੈਡਮੀ ਨੇ ਅਸ਼ਵਨੀ ਅਕੈਡਮੀ ਕਰਨਾਟਕਾ , ਕੁਰਕਸ਼ੇਤਰ ਅਤੇ ਰਾਜਾ ਕਰਨ ਹਾਕੀ ਅਕੈਡਮੀ ਨੂੰ ਹਰਾਇਆ 

 ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਨਵੀਂ ਦਿੱਲੀ ਦੇ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ ਵਿਖੇ ਹਾਕੀ ਇੰਡੀਆ ਵੱਲੋਂ ਕਰਵਾਈ ਜਾ ਰਹੀ ਦੂਸਰੀ ਕੌਮੀ ਹਾਕੀ ਅਕੈਡਮੀ ਚੈਂਪੀਅਨਸ਼ਿਪ ਅੰਡਰ 19 ਸਾਲ ਦੇ ਵਿੱਚ ਆਪਣੀ ਵਡਮੁੱਲੀ ਪ੍ਰਾਪਤੀ ਦਰਜ ਕਰਦਿਆਂ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਪਾ ਲਿਆ ਹੈ । ਜਰਖੜ ਹਾਕੀ ਅਕੈਡਮੀ ਨੇ ਆਪਣੇ ਲੀਗ ਦੌਰ ਦੇ ਵਿੱਚ ਜਿੱਥੇ ਅਸ਼ਵਨੀ ਕੁਮਾਰ ਅਕੈਡਮੀ ਕਰਨਾਟਕ ਨੂੰ 3-2 ਨਾਲ , ਕੁਰਕਸ਼ੇਤਰ ਅਕੈਡਮੀ ਨੂੰ 7-0 ਨਾਲ ਅਤੇ ਰਾਜਾ ਕਰਨ ਹਾਕੀ ਅਕੈਡਮੀ ਨੂੰ 2-1 ਨਾਲ ਜਦਕਿ ਰਾਉਂਡ ਗਲਾਸ ਹੱਥੋ ਜਰਖੜ ਅਕੈਡਮੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸਤਰਾਂ ਤਿੰਨ ਜਿੱਤਾਂ ਦੇ ਨਾਲ ਜਰਖੜ ਅਕੈਡਮੀ ਨੇ ਕੁੱਲ 9 ਅੰਕ ਹਾਸਿਲ ਕਰਕੇ ਕੁਆਰਟਰ ਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਜਰਖੜ ਹਾਕੀ ਅਕੈਡਮੀ ਦੀ ਇਸ ਵੱਡੀ ਪ੍ਰਾਪਤੀ ਉੱਤੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਅਕੈਡਮੀ ਦੇ ਸਮੂਹ ਖਿਡਾਰੀਆਂ ਅਤੇ ਮੁੱਖ ਕੋਚ ਗੁਰਸਤਿੰਦਰ ਸਿੰਘ ਪਰਗਟ ,ਪਰਮਜੀਤ ਸਿੰਘ ਗਰੇਵਾਲ , ਪਵਨਪ੍ਰੀਤ ਸਿੰਘ ਡੰਗੋਂਰਾ ਅਤੇ ਮੈਨੇਜਰ ਬੂਟਾ ਸਿੰਘ ਸਿੱਧੂ ਨੂੰ ਵਧਾਈ ਦਿੱਤੀ । ਜਿਨਾਂ ਦੀ ਮਿਹਨਤ ,ਲਗਨ ਅਤੇ ਸਮਰਪਿਤ ਭਾਵਨਾ ਨਾਲ ਜਰਖੜ ਹਾਕੀ ਅਕੈਡਮੀ ਕੌਮੀ ਪੱਧਰ ਦੀ ਹਾਕੀ ਵਿੱਚ ਆਪਣੇ ਕਦਮ ਅੱਗੇ ਵਧਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਤਵਾਰੀਖ ਸ਼ਹੀਦ-ਏ-ਖਾਲਿਸਤਾਨ (ਭਾਗ ਤੀਜਾ) ਇਹ ਕਿਤਾਬ ਪੜ ਕੇ ਸਮਝ ਲੱਗੇਗਾ ਕਿ ਦੇਸ਼ ਖਾਲਿਸਤਾਨ ਦੀ ਮੰਗ ਕਿਉਂ ਉੱਠਦੀ ਹੈ?
Next articleਭਾਰਤ ‘ਚ ਕੁਝ ਵੱਡਾ ਹੋਣ ਵਾਲਾ ਹੈ’, ਹਿੰਡਨਬਰਗ ਨੇ ਫਿਰ ਦਿੱਤੀ ਚੇਤਾਵਨੀ, ਅਡਾਨੀ ਬਣਿਆ ਪਹਿਲਾ ਸ਼ਿਕਾਰ; ਹੁਣ ਕਿਸਦੀ ਵਾਰੀ ਹੈ