ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਲਾਟ ਕੀਤੇ ਗਏ ਅੰਡਰ 14 ਸਾਲ ਅੰਡਰ 17 ਸਾਲ ਅਤੇ ਅੰਡਰ 19 ਸਾਲ ਦੇ ਖੇਡ ਵਿੰਗਾਂ ਲਈ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੇ ਚੋਣ ਟਰਾਇਲਾਂਂ ਨੂੰ ਭਰਵਾਂ ਹੰਗਾਰਾ ਮਿਲਿਆ। ਅੱਜ ਤਿੰਨੇ ਵਰਗਾਂ ਲਈ ਕਰਵਾਏ ਗਏ ਚੋਣ ਟਰਾਇਲਾਂ ਲਈ ਕੁੱਲ 177 ਖਿਡਾਰੀਆਂ ਨੇ ਰਜਿਸਟਰੇਸ਼ਨ ਕਰਾਈ । ਜਿਨਾਂ ਵਿੱਚੋਂ ਅੰਡਰ 14 ਸਾਲ ਅੰਡਰ 17 ਸਾਲ ਅਤੇ ਅੰਡਰ 19 ਸਾਲ ਵਰਗ ਲਈ 18-18 ਖਿਡਾਰੀ ਅਤੇ ਕੁਁਲ਼ 54 ਖਿਡਾਰੀਆਂ ਦੀ ਚੋਣ ਕੀਤੀ ਗਈ । ਇਹਨਾਂ ਚੁਣੇ ਗਏ 54 ਖਿਡਾਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਰਹਿਣ ਸਹਿਣ ,ਖਾਣ ਪੀਣ ਅਤੇ ਹੋਰ ਖੇਡ ਸਹੂਲਤਾਂ ਮੁਹਈਆਂ ਕੀਤੀਆਂ ਜਾਣਗੀਆਂ । ਜਰਖੜ ਹਾਕੀ ਅਕੈਡਮੀ ਕੋਲ ਆਲੀਸ਼ਾਨ ਹੋਸਟਲ ਅਤੇ ਹੋਰ ਖੇਡ ਮੈਦਾਨਾਂ ਦੀ ਵਧੀਆ ਸਹੂਲਤ ਉਪਲਁਬਧ ਹੈ । ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਣਾਈ ਗਈ ਚੋਣ ਕਮੇਟੀ ਵਿੱਚ ਜਗਮੋਹਨ ਸਿੰਘ , ਰਹਿੰਦਰ ਸਿੰਘ , ਹਰਪ੍ਰੀਤ ਸਿੰਘ ਨੇ ਆਪਣੀ ਜਿੰਮੇਵਾਰੀ ਨਾਲ ਚੰਗੇ ਖਿਡਾਰੀਆਂ ਦੀ ਚੋਣ ਕੀਤੀ । ਇਸ ਮੌਕੇ ਜਰਖੜ ਹਾਕੀ ਅਕੈਡਮੀ ਵੱਲੋਂ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਲਈ ਲੰਗਰ ਪ੍ਰਸਾਦਾ ਅਤੇ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਹਰਦੇਵ ਸਿੰਘ ਨੇ ਆਏ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਜੀ ਆਇਆ ਆਖਿਆ ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ,ਕੋਚ ਗੁਰਸਤਿੰਦਰ ਸਿੰਘ ਪ੍ਰਗਟ , ਮੈਡਮ ਡਾਕਟਰ ਪਰਮਜੀਤ ਕੌਰ ਭੁੱਟਾ ,ਮੈਡਮ ਕਮਲਜੀਤ ਕੌਰ ,ਮੈਡਮ ਹਰਪ੍ਰੀਤ ਕੌਰ, ਲੈਕਚਰਾਰ ਸੁਖਵਿੰਦਰ ਸਿੰਘ , ਜਤਿੰਦਰ ਸਿੰਘ , ਕੋਚ ਪਰਮਜੀਤ ਸਿੰਘ ਗਰੇਵਾਲ,ਪਵਨਪੀ੍ਤ ਸਿੰਘ ਡੰਗੋਰਾ, ਜਗਦੇਵ ਸਿੰਘ ਜਰਖੜ, ਰਘਬੀਰ ਸਿੰਘ ਡੰਗੋਰਾ, ਸਿੰਗਾਰਾ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ ਤੋਰ ਤੋੇ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly