ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਜਰਖੜ ਵਿਖੇ ਐਸਟ੍ਰੋਟਰਫ ਲਗਾਉਣ ਦਾ ਭਰੋਸਾ ਅਤੇ 5 ਲੱਖ ਰੁਪਏ ਦੀ ਦਿੱਤੀ ਗਰਾਂਟ
ਜਰਖੜ ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਰੂਆਇਲ ਐਨਫੀਲਡ, ਕੋਕਾ ਕੋਲਾ , ਏਵਨ ਸਾਈਕਲ ਜਰਖੜ ਮਾਡਰਨ ਪੇਂਡੂ ਮਿੰਨੀ ਓਲੰਪਿਕ ਖੇਡਾਂ ਦੇ ਦੂਸਰੇ ਦਿਨ ਜਿੱਥੇ ਹਾਕੀ ਫੁਟਬਾਲ ਕਬੱਡੀ ਵਾਲੀਬਾਲ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਰਹੇ ਉੱਥੇ ਵੱਖ ਵੱਖ ਕਾਰਪੋਰੇਟ ਹਾਊਸ ਵੱਲੋਂ ਲੱਗੀਆਂ ਪ੍ਰਦਰਸ਼ਨੀਆਂ ਦਾ ਵੀ ਲੋਕਾਂ ਨੇ ਭਰਪੂਰ ਆਨੰਦ ਮਾਣਿਆ । ਅੱਜ ਦੂਸਰੇ ਦਿਨ ਸਰਦਾਰ ਤਰਨਪ੍ਰੀਤ ਸਿੰਘ ਸੌਂਧ ਕੈਬਨਿਟ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਟੂਰਨਾਮੈਂਟ ਵਿੱਚ ਸ਼ਿਰਕਤ ਕਰਦਿਆਂ ਜਰਖੜ ਸਟੇਡੀਅਮ ਨੂੰ ਪੰਜਾਬ ਦੀ ਖੇਡ ਵਿਰਾਸਤ ਐਲਾਨ ਦਿਆ ਜਰਖੜ ਟਰੱਸਟ ਵਾਸਤੇ 5 ਲੱਖ ਰੁਪਏ ਦੀ ਗਰਾਉਂਡ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਹਨਾਂ ਨੇ ਜਰਖੜ ਖੇਡ ਸਟੇਡੀਅਮ ਵਿਖੇ ਫੁੱਲ ਐਸਟਰੋਟਰਫ਼ ਲਾਉਣ ਦਾ ਵੀ ਪੂਰਨ ਭਰੋਸਾ ਦਿੱਤਾ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਸਾਹਿਬ ਨੂੰ ਫੋਨ ਦੇ ਉੱਤੇ ਹੀ ਕੇਸ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਕਰਨ ਦੀ ਹਿਦਾਇਤ ਦਿੱਤੀ। ਇਸ ਤੋਂ ਇਲਾਵਾ ਤਰਸੇਮ ਸਿੰਘ ਭਿੰਡਰ ਚੇਅਰਮੈਨ ਨਗਰ ਸੁਧਾਰ ਟਰਸਟ ,ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ ਇੰਚਾਰਜ ਸੁਲਤਾਨਪੁਰ ਲੋਧੀ , ਅਹਿਬਾਬ ਸਿੰਘ ਗਰੇਵਾਲ ਮੁੱਖ ਸਪੋਕਸਮੈਨ ਆਪ,ਸ੍ਰੀ ਅਸ਼ੋਕ ਬਾਵਾ ਮੈਨੇਜਰ ਵਿਸ਼ਾਲ ਸਾਈਕਲ , ਮਨਜੀਤ ਸਿੰਘ ਕਨੇਡਾ, ਸਤਵਿੰਦਰ ਸਿੰਘ ਸਰਾਂ ਅਮਰੀਕਾ , ਦੇਵ ਸਿੰਘ ਐਸਪੀ ਪੰਜਾਬ ਪੁਲਿਸ, ਹਰਜਿੰਦਰ ਸਿੰਘ ਗਿੱਲ ਡੀਐਸਪੀ ਥਾਣਾ ਸਦਰ, ਅਮਰਿੰਦਰ ਸਿੰਘ ਰਿੰਕੂ , ਮਨਜੀਤ ਸਿੰਘ ਬਚਨ ਗੈਸ ਨੇ ਵੀ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ ਜਦਕਿ ਕਬੱਡੀ ਮੈਚਾਂ ਦੀ ਸ਼ੁਰੂਆਤ ਰੋਇਲ ਐਨਫੀਲਡ ਮੋਟਰਸਾਈਕਲ ਦੇ ਮਾਰਕੀਟਿੰਗ ਮੈਨੇਜਰ ਸ੍ਰੀ ਮਨੀਸ਼ ਸੁਹੇਲ ਅਤੇ ਮੋਹਿਤ ਸਿੰਘ ਏਰੀਆ ਮੈਨੇਜਰ , ਦਿਲਜੀਤ ਨਾਰੰਗ ਦਿੱਲੀ ਨੇ ਕੀਤੀ। ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਅੱਜ ਕਬੱਡੀ ਓਪਨ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਦੇ ਮੁੱਢਲੇ ਗੇੜ ਦੇ ਮੈਚਾਂ ਵਿੱਚ ਜੋਧਾਂ ਨੇ ਬਟਹਾਰੀ ਨੂੰ ,ਕੰਗਣਵਾਲ ਨੇ ਨਿਜਾਮਪਰ ਨੂੰ ,ਕੈਂਡ ਨੇ ਜਸਪਾਲਾਂਗਰ ਨੂੰ, ਕਡਿਆਣਾ ਨੇ ਜਰਖੜ ਨੂੰ ,ਜੱਬੋ ਮਾਜਰਾ ਨੇ ਘਲੋਟੀ ਨੂੰ, ਪੜੈਣ ਨੇ ਰਾਮਗੜ੍ਹ ਭੁੱਲਰਾਂ ਨੂੰ ਜਰਗੜੀ ਨੇ ਝੋਰੱਰਾ ਨੂੰ,ਨੰਦਪੁਰ ਨੇ ਹਠੂਰ ਨੂੰ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ ਜਦਕਿ ਫੁਟਬਾਲ ਵਿੱਚ ਬਟਹਾਰੀ ਨੇ ਗਿੱਲ ਨੂੰ, ਕਡਿਆਣਾ ਨੇ ਬੁਰਜ ਹਕੀਮਾਂ ਨੂੰ, ਗਗੜਾ ਨੇ ਡਾਂਗੋ ਨੂੰ ਸੀਲੋਂ ਨੇ ਮੰਡਿਆਲਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਪਾਇਆ। ਹਾਕੀ ਸੀਨੀਅਰ ਵਰਗ ਵਿੱਚ ਘਵੱਦੀ ਕਲੱਬ ਨੇ ਪੀਆਈਐਸ ਲੁਧਿਆਣਾ ਨੂੰ 8-4 ਨਾਲ, ਜਲੰਧਰ ਨੇ ਕਿਲਾ ਰਾਏਪੁਰ ਨੂੰ 5-4 ਨਾਲ, ਹਰਾਇਆ। ਜਦਕਿ ਲੜਕੀਆਂ ਵਿੱਚ ਅਮਰਗੜ੍ਹ ਨੇ ਮੁੰਡੀਆ ਕਲਾ ਨੂੰ 2-0 ਪੀਆਈਐਸ ਬਠਿੰਡਾ ਨੇ ਲਵਲੀ ਯੂਨੀਵਰਸਿਟੀ ਨੂੰ 7-3 ਨਾਲ, ਅੰਮ੍ਰਿਤਸਰ ਨੇ ਰਾਜਪੁਰਾ ਨੂੰ 8-4 ਨਾਲ, ਪੰਜਾਬੀ ਯੂਨੀਵਰਸਿਟੀ ਪਟਿਆਲੇ ਨੇ ਲੁਧਿਆਣਾ ਨੂੰ 8-0 ਹਰਾਇਆ । ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਕਿ ਭਲਕੇ 9 ਫ਼ਰਵਰੀ ਨੂੰ ਆਖਰੀ ਦਿਨ ਫਾਈਨਲ ਸਮਾਰੋਹ ਤੇ ਕਬੱਡੀ ਓਪਨ ,ਲੜਕੀਆਂ ਦੇ ਫੁਟਬਾਲ ਮੁਕਾਬਲੇ ਹਾਕੀ ਦੇ ਵੱਖ ਵੱਖ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਮੁੱਖ ਕਿਸ ਦਾ ਕੇਂਦਰ ਹੋਣਗੇ । ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਗੁਰਮੀਤ ਸਿੰਘ ਖੁਡੀਆਂ ਕੈਬਨਿਟ ਮੰਤਰੀ ਪੰਜਾਬ, ਅਮਨ ਅਰੋੜਾ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਤੇ ਕੈਬਨਿਟ ਮੰਤਰੀ ਕਰਨਗੇ । ਫਾਈਨਲ ਸਮਾਰੋਹ ਦੀ ਪ੍ਰਧਾਨਗੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਵਿਧਾਇਕ ਜੀਵਨ ਸਿੰਘ ਸੰਗੋਵਾਲ ਹਲਕਾ ਗਿੱਲ ਕਰਨਗੇ। ਇਸ ਤੋਂ ਇਲਾਵਾ ਉੱਘੇ ਲੋਕ ਗਾਇਕਾਂ ਦਾ ਖੁੱਲਾ ਅਖਾੜਾ ਅਤੇ 6 ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ।