*ਡੇਰਾਬੱਸੀ ਹਲਕੇ ਦੇ 23 ਪਿੰਡਾਂ ਲਈ 11732960 ਰੁਪਏ ਦੀ ਗ੍ਰਾਂਟ ਕੀਤੀ ਜਾਰੀ*

ਫੋਟੋ ਕੈਪਸਨ 01 ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਤਸਵੀਰ।

– *ਗ੍ਰਾਂਟਾਂ ਦੀ ਵਰਤੋਂ ਸਮੇਂ ਪਾਰਦਰਸ਼ਤਾ ਬਣਾਈ ਰੱਖਣ ਲਈ ਦਿੱਤੇ ਨਿਰਦੇਸ਼ : ਵਿਧਾਇਕ ਰੰਧਾਵਾ*

ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ, ਮੋਹਾਲੀ) : ਡੇਰਾਬੱਸੀ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਸਰਕਾਰ ਵੱਲੋਂ 11732960 ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਸਿਫਾਰਸ਼ ਤੇ ਵੱਖ-ਵੱਖ ਪਿੰਡਾਂ ਨੂੰ ਟਾਈਡ ਤੇ ਅਨਟਾਈਡ ਗ੍ਰਾਂਟਾਂ ਦਿੱਤੀਆਂ ਗਈਆਂ ਹਨ । ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ 14 ਪਿੰਡਾਂ ਦੀ ਪੰਚਾਇਤਾਂ ਨੂੰ 15ਵੇਂ ਵਿੱਤ ਕਮਿਸ਼ਨ ਅਧੀਨ 8599960 ਰੁਪਏ ਦੀ ਟਾਈਡ ਗਰਾਂਟ ਅਤੇ 9 ਪਿੰਡਾਂ ਲਈ 3133000 ਰੁਪਏ ਅਨਟਾਇਡ ਗਰਾਂਟ ਜਾਰੀ ਕੀਤੀ ਗਈ ਹੈ। ਵਿਧਾਇਕ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਫੰਡਾਂ ਵਿਚੋਂ 50 ਫ਼ੀਸਦੀ ਫੰਡ ਪੀਣ ਵਾਲੇ ਪਾਣੀ, ਪਾਣੀ ਦੀ ਸੰਭਾਲ, ਗੰਦੇ ਪਾਣੀ ਦੀ ਨਿਕਾਸੀ ਲਈ ਵਰਤੇ ਜਾਣਗੇ ਅਤੇ ਬਾਕੀ 50 ਫ਼ੀਸਦੀ ਪੰਚਾਇਤਾਂ ਵੱਲੋਂ ਹੋਰ ਵਿਕਾਸ ਕਾਰਜਾਂ ਲਈ ਵਰਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਸਾਰੇ ਸਬੰਧਤ ਅਧਿਆਕਾਰੀਆਂ ਨੂੰ ਇਨਾਂ ਗ੍ਰਾਂਟਾਂ ਦੀ ਵਰਤੋਂ ਸਮੇਂ ਪਾਰਦਰਸ਼ਤਾ ਬਣਾਈ ਰੱਖਣ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨ ਸਬੰਧੀ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ।

ਰੰਧਾਵਾ ਨੇ ਕਿਹਾ ਕਿ ਇਹ ਗ੍ਰਾਂਟਾਂ ਸਿਧੀਆਂ ਪੰਚਾਇਤੀ ਖਾਤਿਆਂ ਵਿਚ ਪਵਾਈ ਗਈਆਂ ਹਨ ਤਾਂ ਜ਼ੋ ਬਿਨਾਂ ਦੇਰੀ ਤੋਂ ਕੰਮ ਸ਼ੁਰੂ ਕਰਵਾਇਆ ਜਾ ਸਕੇ। ਵਿਧਾਇਕ ਕੁਲਜੀਤ ਰੰਧਾਵਾ ਨੇ ਦੱਸਿਆ ਕਿ ਅਨਟਾਈਡ ਗ੍ਰਾਂਟਾਂ ਵਿੱਚ ਪਿੰਡ ਖੇੜੀ ਦੀ ਫਿਰਨੀ ਲਈ 4 ਲੱਖ 83 ਹਜ਼ਾਰ, ਪਿੰਡ ਪੁਨਸਰ ਦੇ ਖੇਡ ਮੈਦਾਨ ਅਤੇ ਚਾਰ ਦਿਵਾਰੀ ਲਈ 5 ਲੱਖ, ਪੰਡਵਾਲਾ ਦੇ ਖੇਡ ਮੈਦਾਨ ਅਤੇ ਚਾਰ ਦਿਵਾਰੀ ਲਈ 1 ਲੱਖ 50 ਹਜ਼ਾਰ, ਡੰਗਡਹਿਰਾ ਪਿੰਡ ਦੇ ਖੇਡ ਮੈਦਾਨ ਅਤੇ ਚਾਰ ਦਿਵਾਰੀ ਲਈ 2 ਲੱਖ 50 ਹਜ਼ਾਰ, ਫਤਿਹਪੁਰ ਜੱਟਾਂ ਵਿੱਚ ਖੇਡ ਮੈਦਾਨ ਅਤੇ ਚਾਰ ਦਿਵਾਰੀ ਲਈ 2 ਲੱਖ 50 ਹਜ਼ਾਰ, ਚੰਡਿਆਲਾ ਪਿੰਡ ਵਿੱਚ ਗਲੀ ਲਈ 2 ਲੱਖ 50 ਹਜ਼ਾਰ, ਮਲਕਪੁਰ ਪਿੰਡ ਵਿੱਚ ਜਿੰਮ ਦੇ ਕਮਰੇ ਦੀ ਉਸਾਰੀ ਲਈ 2 ਲੱਖ 50 ਹਜ਼ਾਰ, ਜਸਤਨਾ ਕਲਾ ਪਿੰਡ ਦੀਆਂ ਗਲੀਆਂ ਨਾਲੀਆਂ ਤੇ ਗੰਦੇ ਪਾਣੀ ਦੀ ਨਿਕਾਸੀ ਲਈ 6 ਲੱਖ ਰੁਪਏ, ਬਸੋਲੀ ਲਈ ਖੇਡ ਮੈਦਾਨ ਵਿੱਚ ਟਰੈਕ ਅਤੇ ਚਾਰਦੀਵਾਰੀ ਲਈ 4 ਲੱਖ ਰੁਪਏ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਟਾਈਡ ਗਰਾਂਟ ਵਿੱਚ ਖੇੜੀ ਪਿੰਡ ਵਿਖੇ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਲਗਾਉਣ ਲਈ 15 ਲੱਖ, ਮਲਕਪੁਰ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਅਤੇ ਪੀਣ ਵਾਲੇ ਪਾਣੀ ਲਈ 22 ਲੱਖ, ਜਾਸਤਨਾ ਕਲਾਂ ਵਿੱਚ ਪੀਣ ਵਾਲੇ ਪਾਣੀ ਦੇ ਕੁਲਰ ਲਈ 50 ਹਜ਼ਾਰ, ਮੀਆਂਪੁਰ ਵਿਚ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਉਣ ਲਈ 35 ਲੱਖ ਰੁਪਏ, ਖੇੜੀ ਜੱਟਾਂ ਵਿੱਚ ਪੀਣ ਵਾਲੇ ਪਾਣੀ ਲਈ 50 ਹਜ਼ਾਰ, ਮੁਕੰਦਪੁਰ ਵਿਚ ਵਾਟਰ ਕੂਲਰ ਲਈ 50 ਹਜ਼ਾਰ, ਆਗਾਪੁਰ ਵਿਚ ਪੀਣ ਵਾਲੇ ਪਾਣੀ ਲਈ 3 ਲੱਖ 60 ਹਜ਼ਾਰ, ਖੇੜੀ ਗੁੱਜਰਾ ਵਿਚ ਪੀਣ ਵਾਲੇ ਪਾਣੀ ਲਈ 3 ਲੱਖ 90 ਹਜ਼ਾਰ, ਸ਼ੇਖਪੁਰਾ ਕਲਾਂ ਵਿੱਚ ਪੀਣ ਵਾਲੇ ਪਾਣੀ ਲਈ ਇੱਕ ਲੱਖ, ਰਾਮਗੜ੍ਹ ਰੁੜਕੀ ਵਿੱਚ ਪੀਣ ਵਾਲੇ ਪਾਣੀ ਲਈ 50 ਹਜ਼ਾਰ, ਬਰੋਲੀ ਵਿਚ ਪੀਣ ਵਾਲੇ ਪਾਣੀ ਲਈ 1 ਲੱਖ 50 ਹਜ਼ਾਰ ਅਤੇ ਜੌਲਾ ਕਲਾ ਵਿਚ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 2 ਲੱਖ ਰੁਪਏ ਜਾਰੀ ਕੀਤੇ ਗਏ ਹਨ।

 

Previous articleਹਾਏ! ਲੋਕ ਕੀ ਕਹਿਣਗੇ……
Next articleਪਰਵੀਨ ਸੰਧੂ ਨੇ ਮੈਕਸੀਕਨ ਥੀਏਟਰ ਕਲਾਕਾਰਾਂ ਨਾਲ ਵੈਲਵੇਟ ਰਿਜ਼ੋਰਟ ਵਿੱਚ ਲਗਾਈ ਦੋ ਦਿਨ ਦੀ ਥੀਏਟਰ ਵਰਕਸ਼ਾਪ