HOME *ਜੰਮੂ-ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗਵੇਜਿਜ਼ ਵੱਲੋਂ ਨਾਨਰ ਤਰਾਲ ਵਿੱਖੇ ਗੁਰੂ...

*ਜੰਮੂ-ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗਵੇਜਿਜ਼ ਵੱਲੋਂ ਨਾਨਰ ਤਰਾਲ ਵਿੱਖੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬੀ ਕਵੀ ਦਰਬਾਰ ਅਤੇ ਸ਼ਬਦ ਕੀਰਤਨ ਸਮਾਗਮ*

3
ਬਰਨਾਲਾ   (ਸਮਾਜ ਵੀਕਲੀ)   (ਚੰਡਿਹੋਕ) ਕਲਚਰਲ ਅਕੈਡਮੀ ਵਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਯਾਦਗਾਰੀ ਬਣਾਉਂਦੇ ਹੋਏ ਗੁਰਦੁਆਰਾ ਸਿੰਘ ਸਭਾ ਨਾਨਰ ਤਰਾਲ ਵਿੱਚ ਪੰਜਾਬੀ ਕਵੀ ਦਰਬਾਰ ਅਤੇ ਕੀਰਤਨ ਗਾਇਨ ਦਾ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਥਾਨਕ ਬੱਚਿਆਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਵਿਤਾ ਪਾਠ ਕੀਤਾ। ਰਾਗੀ ਜਸਬੀਰ ਸਿੰਘ ਅਤੇ ਸਾਥੀਆਂ ਨੇ ਗੁਰਬਾਣੀ ਕੀਰਤਨ ਦੀ ਰਸਭਰੀ ਪੇਸ਼ਕਸ਼ ਕੀਤੀ ਅਤੇ ਗੁਰੂ ਜੀ ਦੀਆਂ ਸਿਖਿਆਵਾਂ ਉੱਤੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ। ਚੀਫ਼ ਐਡੀਟਰ ਪੋਪਿੰਦਰ ਸਿੰਘ ਪਾਰਸ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕੈਡਮੀ ਦੀ ਕੋਸ਼ਿਸ਼ ਰਹੀ ਹੈ ਕਿ ਅਜਿਹੇ ਸਮਾਗਮਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੀ ਧਰਮਕ ਤੇ ਸਾਹਿਤਕ ਵਿਰਾਸਤ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਅਕੈਡਮੀ ਆਣ ਵਾਲੇ ਸਮੇਂ ਵਿਚ ਕੂਪਵਾੜਾ, ਛਟੀ ਸਿੰਘ ਪੁਰਾ ਆਦਿ ਥਾਵਾਂ ਤੇ ਪ੍ਰੋਗਰਾਮ ਕਰਨ ਦਾ ਉਪਰਾਲਾ ਕਰ ਰਹੀ ਹੈ।ਮੰਚ ਦੀ ਸੇਵਾ ਮਾਸਟਰ ਸਲਿੰਦਰ ਸਿੰਘ ਨੇ ਨਿਭਾਈ, ਜਦਕਿ ਗੁਰਦੁਆਰਾ ਸਿੰਘ ਸਭਾ ਨਾਨਰ ਦੇ ਪ੍ਰਧਾਨ ਕਿੰਗਪਾਲ ਸਿੰਘ ਨੇ ਸਾਧਸੰਗਤ ਦਾ ਧੰਨਵਾਦ ਕੀਤਾ। ਇਸ ਯਾਦਗਾਰੀ ਸਮਾਗਮ ਵਿੱਚ ਪਿੰਡ ਦੇ ਬਜ਼ੁਰਗਾਂ, ਮਾਤਾਵਾਂ, ਭੈਣਾਂ ਅਤੇ ਬਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜੀ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀਕੇਯੂ ਪੰਜਾਬ ਦੇ ਆਗੂ ਬਾਜਵਾ, ਤਜਿੰਦਰਪਾਲ ਵੱਲੋਂ ਐਮ ਐਲ ਏ ਨਕੋਦਰ ਦੇ ਕਿਸਾਨ ਆਗੂ ਨੂੰ ਬੋਲੇ ਸ਼ਬਦਾਂ ਦੀ ਸਖ਼ਤ ਨਿਖੇਦੀ
Next articleਦਿਮਾਗ ਦੇ ਪੇਸਮੇਕਰ