ਮਹਿਤਪੁਰ, (ਸਮਾਜ ਵੀਕਲੀ) (ਚੰਦੀ) ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਜਿਸ ਵਿਚ ਆਮ ਆਦਮੀ ਪਾਰਟੀ ਦੇ ਨਕੋਦਰ ਤੋਂ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਕਿਸਾਨ ਆਗੂ ਨੂੰ ਬੋਲੇ ਸ਼ਬਦਾਂ ਅਤੇ ਪੱਗ ਬਾਬਤ ਕੀਤੀ ਟਿਪਣੀ ਅਤੇ ਕਿਸਾਨ ਆਗੂ ਨੂੰ ਵਰਤੇ ਅਪਸ਼ਬਦਾਂ ਦੀ ਬੀਕੇਯੂ ਪੰਜਾਬ ਦੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਅਤੇ ਤਜਿੰਦਰਪਾਲ ਸਿੰਘ ਸਿੱਧੂ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅਸੀ ਔਰਤ ਦੀ ਕਦਰ ਕਰਦੇ ਹਾਂ। ਪਰ ਮਾਣਯੋਗ ਨਕੋਦਰ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਬਜ਼ੁਰਗ ਕਿਸਾਨ ਆਗੂ ਨੂੰ ਵਰਤੇ ਸ਼ਬਦ ਕਿਸੇ ਪਾਸੇ ਤੋਂ ਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਬੀਬੀ ਮਾਨ ਵੱਲੋਂ ਬਜ਼ੁਰਗ ਕਿਸਾਨ ਆਗੂ ਦੀ ਉਮਰ ਦਾ ਲਿਹਾਜ਼ ਵੀ ਨਹੀਂ ਕੀਤਾ ਗਿਆ। ਬਾਜਵਾ ਅਤੇ ਸਿੱਧੂ ਨੇ ਕਿਹਾ ਕਿ ਬੀਬੀ ਮਾਨ ਨੂੰ ਸਾਰਿਆਂ ਦੇ ਮਾਨ ਸਨਮਾਨ ਦੀ ਕਦਰ ਕਰਨੀ ਚਾਹੀਦੀ ਹੈ। ਉਹ ਲੋਕਾਂ ਵੱਲੋਂ ਚੁਣੇ ਗਏ ਲੋਕਾਂ ਦੇ ਵਿਧਾਇਕ ਹਨ ਅਤੇ ਲੋਕਾਂ ਨੂੰ ਸਵਿਧਾਨਕ ਹੱਕ ਹੈ ਕਿ ਉਹ ਆਪਣੇ ਸਵਾਲ ਚੁਣੇ ਹੋਏ ਨੁਮਾਇੰਦੇ ਅੱਗੇ ਰੱਖੇ। ਇਹੀ ਬਜ਼ੁਰਗ ਕਿਸਾਨ ਆਗੂ ਵੱਲੋਂ ਕੀਤਾ ਗਿਆ ਜਿਸ ਦਾ ਜਵਾਬ ਬੀਬੀ ਮਾਨ ਵੱਲੋਂ ਸੰਤੁਸ਼ਟੀਜਨਕ ਦੇਣ ਦੀ ਬਜਾਏ ਬਜ਼ੁਰਗ ਕਿਸਾਨ ਆਗੂ ਨੂੰ ਇਥੋਂ ਚਲੋ ਚਲੋ ਅਤੇ ਹੋਰ ਜਗ੍ਹਾ ਲੀਡਰੀ ਆ ਚਮਕਾਉਣ ਦਾ ਕਹਿਣਾ ਅਤੇ ਦਸਣਾ ਕਿ ਉਨ੍ਹਾਂ ਵੱਲੋਂ ਪੰਜ ਕਰੋੜ ਬੰਨ ਤੇ ਲਗਾਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪੈਸਾ ਜਨਤਾ ਦਾ ਹੈ ਜੇਕਰ ਕਿਸੇ ਵਿਧਾਇਕ ਵੱਲੋਂ ਜਨਤਾਂ ਤੇ ਲਗਾਇਆ ਹੈ ਤਾਂ ਕੋਈ ਅਹਿਸਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬੀਬੀ ਮਾਨ ਨੂੰ ਆਪਣੇ ਸ਼ਬਦਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਅਤੇ ਸੱਭਿਅਕ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਮਾਨ ਵੱਲੋਂ ਵਰਤੇ ਸ਼ਬਦਾਂ ਨਾਲ ਕਿਸਾਨਾਂ ਅਤੇ ਕਿਸਾਨ ਆਗੂਆਂ ਦੇ ਦਿਲਾਂ ਤੇ ਗਹਿਰੀ ਚੋਟ ਪੁੱਜੀ ਹੈ ਇਸ ਦੀ ਬੀਕੇਯੂ ਪੰਜਾਬ ਇਸ ਵਿਵਹਾਰ ਲਈ ਆਮ ਆਦਮੀ ਪਾਰਟੀ ਦੀ ਨਕੋਦਰ ਵਿਧਾਇਕਾ ਵੱਲੋਂ ਵਰਤੇ ਅਪਸ਼ਬਦਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।
ਬੀਕੇਯੂ ਪੰਜਾਬ ਦੇ ਆਗੂ ਬਾਜਵਾ, ਤਜਿੰਦਰਪਾਲ ਵੱਲੋਂ ਐਮ ਐਲ ਏ ਨਕੋਦਰ ਦੇ ਕਿਸਾਨ ਆਗੂ ਨੂੰ ਬੋਲੇ ਸ਼ਬਦਾਂ ਦੀ ਸਖ਼ਤ ਨਿਖੇਦੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


