ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) ਅੱਜ ਸਵੇਰੇ ਸਵੇਰੇ ਹੀ ਜਲੰਧਰ ਪੁਲਿਸ ਵੱਲੋਂ ਇੱਕ ਖਬਰ ਦਾ ਖੁਲਾਸਾ ਕੀਤਾ ਗਿਆ ਹੈ ਇਸ ਖਬਰ ਦੇ ਨਾਲ ਸਭ ਪਾਸੇ ਹੀ ਨਵੀਂ ਚਰਚਾ ਛਿੜ ਗਈ ਹੈ। ਜਲੰਧਰ ਪੁਲਿਸ ਅਨੁਸਾਰ ਜਲੰਧਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਫਿਲੌਰ ਦੀ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਉਸ ਦੇ ਦੋ ਸਾਥੀਆਂ ਸਮੇਤ ਇੱਕ ਕਾਰ ਵਿੱਚ ਕਾਬੂ ਕੀਤਾ ਹੈ ਇਸ ਕਾਰ ਦਾ ਨੰਬਰ PB02X3808 ਦੱਸਿਆ ਜਾ ਰਿਹਾ ਹੈ। ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਅੰਕਰ ਗੁਪਤਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਹਰਪ੍ਰੀਤ ਸਿੰਘ ਨੂੰ ਆਈਸ ਡਰੱਗ ਸਮੇਤ ਕਾਬੂ ਕੀਤਾ ਗਿਆ ਹੈ ਉਸ ਦੀ ਗਿਰਫਤਾਰੀ ਤੋਂ ਬਾਅਦ ਉੱਚ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਾਰੇ ਕੇਸ ਦੀ ਪੁੱਛ ਪੜਤਾਲ ਚੱਲ ਰਹੀ ਹੈ।
ਇਸ ਹੈਰਾਨੀਜਨਕ ਖੁਲਾਸੇ ਤੋਂ ਬਾਅਦ ਕੀ ਪੜਤਾਲ ਜਾਂਚ ਹੁੰਦੀ ਹੈ ਸਾਰੀ ਗੱਲਬਾਤ ਦੀ ਸੱਚਾਈ ਕੀ ਹੈ ਦੇਖੋ ਇਸ ਬਾਰੇ ਕੀ ਪਤਾ ਲੱਗਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly