ਜਲੰਧਰ ਜਿਮਨੀ ਚੋਣ ਵਿੱਚ ਆਪ ਵੱਡੇ ਫਰਕ ਨਾਲ ਜਿੱਤ ਦਰਜ ਕਰੇਗੀ – ਖਡਿਆਲ ।

ਸਤਪਾਲ ਮਾਹੀ ਖਡਿਆਲ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) 
ਪੰਜਾਬ ਦੇ ਲੋਕ ਖ਼ਾਸਕਰ ਸ਼ਹਿਰੀ ਖੇਤਰ ਵਿਚ ਅੱਜ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਕੰਮਾਂ ਤੋਂ ਪੂਰੀ ਤਰਾਂ ਪ੍ਰਭਾਵਿਤ ਹਨ। ਜਿਸ ਦੇ ਨਤੀਜੇ ਵਜੋਂ ਜਲੰਧਰ ਜਿਮਨੀ ਚੋਣ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਭਰਪੂਰ ਫਤਵਾ ਦੇਣਗੇ।
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਉਸਾਰੂ ਲੀਹਾਂ ਤੇ ਲਿਆਉਣ ਲਈ ਯਥਾਯੋਗ ਉਪਰਾਲੇ ਕੀਤੇ ਹਨ। ਜਿਸ ਨਾਲ ਪੰਜਾਬ ਤਰੱਕੀ ਦੀ ਰਾਹ ਤੇ ਚੱਲ ਪਿਆ ਹੈ। ਜਿਮਨੀ ਚੋਣਾਂ ਵਿੱਚ ਲੋਕ ਵਿਕਾਸ ਕਾਰਜਾਂ ਤੇ ਮੋਹਰ ਲਾਉਣਗੇ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪ੍ਰਸਿੱਧ ਬੁਲਾਰੇ ਸਤਪਾਲ ਮਾਹੀ ਖਡਿਆਲ ਨੇ ਕੀਤਾ।ਉਹਨਾਂ ਕਿਹਾ ਕਿ ਜਲੰਧਰ ਜਿਮਨੀ ਚੋਣ ਸੀਤਲ ਅੰਗੁਰਾਲ ਦੇ ਅਸਤੀਫੇ ਕਾਰਨ ਹੋ ਰਹੀ ਹੈ। ਉਹਨਾਂ ਨੇ ਅਧਵਾਟੇ ਆਪਣੇ ਹਲਕੇ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਜਿਸ ਨਾਲ ਜਿੱਥੇ ਲੋਕਾ ਦਾ ਉਹਨਾਂ ਪ੍ਰਤੀ ਵਿਸਵਾਸ ਟੁੱਟਿਆ ਉੱਥੇ ਪੰਜਾਬ ਦਾ ਆਰਥਿਕ ਨੁਕਸਾਨ ਵੀ ਹੋਇਆ ਹੈ। ਇਸਦਾ ਜਵਾਬ ਵੋਟਰ ਉਹਨਾਂ ਨੂੰ ਜਰੂਰ ਦੇਣਗੇ। ਸੀਤਲ ਅੰਗੂਰਾਲ ਦੀ ਜਮਾਨਤ ਜਬਤ ਹੋਵੇ ਤਾਂ ਕਿ ਅਜਿਹੇ ਲੋਕਾਂ ਨੂੰ ਸਬਕ ਮਿਲੇ। ਅਕਾਲੀ ਦਲ ਬਾਦਲ ਪਹਿਲਾ ਹੀ ਹਾਸ਼ੀਏ ਚ ਜਾ ਚੁੱਕਾ ਹੈ। ਜਲੰਧਰ ਸ਼ਹਿਰ ਦੇ ਵਿਕਾਸ ਲਈ ਵੋਟਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸੇਖੂਪਰ ਵਿਖੇ ਪੌਦੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ
Next articleਬਰਤਾਨੀਆ ਚ ਆਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ