ਅਧਿਆਪਕ ਦਲ ਪੰਜਾਬ ਕਪੂਰਥਲਾ ਦਾ ਵਫਦ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਗੁਰਦੀਪ ਸਿੰਘ ਗਿੱਲ ਨੂੰ ਮਿਲਿਆ

ਅਧਿਆਪਕਾਂ ਦੀਆਂ ਮੁਸ਼ਕਿਲਾਂ ਤੋਂ ਕਰਵਾਇਆ ਜਾਣੂ-ਝੰਡ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦਾ ਇਕ ਵਫਦ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ , ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ ਦੀ ਅਗਵਾਈ ਵਿੱਚ ਨਵਨਿਯੁਕਤ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕਪੂਰਥਲਾ  ਸ: ਗੁਰਦੀਪ ਸਿੰਘ ਗਿੱਲ ਨੂੰ ਮਿਲਿਆ।ਵਫਦ ਨੇ ਜਿਲ੍ਹਾ ਸਿੱਖਿਆ ਅਫਸਰ ਨੂੰ ਗੁਲਦਸਤਾ ਤੇ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ । ਅਧਿਆਪਕ ਦਲ ਦੇ ਆਗੂਆਂ ਨੇ ਜਿਲ੍ਹਾ ਸਿੱਖਿਆ ਅਫਸਰ ਨੂੰ ਸਰਕਾਰੀ ਸਕੂਲ਼ਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ।

ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਨੇ ਅਧਿਆਪਕਾਂ ਦੀਆਂ ਮੰਗਾਂ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਅਧਿਆਪਕ ਆਗੂਆ ਨੂੰ ਕੋਵਿਡ- 19 ਦੇ ਦੌਰਾਣ ਬੱਚਿਆਂ ਨਾਲ ਨਿੱਜੀ ਰਾਬਤਾ ਕਾਇਮ ਕਰਨ ਲਈ ਕਿਹਾ।ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਆਪਣੀ ਸਮੱਸਿਆ ਮੇਰੇ ਮੋਬਾਈਲ ਨੰਬਰ ਤੇ ਭੇਜਣ।ਇਸ ਮੌਕੇ ਡਿਪਟੀ ਡੀ.ਈ.ਓ ਸ: ਬਿਕਰਮਜੀਤ ਸਿੰਘ ਥਿੰਦ ਵੀ ਹਾਜਰ ਸਨ।

ਵਫਦ ਵਿੱਚ ਲੈਕ ਰਜੇਸ਼ ਜੌਲੀ, ਭਜਨ ਸਿੰਘ ਮਾਨ,  ਰਮੇਸ਼ ਭੇਟਾ, ਹਰਦੇਵ ਸਿੰਘ, ਗੁਰਮੀਤ ਸਿੰਘ ਖਾਲਸਾ, ਡਾ. ਅਰਵਿੰਦਰ ਸਿੰਘ ਭਰੋਥ, ਵੱਸਣਦੀਪ ਸਿੰਘ ਜੱਜ, ਮੁਖਤਿਆਰ ਲਾਲ, ਜਗਜੀਤ ਸਿੰਘ, ਮਨਜੀਤ ਸਿੰਘ ਤੋਗਾਂਵਾਲ, ਅਮਨਦੀਪ ਸਿੰਘ ਵੱਲਣੀ,ਪਰਮੋਦ ਕੁਮਾਰ, ਮਨਦੀਪ  ਸਿੰਘ ਫੱਤੂਢੀਗਾਂ, ਟੋਨੀ ਕੌੜਾ, ਸੁਰਜੀਤ ਸਿੰਘ ਲੱਖਣਪਾਲ,ਸੁਰਿੰਦਰ ਕੁਮਾਰ, ਰਣਜੀਤ ਸਿੰਘ ਮੋਠਾਂਵਾਲ,ਵੱਸਣਦੀਪ ਸਿੰਘ, ਪਾਰਸ ਧੀਰ,ਜਤਿੰਦਰ ਸਿੰਘ ਸ਼ੈਲੀ,ਹਰਸਿਮਰਤ ਸਿੰਘ ਥਿੰਦ,ਸਰਬਜੀਤ ਸਿੰਘ ਔਜਲਾ,ਦਰਸ਼ਨ ਲਾਲ, ਅਮਰੀਕ ਸਿੰਘ ਰੰਧਾਵਾ,ਵਿਪਨ ਕੁਮਾਰ, ਰੇਸ਼ਮ ਸਿੰਘ ਰਾਮਪੁਰੀ,ਰਜੀਵ ਸਹਿਗਲ, ਮਨੂੰ ਕੁਮਾਰ ਪ੍ਰਾਸ਼ਰ,ਰੋਸਨ ਲਾਲ,ਅਮਰਜੀਤ ਕਾਲਾ ਸੰਘਿਆ, ਵਿਜੈ ਕੁਮਾਰ ਸ਼ਰਮਾ, ਸਰਬਜੀਤ ਸਿੰਘ ਔਜਲਾ, ਅਮਰਜੀਤ ਸਿੰਘ ਡੈਨਵਿੰਡ, ਸੁਖਬੀਰ ਸਿੰਘ ਇੱਬਣ, ਸ਼ੁੱਭਦਰਸ਼ਨ ਆਨੰਦ,ਪਰਵੀਨ ਕੁਮਾਰ, ਹਰਜਿੰਦਰ ਸਿੰਘ ਨਾਂਗਲੂ,ਨਰਿੰਦਰ ਭੰਡਾਰੀ,ਅਤੁਲ ਸੇਠੀ,ਮਨਿੰਦਰ ਸਿੰਘ, ਅਮਿਤ ਕੁਮਾਰ ਤੇ ਜੋਗਿੰਦਰ ਸਿੰਘ ਹਾਜਰ ਸਨ।

Previous articleEvacuation notice issued on Australia’s Fraser Island over bushfire
Next articleItaly reports 18,887 new Covid-19 cases