ਜਲੰਧਰ (ਸਮਾਜ ਵੀਕਲੀ) (ਪੱਤਰ ਪ੍ਰੇਰਕ) ਇੰਡਸਟ੍ਰੀਅਲ ਖੇਤਰ ਅਧੀਨ ਆਉਂਦੇ ਵਾਰਡਾਂ ਤੋਂ ਜਲੰਧਰ ਨਗਰ ਨਿਗਮ ਅਧੀਨ ਚੋਣ ਲੜ ਰਹੇ ਉਹਨਾਂ ਕੌਂਸਲਰਾਂ ਨੂੰ ਹੀ ਵੋਟਰਾਂ ਵਲੋਂ ਸਮਰਥਨ ਦਿੱਤਾ ਜਾਵੇਗਾ ਜੋ ਇਹਨਾਂ ਖੇਤਰਾਂ ਦੇ ਨਾਗਰਿਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੋਣਗੇ।ਹਵਾ,ਪਾਣੀ ਅਤੇ ਰੌਲ਼ਾ ਪ੍ਰਦੂਸ਼ਣ ਵਲੋਂ ਜਨਤਾ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਵਾਤਾਵਰਣ ਪ੍ਰੇਮੀ ਭਗਤ ਮਾਹੀ ਨੇ ਵੋਟਰਾਂ ਨੂੰ ਜਾਗਰੂਕ ਕਰਦੇ ਹੋਏ ਅਪੀਲ ਕੀਤੀ ਕਿ ਕਿਸੇ ਵੀ ਲਾਲਚ ਵਿੱਚ ਨਾ ਆਉਣ, ਸੁਚੱਜੇ ਢੰਗ ਨਾਲ ਜੀਊਣ ਲਈ ਆਪਣੇ ਹੱਕਾਂ ਦੀ ਰਾਖੀ ਕੀਤੀ ਜਾਵੇ।ਸਰਕਾਰ ਵਲੋਂ ਜਾਰੀ ਨਿਯਮਾਂ ਅਨੁਸਾਰ ਅਮਲ ਕਰਕੇ ਪ੍ਰਦੂਸ਼ਣ ਰੋਕਿਆ ਜਾ ਸਕਦਾ ਪਰ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ।ਸਾਨੂੰ ਸਰਕਾਰ ਨੂੰ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਬਸ਼ਰਤੇ ਕਿ ਨਾਗਰਿਕਾਂ ਦੀ ਸੁਣਵਾਈ ਉਚੇਚੇ ਤੌਰ ਤੇ ਕੀਤੀ ਜਾਵੇ।ਕਾਲਾ ਸੰਘਿਆਂ ਡਰੇਨ ਦੀ ਸਾਂਭ-ਸੰਭਾਲ ਅਤੇ ਨੂਰਪੁਰ ਤੇ ਕਾਲੀਆ ਕਲੋਨੀ ਨੇੜੇ ਪਾਰਕ ਬਣਾਇਆ ਜਾਵੇ।ਗਦਾਈਪੁਰ ਵਿੱਚ ਕੈਂਸਰ ਨਾਲ ਮੌਤਾਂ ਹੋ ਰਹੀਆਂ ਹਨ। ਬੁਲੰਦਪੁਰ ਅਤੇ ਨੂਰਪੁਰ ਦਾ ਬਹੁਤ ਬੁਰਾ ਹਾਲ ਹੈ।ਪਿੰਡ ਰੰਧਾਵਾ ਮਸੰਦਾਂ ਦਾ ਹਾਲ ਮਾੜਾ ਹੋਣ ਦੇ ਅਸਾਰ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਗਦਾਈਪੁਰ ਕਦੇ ਸ਼ੀਸ਼ੇ ਵਾਂਗ ਚਮਕਦੇ ਪਾਣੀਆਂ ਵਿਚਕਾਰ ਸੁਖੀ ਵੱਸਦਾ ਸੀ।ਇੱਕ ਪਾਸੇ ਬਿਸਤ ਨਹਿਰ ਅਤੇ ਦੂਜੇ ਪਾਸੇ ਕਾਲਾ ਸੰਘਿਆਂ ਡਰੇਨ ਬਰਸਾਤੀ।ਅੱਜ ਦੋਨੋਂ ਗੰਦਗੀ ਨਾਲ ਭਰੇ ਪਏ ਹਨ। ਗਦਾਈਪੁਰੀਆਂ ਨੂੰ ਬਗੈਰ ਗੁਨਾਹ ਕਬੂਲ ਕੀਤਿਆਂ ਨਰਕ ਵਿੱਚ ਝੋਕ ਰਹੇ ਹਨ। ਰੰਧਾਵਾ ਮਸੰਦਾਂ ਵਿੱਚ ਸੀਵਰੇਜ ਸਿਸਟਮ ਠੀਕ ਨਹੀਂ,,ਸਾਰਾ ਗੰਦਾ ਪਾਣੀ ਬਿਸਤ ਦੁਆਬ ਨਹਿਰ ਵਿੱਚ, ਗਦਾਈ ਪੁਰ ਦੇ ਆਲੇ ਦੁਆਲੇ ਲੱਗੇ ਕਾਰਖਾਨਿਆਂ ਦਾ ਦੂਸ਼ਿਤ ਪਾਣੀ ਕਾਲਾ ਸੰਘਿਆਂ ਡਰੇਨ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨਵੇਂ ਕੌਂਸਲਰਾਂ ਨੂੰ ਵੋਟ ਦੀ ਅਪੀਲ ਕੀਤੀ ਹੈ ਗੁਦਾਈ ਪੁਰੀਆਂ ਨੂੰ ਨਰਕ ਚੋਂ ਬਾਹਰ ਕੱਢਣ ਦਾ ਵਾਅਦਾ ਕਰੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly