ਪਟਿਆਲਾ — ਪੂਰੇ ਪੰਜਾਬ ‘ਚ ਅਜਿਹਾ ਕੋਈ ਵੀ ਸ਼ਹਿਰ ਜਾਂ ਜ਼ਿਲਾ ਨਹੀਂ ਹੈ ਜਿੱਥੇ ਆਵਾਰਾ ਕੁੱਤਿਆਂ ਕਾਰਨ ਲੋਕਾਂ ਦਾ ਡਰ ਨਾ ਬਣਿਆ ਹੋਵੇ। ਕੁਝ ਦਿਨ ਪਹਿਲਾਂ ਹੀ ਜਲੰਧਰ ‘ਚ ਇਕ ਬਜ਼ੁਰਗ ਔਰਤ ‘ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ, ਜਦਕਿ ਹੁਣ ਪਟਿਆਲਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਨਾਭਾ ਦੇ ਪਿੰਡ ਢੀਂਗੀ ਵਿੱਚ 10 ਤੋਂ ਵੱਧ ਆਵਾਰਾ ਕੁੱਤਿਆਂ ਨੇ 9 ਸਾਲ ਦੇ ਬੱਚੇ ਨੂੰ ਇੰਨਾ ਵੱਢ ਲਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।
ਸ਼ਿਵਮ ਦੇ ਪਰਿਵਾਰਕ ਮੈਂਬਰ ਖੇਤਾਂ ਵਿੱਚ ਮਜ਼ਦੂਰੀ ਕਰਦੇ ਹਨ। ਅਚਾਨਕ ਅਵਾਰਾ ਕੁੱਤਿਆਂ ਦੇ ਝੁੰਡ ਨੇ ਬੱਚੇ ਸ਼ਿਵਮ ਨੂੰ ਘੇਰ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਜਦੋਂ ਤੱਕ ਆਸ-ਪਾਸ ਦੇ ਲੋਕ ਬੱਚੇ ਦੀ ਮਦਦ ਲਈ ਪਹੁੰਚੇ, ਉਦੋਂ ਤੱਕ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



