ਹਰਪ੍ਰੀਤ ਪੱਤੋ
(ਸਮਾਜ ਵੀਕਲੀ) ਜ਼ਿੰਦਗੀ ਇੱਕ ਬਹੁਤ ਹੀ ਰਹੱਸਮਈ ਖੇਡ ਹੈ। ਇਹ ਸਮੇਂ ਸਮੇਂ ਮਨੁੱਖ ਨਾਲ ਅਜਿਹੀਆਂ ਖੇਡਾਂ ਖੇਡ ਜਾਂਦੀ ਹੈ। ਮਨੁੱਖ ਆਪ ਵੀ ਤੇ ਵੇਖਣ ਸੁਣਨ ਵਾਲੇ ਵੀ ਸ਼ੰਸ਼ੋਪੰਜ ਵਿੱਚ ਪੈ ਜਾਂਦੇ ਹਨ।
ਹੈਂ! ਇਹ ਕਿਦਾਂ ਹੋ ਗਿਆ। ਜਦੋਂ ਕਦੇ ਕਿਸੇ ਸੋਚਿਆ ਵੀ ਨਹੀਂ ਹੁੰਦਾ। ਉਦੋਂ ਸਗੋਂ ਵੱਧ ਹੈਰਾਨੀ ਹੁੰਦੀ ਹੈ ਜਦੋਂ ਕੋਈ ਆਮ ਬੰਦਾਂ ਕਿਸੇ ਹੈਰਾਨੀ ਜਨਕ ਮੰਜ਼ਲ ਤੇ ਪਹੁੰਚ ਜਾਵੇ। ਇਸ ਤਰਾਂ ਦੀ ਹੀ ਇੱਕ ਘਟਨਾ ਮੇਰੀ ਜ਼ਿੰਦਗੀ ਵਿੱਚ ਵੀ ਘਟੀ। ਮੈਂ ਇੱਕ ਪਿੰਡ ਦੇ ਰਹਿਣ ਵਾਲਾ, ਆਮ ਜਿਹਾ ਬੰਦਾ, ਇੱਕ ਗੁਣ ਬਖਸ਼ਿਆ ਪ੍ਰਮਾਤਮਾ ਨੇ ਮਾੜਾ ਮੋਟਾ ਲਿਖਣ
ਦਾ, ਉਹ ਵੀ ਮੈਂ ਆਪਣੀ ਜ਼ਿੰਦਗੀ ਦੇ ਅਨੇਕਾਂ ਰੁਝੇਵਿਆਂ ਵਿੱਚੋਂ ਕੁਝ ਸਮਾਂ, ਵਿਰਸਾ ਸਭਿਆਚਾਰ,ਬਾਲ ਕਵਿਤਾਵਾਂ, ਮਿੰਨੀ ਕਹਾਣੀਆਂ, ਕਾਵਿ ਵਿਅੰਗ ਜਾਂ ਹੋਰ ਕਈ ਵੰਨਗੀਆਂ ਲਿਖਣ ਲਈ ਕੱਢ ਲੈਂਦਾ ਹਾਂ। ਕਿਉਂ ਕੇ ਮੈਨੂੰ ਪੇਂਡੂ ਹੋਣ ਕਰਕੇ ਹੇਠਲੇ ਪੱਧਰ ਤੇ ਰਹਿ ਰਹੇ ਲੋਕਾਂ ਬਾਰੇ ਚੰਗਾ ਗਿਆਨ ਹੈ। ਇਸ ਕਰਕੇ ਮੇਰੀਆਂ ਲਿਖਤਾਂ ਹਰੇਕ ਅਖ਼ਬਾਰ, ਹਰੇਕ ਮੈਗਜ਼ੀਨ ਆਦਿ ਕਿਤਾਬਾਂ ਵਿੱਚ ਛਪ ਕੇ ਪਾਠਕਾਂ ਤੱਕ ਪਹੁੰਚ ਜਾਂਦੀਆਂ ਹਨ। ਕਮੈਂਟਾਂ ਰਾਹੀਂ ਜਾਂ ਫੋਨਾਂ ਦੁਆਰਾ ਪਾਠਕ ਦੇਸ਼ਾਂ ਵਿਦੇਸ਼ਾਂ ਵਿੱਚੋਂ ਮੇਰੀ ਹੌਸਲਾ ਅਫ਼ਜ਼ਾਈ ਕਰਦੇ ਰਹਿੰਦੇ ਹਨ।
ਇੱਕ ਦਿਨ ਕੋਈ ਸਮਾਂ ਦਿਨ ਦਾ
ਇੱਕ ਵਜੇ ਦੇ ਲੱਗਭਗ ਹੋਵੇਗਾ,
ਮੇਰੇ ਫੋਨ ਉਪਰ ਘੰਟੀ ਵੱਜੀ।
ਮੈਂ ਔਨ ਕਰਕੇ ਹੈਲੋ ਕਿਹਾ।
ਅੱਗੋਂ ਅਵਾਜ਼ ਆਈ, “ਸਰ ਤੁਸੀਂ ਹਰਪ੍ਰੀਤ ਪੱਤੋ ਬੋਲਦੇ ਓ”, ਮੈਂ ਕਿਹਾ “ਹਾਂ ਜੀ” ਉਸ ਨੇ ਕਿਹਾ “ਮੈਂ ਦੂਰਦਰਸ਼ਨ ਜਲੰਧਰ ਤੋਂ ਬੋਲ ਰਿਹਾ ਹਾਂ। ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਬੁਲਾਉਣਾ ਚਾਹੁੰਦੇ ਹਾਂ। ਕੀ ਤੁਸੀਂ ਆ ਸਕਦੇ ਆ,” ਮੈਂ ਬੜਾ ਹੈਰਾਨ ਕਿ, ਹੈਂ! ਮੈਨੂੰ ਡੀ ਡੀ ਪੰਜਾਬੀ ਤੋਂ ਫੋਨ, ਉਸ ਨੇ ਹੋਰ ਕਿਹਾ, “ਤੁਸੀਂ ਇਸ ਸੋਮਵਾਰ ਆ ਸਕਦੇ ਓ,”
ਜਿਸ ਦਿਨ ਫੋਨ ਆਇਆ ਉਹ ਦਿਨ ਸੀ ਸ਼ਾਇਦ ਵੀਰਵਾਰ,
ਮੈਂ ਕਿਹਾ ਜੀ। ” ਸੋਚ ਕੇ ਦੱਸ ਦਿੰਨਾ ਚਾਰ ਵੱਜੇ ਤੱਕ”। ਉਸ ਨੇ ਕਿਹਾ, “ਚੰਗਾ ਜ਼ਰੂਰ ਦੱਸ ਦਿਓ” ਮੈਂ ਉਸੇ ਵੇਲੇ ਘਰੇ ਗੱਲ
ਕੀਤੀ, ਤੇ ਫੇਰ ਆਪਣੀਆਂ ਭੈਣਾਂ ਦੀ ਰਾਏ ਲਈ ਅਤੇ ਮੰਗਲਵਾਰ ਦਾ ਦਿਨ ਦੇ ਦਿੱਤਾ। ਮੇਰੇ ਹੋਰ ਵੀ ਦੋਸਤ ਸਾਹਿਤਕਾਰਾਂ ਨਾਲ ਮੈ ਗੱਲ ਸਾਂਝੀ ਕੀਤੀ। ਉਹ ਕਹਿੰਦੇ ਮਸਾਂ ਕਰਮਾਂ ਨਾਲ ਸਮਾਂ ਮਿਲਿਆ ਚੱਕ ਦੇ ਫੱਟੇ ਉੱਠ ਜਾਹ , ਦੂਰਦਰਸ਼ਨ ਤੇ ਜਾਣ ਲਈ ਮੈਨੂੰ ਸਾਰਿਆਂ ਨੇ ਬਹੁਤ ਹੌਂਸਲਾ ਦਿੱਤਾ। ਮੈਂ ਚਾਰ ਵਜੇ ਉਸ ਨੰਬਰ ਤੇ ਬੈਕ ਕਾਲ ਕਰਕੇ ਮੰਗਲਵਾਰ ਦਾ ਦਿਨ ਮੁਕਰਰ ਕਰ ਲਿਆ। ਉਹ ਕਹਿੰਦੇ “ਠੀਕ ਹੈ ਜੀ, ਤੁਸੀਂ ਮੰਗਲਵਾਰ ਸੁਭਾ ਸਾਢੇ ਸੱਤ ਵਜੇ ਇੱਥੇ ਪਹੁੰਚ ਜਾਇਓ”। ਮੈਂ ਕਿਹਾ ਜੀ “ਆਪਾਂ ਕਿਹੜੇ ਵਿਸ਼ੇ ਤੇ ਗੱਲਬਾਤ ਕਰਾਂਗੇ”, ਉਸ ਨੇ ਕਿਹਾ, “ਤੁਸੀਂ ਵਿਰਸੇ ਸਭਿਆਚਾਰ ਤੇ ਬੋਲਿਓ” ,ਮੈਂ ਉਸ ਦਿਨ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ, ਮੈਨੂੰ ਇਸ ਗੱਲ ਦੀ ਖੁਸ਼ੀ ਵੀ ਸੀ ਤੇ ਥੋੜੀ ਟੈਂਸ਼ਨ ਵੀ, ਕਿ ਮੈਂ
ਐਡੇ ਵੱਡੇ ਚੈਨਲ ਤੇ ਪਹਿਲੀ ਵਾਰੀ ਲਾਈਵ ਬੋਲਣਾ ਪਤਾ ਨੀ
ਕਿਹੋ ਜਿਹਾ ਬੋਲਿਆ ਜਾਵੇ। ਮੇਰੇ
ਆਪਣੇ ਪ੍ਰੀਵਾਰ ਤੇ ਦੋ ਸਾਹਿਤਕ ਦੋਸਤਾਂ ਨੂੰ ਇਸ ਗੱਲ ਦਾ ਪਤਾ ਸੀ। ਬਾਕੀ ਇਸ ਗੱਲ ਦੀ ਕਿਸੇ ਨੂੰ ਵੀ ਭਿਣਕ ਨਹੀਂ ਸੀ। ਮੈਂ ਡਾਕਟਰ ਕੋਲ ਜਾ ਕੇ ਗਲੇ ਦੀ ਦਵਾਈ ਲਿਆਂਦੀ। ਆਪਣੀ ਸਿਹਤ ਬਾਰੇ ਪੂਰਾ ਖਿਆਲ ਰੱਖਿਆ। ਫਿਰ ਮੈਨੂੰ ਹੋਰ ਆਫ਼ੀਸਰਾ ਦੇ ਫੋਨ ਵੀ ਆਏ ਕਿ ਤੁਸੀਂ ਸਮੇਂ ਸਿਰ ਪਹੁੰਚ ਜਾਇਓ। ਮੈਂ ਕਿਹਾ ਜੀ ਤੁਸੀਂ ਕੋਈ ਫ਼ਿਕਰ ਨਾ ਕਰਿਓ, ਮੈਂ ਸਮੇਂ ਸਿਰ ਪਹੁੰਚ ਜਾਵਾਂਗਾ। ਮੈਂ ਪੂਰੀ ਤਿਆਰੀ ਕਰ ਛੇ ਤਰੀਕ ਦਿਨ ਸੋਮਵਾਰ ਨੂੰ ਬਾਰਾਂ ਵਜੇ ਤਿਆਰ ਹੋ ਪਿੰਡੋਂ
ਇੱਕ ਵਜੇ ਵਾਲੀ ਬੱਸ ਮੋਗੇ ਨੂੰ ਜਾਣ ਵਾਲੀ ਤੇ ਬੈਠ ਗਿਆ। ਸ਼ਾਮ ਨੂੰ ਮੈਂ ਜਲੰਧਰ ਸ਼ਹਿਰ ਆਪਣੀ ਭੈਣ ਘਰ ਪਹੁੰਚ ਗਿਆ। ਰਾਹ ਵਿੱਚ ਵੀ ਮੈਨੂੰ ਸ਼ਾਇਦ ਡਾਇਰੈਕਟਰ ਜੀ ਦਾ ਫੋਨ ਆਇਆ,ਜੋ ਪੁੱਛ ਰਹੇ ਸਨ, “ਪੱਤੋ ਸਾਹਬ ਜੀ ਕਿਥੇ ਓ, ਮੈ ਕਿਹਾ ਜੀ, ਮੈਂ ਜਲੰਧਰ ਆਪਣੀ ਭੈਣ ਕੋਲ ਪਹੁੰਚ ਕੇ ਫੋਨ ਤੇ ਗੱਲ ਕਰਾਂਗਾ”, ਕਿਉਂਕਿ ਮੈਂ ਅਜੇ ਘਰ ਨਹੀਂ ਰਸਤੇ ਵਿੱਚ ਟੈਂਪੂ ਤੇ ਜਾ ਰਿਹਾ ਸੀ। ਜਾ ਕੇ ਰੋਟੀ ਖਾਧੀ ਗੱਲਾਂ ਬਾਤਾਂ ਕਰਦੇ ਰਹੇ, ਸਾਰੀ ਰਾਤ ਮੈਨੂੰ ਨੀਂਦ ਨਾ ਆਈ, ਖੁਸ਼ੀ ਵਿੱਚ ਤੇ ਥੋੜੀ ਜਿਹੀ ਸਫ਼ਰ ਦੀ ਥਕਾਵਟ ਤੇ ਕੱਲ ਦੇ ਪ੍ਰੋਗਰਾਮ ਬਾਰੇ ਸੋਚ ਕੇ। ਸੁਭਾ ਉੱਠੇ ਇਸ਼ਨਾਨ ਪਾਣੀ ਕੀਤਾ ਰੋਜ਼ਾਨਾ ਦੀ ਤਰ੍ਹਾਂ ਤਿਆਰ ਹੋ, ਮੈ ਤੇ ਮੇਰਾ ਭਾਣਜਾ ਤਨਵੀਰ ਅਸੀਂ ਸੱਤ ਵਜੇ ਘਰ ਤੋਂ ਦੂਰਦਰਸ਼ਨ ਜੋ ਘਰ ਤੋਂ ਕੋਈ ਦੋ ਕੁ ਕਿਲੋਮੀਟਰ ਦੀ ਦੂਰੀ ਤੇ ਸੀ,
ਤੁਰ ਪਏ, ਅੱਗੇ ਧੋਬੀਘਾਟ ਕੋਲ
ਡੀ ਡੀ ਪੰਜਾਬੀ ਗੇਟ ਤੇ ਸਾਨੂੰ ਗੇਟ ਕੀਪਰ ਨੇ ਐਂਟਰੀ ਕਾਰਡ ਦਿੱਤਾ, ਸਾਡੀ ਪੁੱਛ ਗਿੱਛ ਕੀਤੀ, ਅਸੀਂ ਅੱਗੇ ਦੂਰਦਰਸ਼ਨ ਕੇਂਦਰ ਦੇ ਵਿਹੜੇ ਗਏ, ਇੱਕ ਬਾਈ ਜੀ ਆਏ ਸਾਨੂੰ ਆਪਣੇ ਨਾਲ ਦਫ਼ਤਰ ਵਿੱਚ ਲ਼ੈ ਗਏ, ਜੋ ਉੱਥੇ ਸੀਨੀਅਰ ਅਫ਼ਸਰ ਸਨ। ਉਹਨਾਂ ਨੂੰ ਅਸੀਂ ਫਤਿਹ ਬੁਲਾਈ, ਉਹਨਾਂ ਨੇ ਬੈਠ ਜਾਣ ਵਾਸਤੇ ਇਸ਼ਾਰਾ ਕੀਤਾ, ਉਹਨਾਂ ਨੇ ਸਾਥੋਂ ਲੋੜੀਂਦੇ ਕਾਗਜ਼ ਪੱਤਰ ਮੰਗੇ। ਫਾਰਮ ਭਰ ਮੇਰੇ ਸਾਇਨ ਕਰਵਾ ਲ਼ੈ, ਇਸ ਵੇਲੇ ਮੇਰੇ ਨਾਲ ਮੇਰਾ ਭਾਣਜਾ ਤਨਵੀਰ ਵੀ ਸੀ। ਉਹ ਵੀ ਨਾਲ ਬੈਠਾ ਸੀ। ਅਸੀਂ ਉਹਨਾਂ ਨਾਲ ਕਾਫੀ ਗੱਲਾਂ ਬਾਤਾਂ ਕੀਤੀਆਂ। ਫਿਰ ਇੱਕ ਮੁਲਾਜ਼ਮ ਆਇਆ ਤੇ ਸਾਨੂੰ ਆਪਣੇ ਨਾਲ ਹੋਰ ਕਮਰੇ ਵਿੱਚ ਲ਼ੈ ਗਿਆ, ਜੋ
ਮੇਕਅੱਪ ਵਾਲਾ ਕਮਰਾ ਸੀ। ਕਿਹਾ ਉੱਥੇ ਚੱਲੋ? ਉਸ ਨੇ ਮੈਨੂੰ ਤਿਆਰ ਕੀਤਾ। ਤੇ ਅਸੀਂ ਵਾਪਸ ਉਸ ਕਮਰੇ ਵਿੱਚ ਫਿਰ ਆ ਗਏ। ਕੁਝ ਸਮੇਂ ਬਾਅਦ ਐਂਕਰ ਗੁਰਵਿੰਦਰ ਸਿੰਘ ਜੀ ਆ ਗਏ।
ਜਿਨਾਂ ਨੇ ਮੇਰੀ ਇੰਟਰਵਿਊ ਲੈਣੀ ਸੀ। ਉਹਨਾਂ ਨੇ ਮੇਰੇ ਕੋਲੋਂ ਕਈ ਸਵਾਲ ਪੁੱਛੇ। ਮੈਂ ਉੱਤਰ ਦਿੱਤੇ। ਅਖੀਰ ਉਹ ਸਾਨੂੰ ਉਸ ਕਮਰੇ ਵਿੱਚ ਲ਼ੈ ਗਏ ਜਿੱਥੇ ਅਸੀਂ
ਪ੍ਰੋਗਰਾਮ ਸ਼ੁਰੂ ਕਰਨਾ ਸੀ। ਪਹਿਲਾਂ ਸਾਨੂੰ ਹੋਰ ਸੋਫਿਆਂ ਤੇ ਬੈਠਾਇਆ ਗਿਆ। ਮੈਂ ਉਹਨਾਂ ਤੋਂ ਗਰਮ ਪਾਣੀ ਦੀ ਮੰਗ ਕੀਤੀ, ਜੋ ਉਹਨਾਂ ਤੁਰੰਤ ਮੰਨ ਲਈ ਤੇ ਪਾਣੀ ਪੀਣ ਲਈ ਦਿੱਤਾ। ਜਦੋਂ ਸਾਢੇ ਅੱਠ ਵੱਜਣ ਵਿੱਚ ਕੁਝ ਮਿੰਟ ਰਹਿ ਗਏ ਤਾਂ ਸਾਨੂੰ ਅਸਲੀ ਟਿਕਾਣੇ ਤੇ ਬੈਠਾ ਦਿੱਤਾ।
ਆਸੇ ਪਾਸੇ ਕੈਮਰਿਆਂ ਵਾਲੇ ਪੂਰੇ
ਤਿਆਰੀ ਵਿੱਚ ਸਨ। ਇਸ਼ਾਰੇ ਦੀ ਉਡੀਕ ਵਿੱਚ। ਹੁਣ ਮੇਰੇ ਕੋਟ ਦੀ ਜੇਬ ਕੋਲ ਉਹਨਾਂ ਮਾਇਕ ਲਾ ਦਿੱਤਾ। ਮੈਨੂੰ ਇਸ ਤਰਾਂ ਲੱਗਦਾ ਸੀ ਕਿ ਜੋ ਬਾਕੀ ਟੀਮ ਦੇ ਮੈਂਬਰ ਕਿਸੇ ਹੋਰ ਕਮਰੇ ਵਿੱਚ ਜਾ ਉੱਪਰਲੀ ਮੰਜ਼ਲ ਉੱਤੇ ਬੈਠ ਸਾਡੇ ਪ੍ਰੋਗ੍ਰਾਮ ਨੂੰ ਕਵਰ ਕਰ ਅੱਗੇ ਰਿਲੀਜ਼ ਕਰ ਰਹੇ ਸਨ। ਉਹ ਸਾਰੇ ਸੀਨੀਅਰ ਸਨ। ਐਂਕਰ ਗੁਰਵਿੰਦਰ ਸਿੰਘ ਨੇ ਜਦੋਂ ਸਹੀ ਸਮੇਂ ਘੜੀ ਦੀ ਸੂਈ ਆਈ ਤਾਂ ਮੇਰੀ ਇੰਟਰਵਿਊ ਸ਼ੁਰੂ ਹੋਈ। ਜਿਸ ਦਾ ਵਿਸ਼ਾ ਸੀ “ਵਿਰਸਾ ਤੇ ਸਭਿਆਚਾਰ” ਚੱਲੋ! ਉਹਨਾਂ ਨੇ ਜੋ ਸਵਾਲ ਪੁੱਛੇ ਜਿੰਨੇ ਕੁ ਮੈਨੂੰ ਉੱਤਰ ਆਉਂਦੇ ਸੀ ਮੈਂ ਲੱਗਭਗ ਸਹੀ ਦਿੱਤੇ। ਬਹੁਤੀਆਂ ਤਾਂ ਇਸ ਵਿਸੇ ਤੇ ਮੈਂ ਕਵਿਤਾਵਾਂ ਪੜ੍ਹੀਆਂ। ਇਹ ਪ੍ਰੋਗਰਾਮ ਗੱਲਾਂ ਤੇ ਗੀਤ ਹੋਣ ਕਰਕੇ ਗੀਤ ਵੀ ਗਾਇਆ। ਸਭ ਤੋਂ ਇਹ ਖਾਸ ਸੀ ਕਿ ਜੋ ਐਂਕਰ ਗੁਰਵਿੰਦਰ ਸਿੰਘ ਜੀ ਨੇ ਸਵਾਲ ਕੀਤੇ ਬਹੁਤ ਹੀ ਦਿਲਚਸਪ ,” ਉਸ ਦੀ ਅਵਾਜ਼ ਕਿਆ ਕਹਿਣਾ, ਜਦ ਬੋਲੇ ਫੁੱਲ ਕਿਰਨ” ਇਹ ਪਲ ਬਹੁਤ ਹੀ ਹੁਸੀਨ ਲੱਗੇ। ਜਿੰਨੇਂ ਵੀ ਇਸ ਕੇਂਦਰ ਦੇ ਮੈਂਬਰ ਸਾਹਿਬਾਨ ਸਨ, ਸਾਰੇ ਹੀ ਬਹੁਤ
ਚੰਗੇ ਪਿਆਰ ਸਤਿਕਾਰ ਵਾਲੇ।
ਇੱਕ ਇਸ਼ਾਰਾ ਹੋਇਆ ਕਿ ਪ੍ਰੋਗਰਾਮ ਦਾ ਸਮਾਂ ਸਮਾਪਤ ਹੋਣ ਵਾਲ਼ਾ, ਐਂਕਰ ਜੀ ਨੇ ਮੈਥੋਂ ਇੱਕ ਸਵਾਲ ਪੁੱਛਿਆ ਕਿ “ਪੱਤੋ ਸਾਹਬ? ਤੁਸੀਂ ਵਿਦਵਾਨ ਹੋ ਕਿਉਂ ਨਾ ਤੁਹਾਡੇ ਨਾਲ ਇਹ ਸਵਾਲ ਸਾਂਝਾ ਕੀਤਾ ਜਾਵੇ”। “ਮੈ ਕਿਹਾ ਜੀ, ਜਰੂਰ ਪੁੱਛੋ”
ਉਸ ਨੇ ਕਿਹਾ ਤੁਸੀਂ ਆਪਣੇ ਚੈਨਲ ਡੀ ਡੀ ਪੰਜਾਬੀ ਨੂੰ ਕਿੰਨੇ ਨੰਬਰ ਦਿੰਦੇ ਓ, ਮੈਂ ਕਿਹਾ ਜੀ,
ਇਸ ਚੈਨਲ ਨੇ ਪੰਜਾਬੀ ਮਾਂ ਬੋਲੀ, ਵਿਰਸੇ ਸਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ। ਜੋ
ਇੱਕ ਬਹੁਤ ਵੱਡਾ ਸੋਮਾ, ਪੂਰੀ ਦੁਨੀਆ ਵਿੱਚ ਪ੍ਰਚਾਰ ਪ੍ਰਸਾਰ ਕਰਨ ਵਾਲਾ ਸਾਡੀ ਨਵੀਂ ਪੀੜ੍ਹੀ ਨੂੰ ਇਸ ਨਾਲ ਜੁੜਨਾ ਚਾਹੀਦਾ।
ਜੋ ਮੈਂ ਕਿਹਾ ਉਹ ਸੱਚ ਸੀ। ਕੋਈ ਇਸ ਵਿੱਚ ਦੋ ਰਾਵਾਂ ਨਹੀਂ।
ਅਖੀਰ ਸਮਾਂ ਸਮਾਪਤ ਹੋਇਆ।
ਸਾਰੇ ਬਹੁਤ ਖੁਸ਼ ਸਨ। ਕੈਮਰਿਆਂ ਵਾਲੇ ਵੀਰ ਵੀ ਮੇਰੀਆਂ ਗੱਲਾਂ ਤੇ ਕਵਿਤਾਵਾਂ ਸੁਣ ਕੇ ਮੁਸਕਰਾ ਰਿਹੇ ਸਨ।
ਮੈ ਤੇ ਐਂਕਰ ਗੁਰਵਿੰਦਰ ਜੀ ਨੇ ਉੱਥੇ ਬੈਠ ਕੇ ਫੋਟੋਆਂ ਖਿਚਵਾਈਆਂ। ਮਹੌਲ ਬਹੁਤ ਖੁਸ਼ ਗਵਾਰ ਸੀ। ਸਾਰਿਆਂ ਨੇ ਮੇਰਾ ਬਹੁਤ ਸਤਿਕਾਰ ਕੀਤਾ।
ਉੱਥੋਂ ਉੱਠ ਕੇ ਅਸੀ ਫਿਰ ਉਸ ਦਫ਼ਤਰ ਵਿੱਚ ਆ ਗਏ, ਸੋਫਿਆਂ ਤੇ ਬੈਠੇ ਕੈਮਰਾਮੈਨ ਵੀ ਸਾਡੇ ਨਾਲ ਆ ਗਏ, ਚਾਹ ਪੀਤੀ ਉੱਥੇ
ਪਿਊਡਸਰ ਰੰਧਾਵਾ ਜੀ ਜੋ ਰਿਟਾਇਰਡ ਅਫ਼ਸਰ ਸਨ।
ਪ੍ਰੋਗਰਾਮ ਵੇਖ ਉਹ ਵੀ ਆ ਗਏ। ਇੱਕ ਕਵੀ ਦਰਬਾਰ ਫਿਰ ਸ਼ੁਰੂ ਹੋ ਗਿਆ। ਮੈਂ ਕਾਫੀ ਰਚਨਾਵਾਂ ਸੁਣਾਈਆਂ। ਸਾਰੇ ਬਹੁਤ ਖੁਸ਼ ਹੋਏ ਸਾਨੂੰ ਸਾਰੇ ਆਪਣੇ ਲੱਗ ਰਹੇ ਸਨ।
ਕਾਫੀ ਸਮਾਂ ਬੈਠੇ ਰਹੇ। ਫਿਰ ਅਸੀਂ ਸਾਰਿਆਂ ਤੋਂ ਇਜਾਜ਼ਤ ਮੰਗੀ। ਕਿਉਂ ਕੇ ਮੈਂ ਆਪਣੇ ਘਰ
ਅੱਜ ਵਾਪਸ ਮੁੜਨਾ ਸੀ।
ਉਹਨਾਂ ਨੇ ਕਿਹਾ ਹੁਣ ਇਹ ਪ੍ਰੋਗਰਾਮ ਦੁਪਹਿਰ 1 ਵੱਜ ਕੇ 10 ਮਿੰਟ ਤੇ ਲਾਈਵ ਤੇ ਫਿਰ ਰਾਤ ਨੂੰ ਦਸ ਵਜੇ ਡੀ ਡੀ ਪੰਜਾਬੀ ਤੇ ਚੱਲੇਗਾ। ਸਾਨੂੰ ਸਾਰਿਆਂ ਨੇ ਖੁਸ਼ੀ ਖੁਸ਼ੀ ਤੋਰਿਆ ਤੇ ਅਸੀਂ ਕੋਈ ਸਾਢੇ ਦਸ ਗਿਆਰਾਂ ਦੇ ਦਰਮਿਆਨ ਵਾਪਸ ਆ ਗਏ। ਕਈਆ ਦੇ ਫੋਨ ਆਏ ਸਾਰੇ ਬਹੁਤ ਹੈਰਾਨ ਵੀ ਤੇ ਖੁਸ਼ ਵੀ ਸਨ। ਮੈਂ ਭੈਣ ਘਰ ਬੈਠ ਕੇ ਸਾਰੇ ਗਰੁੱਪਾਂ ਵਿੱਚ ਦੱਸ ਦਿੱਤਾ। ਉੱਥੇ ਰੋਟੀ ਖਾਧੀ ਚਾਹ ਪੀ ਟੈਂਪੂ ਚ’ ਬੈਠ ਪਿੰਡ ਨੂੰ ਮੁੜ ਪਿਆ। ਉਹ ਟੈਂਪੂ ਵਾਲਾ ਮੈਨੂੰ ਲ਼ੈ ਪਤਾ ਨੀਂ ਸ਼ਹਿਰ ਦੀਆਂ ਕਿਹੜੀਆਂ ਗਲੀਆਂ ਚ’ ਗੁੰਮ ਗਿਆ। ਡੇਢ਼ ਘੰਟਾ ਲ਼ੈ ਕੇ ਫਿਰਦਾ ਰਿਹਾ। ਪੈਸੇ ਥੋੜੇ ਝੂਟਾ ਵੱਡਾ ਦੇ ਦਿੱਤਾ। ਬੱਸ ਸਟੈਂਡ ਤੋਂ ਮੈਂ ਬੱਸ ਵਿੱਚ ਬੈਠ ਪਿੰਡ ਨੂੰ ਤੁਰ ਪਿਆ।
“ਇਹ ਸੀ ਮੇਰੀ ਇੱਕ ਪਿੰਡ ਤੋਂ ਜਲੰਧਰ ਦੂਰਦਰਸ਼ਨ ਕੇਂਦਰ ਤੱਕ ਦੀ ਸਫ਼ਲ ਯਾਤਰਾ”।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj