ਜੈਨ ਸਕੂਲ ਵਿੱਚ ਤੀਆਂ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ  ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਸਕੂਲ ਦੇ ਪ੍ਰਿੰਸੀਪਲ ਮੰਜੂ ਮੋਹਨ ਬਾਲਾ ਨੇ ਦੱਸਿਆ ਕਿ ਜੈਨ ਸਕੂਲ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਤੀਆਂ ਦਾ ਤਿਉਹਾਰ ਮਨਾਇਆ ਗਿਆ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਵਿਰਸੇ ਨੂੰ ਤਰੋ ਤਾਜ਼ਾ ਰੱਖਣ ਲਈ ਅਤੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਲਈ  ਇਸ ਸਾਲ ਵੀ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਕੂਲ ਵਿੱਚ ਸਕੂਲੀ ਬੱਚਿਆਂ ਨੇ ਪੀਂਘਾ ਝੂਟੀਆਂ ਅਤੇ ਤੀਆਂ ਨੂੰ ਦਰਸਾਉਂਦਾ ਹੋਇਆ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਸਟੇਜ ਦਾ ਸੰਚਾਲਨ ਮੈਡਮ ਤਲਜੀਤ ਕੌਰ ਨੇ ਕੀਤਾ। ਪ੍ਰੀ ਨਰਸਰੀ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੀਆਂ ਵਿਦਿਆਰਥਨਾਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ । ਪਲੱਸ ਟੂ ਕਾਮਰਸ ਕਲਾਸ ਦੀ ਵਿਦਿਆਰਥਨ ਮਿਸ ਗੁਰਪ੍ਰੀਤ ਮਿਸ ਤੀਜ ਬਣੀ । ਉਸ ਨੂੰ ਮਿਸ ਤੀਜ ਦੀ ਟਰਾਫੀ ਪ੍ਰਿੰਸੀਪਲ ਮੰਜੂ ਬਾਲਾ ਵਾਈਸ ਪ੍ਰਿੰਸੀਪਲ ਕਾਜਲ ਅਤੇ ਮੈਡਮ ਗੁਰਪ੍ਰੀਤ ਕੌਰ ਵੱਲੋਂ ਦਿੱਤੀ ਗਈ। ਸੱਭਿਆਚਾਰ ਪ੍ਰੋਗਰਾਮ ਵਿੱਚ  ਬੱਚਿਆਂ ਨੂੰ ਖੀਰ ਪੂੜੇ ਅਤੇ ਲੰਚ ਦਿੱਤਾ ਗਿਆ ਤਾਂ ਜੋ ਵਿਦਿਆਰਥੀ  ਸਾਵਨ ਦੇ ਮਹੀਨੇ ਦਾ ਆਨੰਦ ਮਾਣ ਸਕਣ। ਇਸ ਮੌਕੇ ਤੇ ਸਕੂਲ ਚੇਅਰਮੈਨ ਜੇ.ਡੀ ਜੈਨ ਪ੍ਰਧਾਨ ਕਮਲ ਜੈਨ, ਮੈਨੇਜਰ ਸੰਜੀਵ ਜੈਨ ਨੇ ਤੀਆਂ ਦੀ ਵਧਾਈ ਦਿੱਤੀ । ਪ੍ਰਿੰਸੀਪਲ ਮੈਡਮ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਦਰਅਸਲ ਇਹ ਤੀਆਂ ਦਾ ਤਿਉਹਾਰ ਧੀਆਂ ਦਾ ਤਿਉਹਾਰ ਹੈ। ਪੰਜਾਬੀ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਇਹ ਤਿਉਹਾਰ ਸਕੂਲ ਦੀਆਂ ਧੀਆਂ ਵੱਲੋਂ ਸਮੇਂ ਦੀ ਲੋੜ ਲਈ ਮਨਾਉਣਾ ਬਹੁਤ ਜਰੂਰੀ ਹੈ । ਪ੍ਰਿੰਸੀਪਲ ਵੱਲੋਂ ਤੀਆਂ ਦੇ ਤਿਉਹਾਰ ਦੇ ਅਸਲ ਮੰਤਵ ਦਾ ਵਿਦਿਆਰਥੀਆਂ ਨੂੰ ਚਾਨਣਾ ਪਾਇਆ ਗਿਆ। ਇਸ  ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ਲੁਧਿਆਣਾ ਵਿਖੇ ਤੀਜ ਉਤਸਵ ਮਨਾਇਆ ਗਿਆ
Next articleਮਿੱਡ-ਡੇ-ਮੀਲ ਵਰਕਰਾਂ ਨੇ ਜ਼ਿਲ੍ਹਾ ਪੱਧਰੀ ਰੈਲੀ ਕੀਤੀ