(ਸਮਾਜ ਵੀਕਲੀ)
ਹੱਥ ਫੜ੍ਹ ਲਿਖਣਾ ਸਿਖਾਇਆ ਉਹਨਾਂ ,
ਮੈਨੂੰ ਮੇਰੇ ਗੁਰੂ ਜੀ ਨੇ ਪੜ੍ਹਨਾ ਸਿਖਾਇਆ।
ਮੈਂ ਕਿਵੇਂ ਦੇਵਾਂ ਦੇਣ ਉਹਨਾਂ ਦੀ,
ਜਿਹਨਾਂ ਮੈਨੂੰ ਅੱਗੇ ਵੱਧਣਾ ਸਿਖਾਇਆ।
ਮੈਨੂੰ ਮੇਰੇ ਗੁਰੂ ਜੀ……
ਸੋਹਣੇ ਤੇ ਉੱਚੇ ਸੁੱਚੇ ਵਿਚਾਰ ਉਹਨਾਂ,
ਮੇਰੇ ਜ਼ਿਹਨ ਵਿੱਚ ਵਸਾਏ।
ਵਾਰੇ ਜਾਵਾ ਉਹਨਾਂ ਗੁਰੂਆਂ ਤੋਂ,
ਮੋਤੀ ਜਿਹਨਾਂ ਚਰਿੱਤਰ ਵਿੱਚ ਸਜਾਏ।
ਮੇਰੇ ਕਰਮਾਂ ਦਾ ਕਰਕੇ ਹਿਸਾਬ,
ਕਦੇ ਰਵਾਇਆ ਤੇ ਕਦੇ ਹਸਾਇਆ।
ਮੈਨੂੰ ਮੇਰੇ ਗੁਰੂ ਜੀ…..
ਸਹੀ ਰਾਹ ਦਿਖਾਉਣ ਲਈ,
ਸਖ਼ਤੀ ਵੀ ਕੀਤੀ ਉਹਨਾਂ।
ਕਦੇ ਬੱਚੇ ਬਣ ਬੱਚਿਆਂ ਵਾਂਗ,
ਮਸਤੀ ਵੀ ਕੀਤੀ ਉਹਨਾਂ।
ਹਰ ਇੱਕ ਰੂਪ ਉਹਨਾਂ ਦਾ,
ਮੈਂ ਤਾਂ ਤਨ ਮਨ ਚ ਵਸਾਇਆ।
ਮੈਨੂੰ ਮੇਰੇ ਗੁਰੂ…..
ਜੀਵਨ ਦੇ ਹਰ ਪੰਧ ਤੇ,
ਤੁਰਦੇ ਰਹੇ ਨਾਲ਼ ਉਹ ਆਪ।
ਕਿੱਥੇ ਕਿਦਾਂ ਰੱਖਣੇ ਪੈਰ,
ਦੱਸਦੇ ਰਹੇ ਉਹ ਧਰਤੀ ਨਾਪ।
ਜੈ ਜੈ ਕਾਰ ਕਰਾਂ ਸਦਾ ਗੁਰੂ ਦੀ,
ਪੌੜੀ ਬਣ ਜਿਨ੍ਹਾਂ ‘ਮਨਜੀਤ’ ਨੂੰ ਆਸਮਾਂ ਚੜਾਇਆ।
ਮੈਨੂੰ ਮੇਰੇ ਗੁਰੂ ਜੀ ਨੇ ਪੜ੍ਹਨਾ ਸਿਖਾਇਆ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly