ਸਾਡੇ ਦੇਸ਼ ਦੇ ਹਾਕਮਾਂ ਨੇ ਭਾਰਤ ਦੇ ਲੋਕਤੰਤਰ ਨੂੰ ਖੋਖਲਾ ਕਰ ਦਿੱਤਾ ਹੈ-ਜੱਸਲ , ਪੈਂਥਰ
ਕਪੂਰਥਲਾ (ਕੌੜਾ) (ਸਮਾਜ ਵੀਕਲੀ)- ਜੇਕਰ ਭਾਰਤ ਨੂੰ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਸ਼ਾਮਿਲ ਕਰਨਾ ਹੈ, ਬਰਾਬਰੀ, ਅਜ਼ਾਦੀ, ਭਾਈਚਾਰੇ ਅਤੇ ਨਿਆਂ ਦਾ ਰਾਜ ਸਥਾਪਿਤ ਕਰਨਾ ਹੈ ਅਤੇ ਅੰਬੇਡਕਰ ਦੇ ਸੁਪਨਿਆਂ ਦਾ ਆਧੁਨਿਕ ਭਾਰਤ ਬਣਾਉਣਾ ਹੈ ਤਾਂ ਬਾਬਾ ਸਾਹਿਬ ਦੇ ਵੱਡਮੁੱਲੇ ਵਿਚਾਰਾਂ ਨੂੰ ਅਮਲ ਵਿੱਚ ਲਿਆਉਣਾ ਪਵੇਗਾ। ਸਾਡੇ ਦੇਸ਼ ਦੇ ਹਾਕਮਾਂ ਨੇ ਭਾਰਤ ਦੇ ਲੋਕਤੰਤਰ ਨੂੰ ਖੋਖਲਾ ਕਰ ਦਿੱਤਾ ਹੈ ਅਤੇ ਦੇਸ਼ ਗਰੀਬੀ ਅਤੇ ਤਾਨਾਸ਼ਾਹੀ ਵੱਲ ਵਧ ਰਿਹਾ ਹੈ। ਇਹ ਸ਼ਬਦ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੁਸਾਇਟੀ ਰਜਿ. ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਅਤੇ ਮਿਸ਼ਨ ’ਤੇ ਆਧਾਰਿਤ ਐਨੀਮੇਟਿਡ ਫਿਲਮ ਜੈ ਭੀਮ ਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਹੇ।
ਸਮਾਜ ਵਿੱਚ ਜਾਗਰੂਕਤਾ ਫੈਲਾਉਣ ਵਾਲੀਆਂ ਫਿਲਮਾਂ ਦੇਸ਼ ਦੀ ਉਸਾਰੀ ਵਿੱਚ ਵਧੀਆ ਭੂਮਿਕਾ ਨਿਭਾਉਂਦੀਆਂ ਹਨ, ਉਹ ਸਮਾਜ ਦੇ ਹਰ ਵਰਗ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ, ਭਾਵੇਂ ਉਹ ਕਿਸੇ ਵੀ ਸਮਾਜ ਸੁਧਾਰਕ ਦੀ ਹੋਵੇ। ਜਿੱਥੇ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ, ਉੱਥੇ ਦੇਸ਼ ਵਿੱਚ ਫੈਲੀ ਜਾਤ-ਪਾਤ ਅਤੇ ਛੂਤ-ਛਾਤ ਵਰਗੀਆਂ ਭਿਆਨਕ ਬੁਰਾਈਆਂ ਬਾਰੇ ਰੌਸ਼ਨੀ ਪਾ ਕੇ ਲੋਕਾਂ ਦੀ ਬਿਹਤਰ ਕਰਨ ਦੀ ਮਦਦ ਕਰਦੀ ਹੈ। ਫਿਲਮ ਦੇ ਨਿਰਮਾਤਾ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਸ਼ ਦੀ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਜਾਤ ਸੀ, ਜਿਸ ਕਾਰਨ ਦੇਸ਼ ਹਜ਼ਾਰਾਂ ਸਾਲਾਂ ਤੱਕ ਵਿਦੇਸ਼ੀਆਂ ਦਾ ਗੁਲਾਮ ਬਣਿਆ ਰਿਹਾ।
ਲਾਰਡ ਬੁੱਧਾ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਪੂਰਨ ਸਿੰਘ, ਬਾਮਸੇਫ ਦੇ ਕੌਮੀ ਪ੍ਰਧਾਨ ਅਤਰਵੀਰ ਸਿੰਘ, ਸੁਸਾਇਟੀ ਦੇ ਮੁੱਖ ਬੁਲਾਰੇ ਨਿਰਵੈਰ ਸਿੰਘ ਨੇ ਦੱਸਿਆ ਕਿ 200 ਲੋਕਾਂ ਨੇ ਪਰਿਵਾਰਾਂ ਸਮੇਤ ਜੈ ਭੀਮ ਫਿਲਮ ਦੇਖੀ ਹੈ। ਬਾਬਾ ਸਾਹਿਬ ਦੇ ਬਚਪਨ ਦੀ ਤਰਸਯੋਗ ਹਾਲਤ ਨੂੰ ਫਿਲਮ ਜੈ ਭੀਮ ਵਿੱਚ ਦਰਸਾਇਆ ਗਿਆ ਹੈ। ਅੰਬੇਡਕਰ ਨੇ ਅੱਤ ਦੀ ਗਰੀਬੀ ਨਾਲ ਜੂਝਦੇ ਹੋਏ ਵਿਸ਼ਵ ਵਿੱਚ ਕਿਸ ਤਰ੍ਹਾਂ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਬੱਚਿਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਸਹਾਈ ਹੋਵੇਗੀ। ਉਨ੍ਹਾਂ ਵੱਲੋਂ ਸਮਾਜ ਅਤੇ ਦੇਸ਼ ਦੀ ਉਸਾਰੀ ਵਿੱਚ ਪਾਏ ਯੋਗਦਾਨ ਦੀ ਜਾਣਕਾਰੀ, ਲੰਡਨ ਗੋਲਮੇਜ਼ ਕਾਨਫਰੰਸ, ਮਹਾਡ ਦੇ ਤਾਲਾਬ ਵਿੱਚ ਪਾਣੀ ਲਈ ਮੋਰਚਾ ਅਤੇ ਕਾਲਾ ਰਾਮ ਨਾਸਿਕ ਮੰਦਰ ਵਿੱਚ ਪ੍ਰਵੇਸ਼ ਕਰਨ ਲਈ ਮੋਰਚੇ ਬਾਰੇ ਜਾਣਕਾਰੀ ਦਿੱਤੀ ਗਈ।
ਪੂਨਾ ਪੈਕਟ, ਬੜੌਦਾ ਰਿਆਸਤ ਦੀ ਕਹਾਣੀ, ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ, ਬਰਤਾਨਵੀ ਸਰਕਾਰ ਤੋਂ ਮਜ਼ਦੂਰਾਂ ਦੇ ਹੱਕਾਂ ਲਈ, ਖੇਤੀਬਾੜੀ ਦੇ ਪਾਣੀ ਨੂੰ ਕੰਟਰੋਲ ਕਰਕੇ ਡੈਮ ਬਣਾਉਣ ਦੀ ਯੋਜਨਾ, ਮਜ਼ਦੂਰਾਂ ਦੇ ਹੱਕਾਂ ਲਈ ਅੰਗਰੇਜ਼ ਸਰਕਾਰ ਤੋਂ ਕਲਿਆਣਕਾਰੀ ਨੀਤੀਆਂ ਬਣਾਉਣਾ, ਨੱਥੂ ਰਾਮ ਗੋਂਡਸੇ ਵੱਲੋਂ ਗਾਂਧੀ ਨੂੰ ਗੋਲੀ ਮਾਰਨਾ, ਭਾਰਤ-ਪਾਕਿਸਤਾਨ ਦੀ ਵੰਡ ਸਬੰਧੀ ਅੰਬੇਡਕਰ ਦੇ ਦਰਦ ਨੂੰ ਦਰਸਾਉਂਦੇ ਹੋਏ ਬਾਬਾ ਸਾਹਿਬ ਨੂੰ ਦੇਸ਼ ਦਾ ਸੱਚਾ ਰਾਸ਼ਟਰਵਾਦੀ ਦੱਸਿਆ ਹੈ। ਭਾਰਤੀ ਸੰਵਿਧਾਨ ਵਿੱਚ ਪਾਏ ਯੋਗਦਾਨ ਤੋਂ ਇਲਾਵਾ ਔਰਤਾਂ ਦੀ ਭਲਾਈ ਲਈ ਬਣਾਏ ਗਏ ਹਿੰਦੂ ਕੋਡ ਬਿੱਲ ਵਿੱਚ ਛੇ ਲੱਖ ਲੋਕਾਂ ਨੂੰ ਬੁੱਧ ਧਰਮ ਅਪਣਾਉਣ ਦਾ ਵੀ ਵਧੀਆ ਵਰਣਨ ਕੀਤਾ ਗਿਆ ਹੈ। ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰਜਿ. ਰੇਲ ਕੋਚ ਫੈਕਟਰੀ ਦੇ ਮੁਖੀ ਕ੍ਰਿਸ਼ਨ ਸਿੰਘ ਅਤੇ ਸਾਬਕਾ ਮੁਖੀ ਅਮਰਜੀਤ ਸਿੰਘ ਮੱਲ ਨੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ।
ਫਿਲਮ ਲਈ ਸਹਿਯੋਗ ਦੇਣ ਵਾਲੇ ਦਾਨੀ ਸੱਜਣ, ਸ਼੍ਰੀ ਸ਼ਮਸ਼ੇਰ, ਅੰਮ੍ਰਿਤ ਕੁਮਾਰ, ਰਾਮਜੀ ਲਾਲ, ਬਨਵਾਰੀ ਲਾਲ, ਡਾ: ਜਨਕ ਰਾਜ ਜੀ, ਮਨਜੀਤ ਸਿੰਘ ਕੈਲਾਪੁਰੀਆ, ਨਰੇਸ਼ ਕੁਮਾਰ ਫਗਵਾੜਾ, ਪਾਲ ਕੌਰ, ਸ਼ੀਤਲ ਕੌਰ, ਧਰਮਵੀਰ, ਸ਼ਿਵ ਕੁਮਾਰ ਸੁਲਤਾਨਪੁਰ, ਸ਼ਿੰਦ ਪਾਲ। ਐਡਵੋਕੇਟ ਹਰਜੋਤ ਐਨ ਸਿੰਘ, ਕ੍ਰਿਸ਼ਨ ਕੁਮਾਰ, ਸੰਦੀਪ ਸਾਰੰਗਲ, ਨਰੇਸ਼ ਕੁਮਾਰ ਐਸ.ਐਸ.ਈ., ਰਾਕੇਸ਼ ਮੀਨਾ, ਗੀਤਾ ਰਾਣੀ, ਲੱਖਾ ਬਾਬੂ, ਮਨਜੀਤ ਸਿੰਘ ਕੈਲਾਪੁਰੀਆ, ਸ਼ੇਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਫਿਲਮ ਦੇਖਣ ਵਾਲਿਆਂ ਵਿਚ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਮੀਤ ਪ੍ਰਧਾਨ ਨਿਰਮਲ ਸਿੰਘ, ਪਰਮਜੀਤ ਪਾਲ, ਮੈਡਮ ਜਸਵਿੰਦਰ ਦੇਵੀ, ਮਾਨਵ ਜੋਤ, ਐਸ.ਸੀ/ਐਸ.ਟੀ ਐਸੋਸੀਏਸ਼ਨ ਦੇ ਜ਼ੋਨਲ ਕੈਸ਼ੀਅਰ ਰਵਿੰਦਰ ਕੁਮਾਰ, ਸ੍ਰੀ ਗੁਰੂ ਰਵਿਦਾਸ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਨਿਊਟਨ, ਮਾਸਟਰ ਹਰਭਜ, ਕਨਵੀਨਰ ਬਾਮਸੇਫ ਕਸ਼ਮੀਰ ਸਿੰਘ, ਓ.ਬੀ.ਸੀ ਐਸੋਸੀਏਸ਼ਨ ਦੇ ਸੰਸਥਾਪਕ ਆਰ.ਕੇ ਪਾਲ, ਵਰਕਿੰਗ ਪ੍ਰਧਾਨ ਅਰਵਿੰਦ ਕਮਾਰ, ਭਾਰਤੀਆ ਬੋਧ ਮਹਾਸਭਾ ਤੋਂ ਟੀ.ਪੀ ਸਿੰਘ, ਬ੍ਰਹਮ ਪਾਲ ਸਿੰਘ, ਗੁਰਬਖਸ਼ ਸਲੋਹ ਸੂਰਜ ਸਿੰਘ, ਪੂਰਨ ਚੰਦ ਬੋਧ, ਬਦਰੀ ਪ੍ਰਸਾਦ, ਸੁਖਦੇਵ ਸਿੰਘ, ਰਘਵੀਰ ਚੰਦ ਅਤੇ ਰਾਮ ਮੂਰਤੀ ਆਦਿ ਨੇ ਸ਼ਿਰਕਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly