ਪੰਜਾਬੀ ਸਪਤਾਹ ਮੌਕੇ ਜਗਤਾਰ ਸਿੰਘ ਹਿੱਸੋਵਾਲ ਦੀ ਕਾਵਿ ਪੁਸਤਕ “ਨਾਬਰੀ ਦਾ ਗੀਤ” ਲੋਕ ਅਰਪਣ

ਰਮੇਸ਼ਵਰ ਸਿੰਘ (ਸਮਾਜ ਵੀਕਲੀ) : ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਪਟਿਆਲਾ ਵੱਲੋਂ 1ਨਵੰਬਰ ਤੋਂ 30 ਨਵੰਬਰ ਤੱਕ ਪੂਰੇ ਪੰਜਾਬ ਵਿੱਚ ਪੰਜਾਬੀ ਸਪਤਾਹ ਮਨਾਇਆ ਜਾ ਰਿਹਾ ਹੈ ।ਇਸੇ ਲੜੀ ਤਹਿਤ ਅੱਜ ਲੁਧਿਆਣਾ ਦੇ ਗਿੱਲ ਰੋਡ ਥਾਣਾ ਸ਼ਿਮਲਾਪੁਰੀ ਦੇ ਕਾਨਫਰੰਸ ਹਾਲ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ੇਸ ਤੌਰ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਲੇਖਕ ਜਗਤਾਰ ਸਿੰਘ ਹਿੱਸੋਵਾਲ ਦੀ ਕਾਵਿ ਪੁਸਤਕ “ਨਾਬਰੀ ਦਾ ਗੀਤ” ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਸਿੱਧ ਲੇਖਕ ਸਰਬਜੀਤ ਸਿੰਘ ਵਿਰਦੀ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਹਾਜਿਰ ਸਖਸ਼ੀਅਤਾਂ ਨਾਲ ਜਾਣ ਪਹਿਚਾਣ ਕਾਰਵਾਈ।

ਸਮਾਗਮ ਦੌਰਾਨ ਹਾਜ਼ਰ ਸਖਸ਼ੀਅਤਾਂ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤੀ ਗਈ ।ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਮਾਣਯੋਗ ਸ਼੍ਰੀ ਸੰਦੀਪ ਵਡੇਰਾ ਏ. ਸੀ.ਪੀ. ਇੰਡ.ਏਰੀਆ ਬੀ ਲੁਧਿਆਣਾ ਨੇ ਕਿਹਾ ਕਿ ਅੱਜ ਅਸੀਂ ਆਪਣੀ ਮਾਂ ਬੋਲੀ ਅਤੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਅੱਜ ਸਾਡੇ ਰਿਸ਼ਤੇ ਵੀ ਖਤਮ ਹੁੰਦੇ ਜਾ ਰਹੇ ਹਨ। ਇਸ ਮੌਕੇ ਇੰਸ. ਮਧੂ ਬਾਲਾ ਐਸ.ਐਚ.ਓ.ਥਾਣਾ ਦੁਗਰੀ ਅਤੇ ਇੰਸ. ਅਮਨਦੀਪ ਸਿੰਘ ਬਰਾੜ ਐਸ. ਐਚ. ਓ. ਥਾਣਾ ਡਵੀਜ਼ਨ ਨੰਬਰ 6 ਨੇ ਕਿਹਾ ਕਿ ਜਗਤਾਰ ਸਿੰਘ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣੀ ਡਿਊਟੀ ਦੇ ਨਾਲ ਨਾਲ ਇਸ ਕਿਤਾਬ ਰਾਹੀਂ ਸਾਹਿਤ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ।

ਇਸ ਮੌਕੇ ਸ਼੍ਰੋਮਣੀ ਬਾਲ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਕਿਹਾ ਸਾਨੂੰ ਆਪਣੇ ਘਰ ਵਿੱਚ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਪੰਜਾਬੀ ਬੋਲਣੀ ਚਾਹੀਦੀ ਹੈ ਇਸ ਮੌਕੇ ਪ੍ਰਸਿੱਧ ਗੀਤਕਾਰ ਸਾਧੂ ਸਿੰਘ ਦਿਲਸ਼ਾਦ ਅਤੇ ਅਮਰਜੀਤ ਸ਼ੇਰਪੁਰੀ ਨੇ ਆਪਣੀਆਂ ਰਚਨਾਵਾਂ ਰਾਹੀਂ ਮਾਂ ਬੋਲੀ ਨਾਲ ਜੁੜਨ ਦਾ ਸੁਨੇਹਾ ਦਿੱਤਾ ।ਇਸ ਮੌਕੇ ਸੁਖਵਿੰਦਰ ਸਿੰਘ ਸੋਹਲ,ਰਘੁਬੀਰ ਸਿੰਘ ਰੀਡਰ ਏ.ਸੀ. ਪੀ., ਨਰਿੰਦਰਪਾਲ ਸਿੰਘ ਰੀਡਰ ਏ. ਡੀ. ਸੀ. ਪੀ. ,ਬਲਵਿੰਦਰ ਸਿੰਘ,ਅਜੀਤ ਸਿੰਘ,ਰਾਜਵੀਰ ਕੌਰ,ਜਗਰੂਪ ਕੌਰ,ਸੰਤੋਖ ਸਿੰਘ,ਗੁਰਵਿੰਦਰ ਸਿੰਘ,ਭਾਰਤ ਕੁਮਾਰ ਸਮੇਤ ਹੋਰ ਕਈ ਸਖਸ਼ੀਅਤਾਂ ਹਾਜਿਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਸੇ ਪਿੱਛੇ ਭੱਜਦੇ ਦੇਖੇ ਮੈਂ
Next articleਗਿਆਨ ਅਤੇ ਸਿਆਣਪ