ਜਗਰਾਉਂ ਵਿਖੇ 14 ਅਪ੍ਰੈਲ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ.ਬੀ.ਆਰ ਅੰਬੇਡਕਰ ਜੈਯੰਤੀ ਮਨਾਉਣ ਸਬੰਧੀ ਬਾਮਸੇਫ ਅਤੇ ਡਾ.ਅੰਬੇਡਕਰ ਟਰੱਸਟ ਦੀ ਮੀਟਿੰਗ

(ਸਮਾਜ ਵੀਕਲੀ) ਜਗਰਾਉਂ ਦੇ ਸਾਥੀਆਂ ਨੇ ਪ੍ਰਧਾਨ ਅਮਰਜੀਤ ਸਿੰਘ ਚੀਮਾਂ ਦੀ ਪ੍ਰਧਾਨਗੀ ਹੇਠ  ਮੀਟਿੰਗ ਵਿੱਚ ਜਗਰਾਉਂ ਏਰੀਏ ਦੇ ਲੋਕਾਂ ਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਤੋਂ ਜਾਣੂ ਅਤੇ ਜਾਗ੍ਰਿਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਭਾਰਤੀ ਸੰਵਿਧਾਨ ਤੇ’ ਚਰਚਾ ਕਰਨ ਲਈ ਪ੍ਰੋ.ਅਰੁਣ ਕੁਮਾਰ ਬਠਿੰਡਾ, ਮਾ.ਕੁਸ਼ਲ ਕੁਮਾਰ ਕਪੂਰਥਲਾ ਸਾਹਿਬ ਕਾਂਸ਼ੀ ਰਾਮ ਬਾਰੇ ਅਤੇ ਲੈਕਚਰਾਰ ਬਲਦੇਵ ਸਿੰਘ ਸੁਧਾਰ ਬਹੁਜਨ ਵਿਚਾਰਧਾਰਾ ਸਬੰਧੀ ਵਿਚਾਰ ਰੱਖਣਗੇ। ਇਹ ਪ੍ਰੋਗਰਾਮ ਡਾ.ਅੰਬੇਡਕਰ ਭਵਨ ਮੋਗਾ ਰੋਡ ਜਗਰਾਉਂ ਵਿਖੇ ਸਵੇਰੇ ਦਸ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਹੋਵੇਗਾ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਪ੍ਰੋਗਰਾਮ ਤੋਂ ਪਹਿਲਾਂ ਸਵੇਰੇ ਨੌਂ ਵਜੇ ਸਾਰੇ ਮੈਂਬਰ ਡਾ.ਅੰਬੇਡਕਰ ਚੌਂਕ ਵਿਖੇ ਬਾਬਾ ਸਾਹਿਬ ਨੂੰ ਸ਼ਰਧਾ ਸਤਿਕਾਰ ਭੇਂਟ ਕਰਨ ਤੋਂ ਬਾਅਦ ਡਾ.ਅੰਬੇਡਕਰ ਭਵਨ ਵਿਖੇ ਪਹੁੰਚਣਗੇ। ਮੀਟਿੰਗ ਵਿੱਚ ਲੈਕਚਰਾਰ ਰਣਜੀਤ ਸਿੰਘ ਹਠੂਰ, ਡਾ.ਜਸਵੀਰ ਸਿੰਘ, ਮੈਨੇਜਰ ਬਲਵਿੰਦਰ ਸਿੰਘ, ਮੈਨੇਜਰ ਸਰੂਪ ਸਿੰਘ, ਮਾ.ਸ਼ਿੰਗਾਰਾ ਸਿੰਘ, ਮੈਨੇਜਰ ਗੁਰਦੀਪ ਸਿੰਘ,ਸ਼੍ਰੀ ਅਮਰ ਨਾਥ, ਮਾ.ਸਤਨਾਮ ਸਿੰਘ ਹਠੂਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਰਕਸ਼ੀਲ ਸੁਸਾਇਟੀ ਪੰਜਾਬ ਨੇ ਪਾਸਟਰ ਬਜਿੰਦਰ ਨੂੰ ਜਬਰ ਜਨਾਹ ਕੇਸ ਵਿੱਚ ਮਿਲੀ ਉਮਰ ਕੈਦ ਦੀ ਸਜ਼ਾ ਦਾ ਕੀਤਾ ਸਵਾਗਤ
Next articleਬਾਬਾ ਸਾਹਿਬ ਦੇ ਬੁੱਤ ਨਾਲ ਛੇੜ-ਖਾਨੀ ਕਰਨ ਵਾਲਿਆਂ ਦੇ ਨੱਥ ਪਾਈ ਜਾਵੇ