“ਜਗਰਾਉਂ ਸਰਕਲ ਵੱਲੋਂ ‘ਅੰਬੇਡਕਰ ਦਾ ਸੁਨੇਹਾ, ਪੁਸਤਕ ਅਧਾਰਿਤ ਪ੍ਰਤੀ ਯੋਗੀ ਪ੍ਰੀਖਿਆ ਕਰਵਾਈ” 

(ਸਮਾਜ ਵੀਕਲੀ)-ਪ੍ਰਬੰਧ ਭਾਰਤ ਫਾਊਂਡੇਸ਼ਨ ਫਗਵਾੜਾ ਵੱਲੋਂ ਜਾਰੀ ਕੀਤੀ ਪੁਸਤਕ “ਡਾਕਟਰ ਅੰਬੇਡਕਰ ਦਾ ਸੁਨੇਹਾ” ਆਧਾਰਿਤ 14ਵੀਂ ਪ੍ਰਤੀਯੋਗੀ ਪ੍ਰੀਖਿਆ ਦੇ ਆਯੋਜਨ ਵਿੱਚ ਜਗਰਾਓਂ ਸਰਕਲ ਦੇ ਅਧਿਆਪਕਾਂ ਅਤੇ ਮਿਸ਼ਨਰੀਆਂ  ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ, ਸਮਰਪਣ ਅਤੇ ਨਿਸ਼ਠਾ ਨਾਲ ਨਿਭਾਈ।
ਨਿਮਨ ਵਰਗਾਂ ਦੀ ਵੇਦਨਾ ਪ੍ਰਗਟਾਉਣ ਵਾਲੇ ਉੱਘੇ ਮਰਹੂਮ ਲੇਖਕ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਅਤੇ ਸਮਾਜੀ ਹਿੱਤਾਂ ਦੇ ਮੁਜੱਸਮੇ ਸਵਰਗੀ ਡੀ ਡੀ ਕਲਿਆਣੀ ਨੂੰ ਸਮਰਪਿਤ ਇਸ ਪੁਸਤਕ ਪ੍ਰੀਖਿਆ ਦਾ ਉਦੇਸ਼ ਡਾਕਟਰ ਅੰਬੇਡਕਰ ਜੀ ਦੇ ਜੀਵਨ ਫਲਸਫ਼ੇ ਅਤੇ ਸੰਵਿਧਾਨ ਵਿੱਚ ਪਾਏ ਉੱਘੇ ਯੋਗਦਾਨ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਸੀ।
                     
ਰਣਜੀਤ ਸਿੰਘ ਹਠੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ ਵਿਚ ਕਰਵਾਈ ਗਈ ਇਸ ਪ੍ਰੀਖਿਆ ਤਹਿਤ ਪਹਿਲੇ ਵਰਗ ਵਿੱਚ ਜਮਾਤ ਛੇਵੀਂ ਤੋਂ ਬਾਰ੍ਹਵੀਂ ਅਤੇ ਦੂਜੇ ਵਰਗ ਵਿੱਚ ਆਮ ਨਾਗਰਿਕ ਜਿਨ੍ਹਾਂ ਦੀ ਉਮਰ 40 ਸਾਲ ਤੱਕ ਹੈ ਨੇ ਭਾਗ ਲਿਆ। 5 ਨਵੰਬਰ ਨੂੰ ਇਸ ਪ੍ਰੀਖਿਆ ਦਾ ਨਤੀਜਾ ਐਲਾਨਿਆ ਜਾਵੇਗਾ। ਜਿਸ ਵਿੱਚ ਵੱਖਰੇ ਤੌਰ ਤੇ ਪਹਿਲੇ ਤਿੰਨ  ਜੇਤੂਆਂ ਨੂੰ ਕ੍ਰਮਵਾਰ 50000,20000 ਅਤੇ 10000 ਦੇ ਇਨਾਮ ਅਤੇ ਪਹਿਲੇ ਪੱਚੀ ਸੌ ਪ੍ਰਤੀਯੋਗੀਆਂ  1000 ਦਾ  ਇਨਾਮ ਦਿੱਤਾ ਜਾਵੇਗਾ।
ਜਗਰਾਓਂ ਸਰਕਲ ਵਿੱਚ ਬਣਾਏ ਵੱਖ ਵੱਖ ਪ੍ਰੀਖਿਆ ਕੇਂਦਰਾਂ ਵਿੱਚ ਲਗਭਗ 1000 ਦੇ ਕਰੀਬ ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਬੜੇ ਜੋਸ਼ ਉਤਸ਼ਾਹ ਅਤੇ ਰੁਚੀ ਨਾਲ ਦਿੱਤੀ।
ਵੱਖ ਵੱਖ ਕੇਂਦਰਾਂ ਦੇ ਪ੍ਰੀਖਿਆ ਦੇ ਸੰਚਾਲਨ ਹਿੱਤ ਡਾਕਟਰ ਸੁਰਜੀਤ ਸਿੰਘ ਦੌਧਰ,ਅਮਰਜੀਤ ਸਿੰਘ ਚੀਮਾ,ਰਣਜੀਤ ਸਿੰਘ ਹਠੂਰ,ਡਾਕਟਰ ਜਸਵੀਰ ਸਿੰਘ,ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ, ਘੁਮੰਡਾ ਸਿੰਘ, ਮਾ. ਸਤਨਾਮ ਸਿੰਘ ਹਠੂਰ,ਮੈਨੇਜਰ ਗੁਰਦੀਪ ਸਿੰਘ,ਪ੍ਰਿੰਸੀਪਲ ਦਲਜੀਤ ਕੌਰ ਹਠੂਰ,ਮੈਨੇਜਰ ਜਸਵੰਤ ਸਿੰਘ,ਸਰਪੰਚ ਦਰਸ਼ਨ ਸਿੰਘ,ਹਰਭਿੰਦਰ ਸਿੰਘ ਮੁੱਲਾਂਪੁਰ , ਬਲਬੀਰ ਸਿੰਘ ਬਾਸੀਆਂ ਬੇਟ, ਦਵਿੰਦਰ ਸਿੰਘ ਮਾਣੀਏਵਾਲ, ਦਵਿੰਦਰ ਸਿੰਘ ਸਲੇਮਪੁਰੀ,ਮਨੋਹਰ ਸਿੰਘ ਦਾਖਾ,ਅਮਨਦੀਪ ਸਿੰਘ ਗੁੜੇ,ਕਮਲਜੀਤ ਕੌਰ,ਪਰਮਜੀਤ ਕੌਰ ਹੇਰਾਂ,ਅਮਰਨਾਥ,ਕਰਮਜੀਤ ਸਿੰਘ ਹਠੂਰ,ਸੁਖਵਿੰਦਰ ਸਿੰਘ ਸਦਰਪੁਰਾ,ਡਾਕਟਰ ਮਨਜੀਤ ਸਿੰਘ ਲੀਲਾਂ,ਗੁਰਦੀਪ ਸਿੰਘ ਅਖਾੜਾ,ਰਣਜੀਤ ਸਿੰਘ ਮਨੀ,ਲੈਕ:ਅਵਤਾਰ ਸਿੰਘ ਚੀਮਾ, ਲੈਕ:ਜਗਤਾਰ ਸਿੰਘ ਚੀਮਾ,ਸਰਬਜੀਤ ਸਿੰਘ ਮੱਲ੍ਹਾ,ਕਿਰਨਜੀਤ ਸਿੰਘ ਗੁੜੇ,ਕੁਲਦੀਪ ਸਿੰਘ, ਲੈਕ:ਕੁਲਦੀਪ ਸਿੰਘ ਦੱਧਾਹੂਰ,ਜਸਵਿੰਦਰ ਜਸਵੀ,ਜਗਸੀਰ ਸਿੰਘ ਹਠੂਰ,ਮਾ.ਨਿਮਰਜੀਤ ਸਿੰਘ,ਸੁਖਦੀਪ ਸਿੰਘ ਗਗੜਾ,ਅਮਨਦੀਪ ਸਿੰਘ,ਮਨਪ੍ਰੀਤ ਸਿੰਘ,ਗੋਲਡੀ ਮਲਕ,ਸੁਖਜੀਵਨ ਗੁੜੇ,ਮਨਜਿੰਦਰ ਸਿੰਘ ਖਾਲਸਾ,ਡਾਕਟਰ ਹਰਪ੍ਰੀਤ ਸਿੰਘ,ਰਵਿੰਦਰਪਾਲ,ਡਾਕਟਰ ਦਿਲਬਾਗ਼ ਸਿੰਘ,ਮਾ.ਅਮਨਦੀਪ ਸਿੰਘ,ਰਵੀ ਸਿੰਘ,ਮਾ.ਮਨਦੀਪ ਸਿੰਘ ਤਲਵੰਡੀ ਮੱਲੀਆਂ,ਭਗਵੰਤ ਸਿੰਘ, ਸੁਖਮੀਨ ਸ਼ਰਮਾ,ਸਵਰਨ ਸਿੰਘ ਮਾਣੂਕੇ, ਇਰਵਿੰਦਰ ਸਿੰਘ,ਤਜਿੰਦਰ ਸਿੰਘ,ਰੁਚਿਕਾ ਬਾਵਾ
ਲੈਕ: ਕੁਲਦੀਪ ਸਿੰਘ ਚੀਮਾਂ , ਪ੍ਰਭਜੀਤ ਸਿੰਘ ਲੈਕ, ਬਲਵਿੰਦਰ ਸਿੰਘ ਮਾਨਸਾ, ਬਲਵਿੰਦਰ ਸਿੰਘ ਦੱਧਾਹੂਰ, ਮਨਜੀਤ ਸਿੰਘ ਬੜੂੰਦੀ, ਮਨਜਿੰਦਰ ਸਿੰਘ ਤਾਜਪੁਰ, ਕਮਲਜੀਤ ਕੌਰ ਦੱਧਾਹੂਰ, ਕਰਮਜੀਤ ਸਿੰਘ ,ਮਾ.ਗੁਰਪ੍ਰੀਤ ਸਿੰਘ,ਰਣਜੀਤ ਸਿੰਘ ਕਮਾਲਪੁਰੀ, ਸੁਖਮੀਨ ਸ਼ਰਮਾ,ਸੁਖਦੀਪ ਕੌਰ,ਗੁਰਮੁਖ ਸਿੰਘ ਹਠੂਰ,ਮਾ.ਜਸਵੀਰ ਸਿੰਘ,ਮਾ.ਗੁਰਪ੍ਰੀਤ ਸਿੰਘ,ਮੈਨੇਜਰ ਨਿਰਮਲ ਸਿੰਘ ਆਦਿ ਨੇ  ਅਹਿਮ  ਡਿਊਟੀ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੂਰਨਾਮੈਂਟ ਦੀ ਸਫਲਤਾ ਤੋਂ ਬਾਅਦ ਖਡਿਆਲ ਨੇ ਸਭ ਦਾ ਧੰਨਵਾਦ ਕੀਤਾ
Next articleਨਹੀਂ ਰਹੇ ਸਾਹਿਤਕਾਰ,ਪੱਤਰਕਾਰ ਦੇਸ ਰਾਜ ਕਾਲੀ.