HOME ਜੱਗਾ ਮਜੀਠਾ ਦੀ ਮਾਤਾ ਜਸਵਿੰਦਰ ਕੌਰ ਦਾ ਬਰੈਪਟਨ ਚ ਅੰਤਿਮ ਸੰਸਕਾਰ

ਜੱਗਾ ਮਜੀਠਾ ਦੀ ਮਾਤਾ ਜਸਵਿੰਦਰ ਕੌਰ ਦਾ ਬਰੈਪਟਨ ਚ ਅੰਤਿਮ ਸੰਸਕਾਰ

1
ਕੈਪਸ਼ਨ ਮਾਤਾ ਜਸਵਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਦੇ ਹੋਏ ਰਾਗੀ ਸਿੰਘ ਅਤੇ ਹਾਜ਼ਰ ਸੰਗਤਾਂ|

ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਕੀਤੀ ਗਈ ਅੰਤਿਮ ਅਰਦਾਸ

ਵੈਨਕੂਵਰ,  (ਸਮਾਜ ਵੀਕਲੀ)  ( ਮਲਕੀਤ ਸਿੰਘ)– ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਸੀਨੀਅਰ ਆਪ ਆਗੂ ਜਗਵਿੰਦਰਪਾਲ ਸਿੰਘ ਜੱਗਾ (ਮਜੀਠਾ)ਦੀ ਮਾਤਾ ਜਸਵਿੰਦਰ ਕੌਰ ਗਿੱਲ ਜਿਨਾਂ ਦਾ ਕਿ ਪਿਛਲੇ ਦਿਨੀ ਕੈਨੇਡਾ ਦੇ ਬਰੈਪਟਨ ਚ ਦੇਹਾਂਤ ਹੋ ਗਿਆ ਸੀ ,ਦਾ ਅੰਤਿਮ ਸੰਸਕਾਰ ਬਰੈਪਟਨ ਚ ਕਰ ਦਿੱਤਾ ਗਿਆ। ਉਪਰੰਤ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਉਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗੁਰਬਾਣੀ ਦੇ ਪਾਠ ਅਤੇ ਅੰਤਿਮ ਅਰਦਾਸ ਮੌਕੇ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੋ ਇਲਾਵਾ ਉਹਨਾਂ ਦੇ ਰਿਸ਼ਤੇਦਾਰ ਅਤੇ ਹੋਰ ਸਬੰਧੀ ਇਕੱਤਰ ਹੋਏ| ਇਸ ਮੌਕੇ ਤੇ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਜਗਵਿੰਦਰਪਾਲ ਸਿੰਘ ਜੱਗਾ( ਮਜੀਠਾ) ਨਾਲ ਉਹਨਾਂ ਦੇ ਸੰਬੰਧੀਆਂ ਵੱਲੋਂ ਮਾਤਾ ਜੀ ਦੇ ਅਕਾਲ ਚਲਾਣੇ ਸਬੰਧੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਜਾਹਰ ਕੀਤੀ ਗਈ| ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿੱਚ ਮੁੱਖ ਤੌਰ ਤੇ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ,ਸਰਪੰਚ ਧੰਨਾ ਸਿੰਘ ਢੱਡੇ, ਰਾਜਵਿੰਦਰ ਢਿੱਲੋਂ ,ਪਲਵਿੰਦਰ ਕੌਰ ,ਜਤਿੰਦਰ ਗਿੱਲ, ਜਤਿੰਦਰਬੀਰ ਸਿੰਘ ਔਲਖ ਅਤੇ ਪਲਵਿੰਦਰ ਸਿੰਘ ਆਦਿ ਦੇ ਨਾਮ ਜ਼ਿਕਰਯੋਗ ਹਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਡਾਲੋਂ ਪਿੰਡ ਨੂੰ ਮਿਲੀ 1.56 ਕਰੋੜ ਦੀ 18 ਫੁੱਟ ਚੌੜੀ ਸੀਮੈਂਟ ਕਨਕਰੀਟ ਲਿੰਕ ਸੜਕ ਦੀ ਸੌਗਾਤ : ਵਿਧਾਇਕ ਡਾ. ਈਸ਼ਾਂਕ
Next articleਜਨਮ ਦਿਵਸ ਦੀਆਂ ਮੁਬਾਰਕਾਂ!