ਜਗਤ -ਤਮਾਸ਼ਾ

(ਸਮਾਜ ਵੀਕਲੀ)

ਬਦਤਰ ਹਸ਼ਰ ਗਦਾਰਾਂ ਕਰਿਐ, ਨਮਕ ਪੰਜਾਬ ਦਾ ਖਾਹ ਕੇ
ਕਬਰਾਂ ਵਿਚ ਵੀ ਬਟਵਾਰਾ ਪਾ ਗਏ ਵੱਖ ਸ਼ਮਸ਼ਾਨ ਕਰਾ ਕੇ

ਨੀਰ ਗਏ ਵੰਡ ਦਰਿਆਵਾਂ ਦੇ, ਦੁਸ਼ਮਣ ਯਾਰ ਕਮੀਨੇ
ਟੁਕੜੇ ਟੁਕੜੇ ਕਰ ਦਿੱਤਾ ਇਹ, ਖੰਜ਼ਰ ਚਲਾ ਕੇ ਸੀਨੇ

ਥੰਮ ਚੜੇ ਤੂਫ਼ਾਨਾਂ ਨੂੰ ਕਿਉਂ, ਅੱਜ ਆਪਣਿਆਂ ਤੋਂ ਹਾਰੇ
ਨਸ਼ਿਆਂ ਨਾਲ਼ ਕੁਰੈਹਤਾਂ ਦੇ ਕਿਸ, ਪੁੱਤਰ ਇਸਦੇ ਮਾਰੇ

ਇਤਿਹਾਸ ਮਿਟਾ ਕੇ “ਬਾਲੀ” ਹੀ, ਮਾਰ ਰਿਹੈ ਮੂੰਹ ਚਪੇੜਾਂ
ਦਸਤਾਰ ਜ਼ਮੀਰਾਂ ਰੋਲ਼ ਰਿਹੈ, ਧੱਕਾਸ਼ਾਹੀ ਨਾਲ਼ ਧੰਗੇੜਾਂ

ਪੰਜਾਬ ਡੇਅ ਮੈਂ ਕਿੰਝ ਮਨਾਵਾਂ, ਨਾਲ਼ ਗਦਾਰਾਂ ਸੋਹਲੇ
ਜਾਗੋ ! ਜਾਇਓ ਪੰਜਾਬ ਦਿਓ, ਹੋਰ ਕਾਂ ਨਾ ਮਾਰਨ ਠੋਹਲੇ

ਬਾਲੀ ਰੇਤਗੜੵ
+919465129168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੱਗੀ ਨਜ਼ਰ ਪੰਜਾਬ ਨੂੰ
Next article1 ਨਵੰਬਰ 1966!