ਪੰਥ ਦੇ ਪ੍ਰਸਿੱਧ ਢਾਡੀ ਪ੍ਰਸਿੱਧ ਢਾਡੀ ਜੱਥਾ ਚਰਨ ਸਿੰਘ ਆਲਮਗੀਰ ਨੇ ਸੰਗਤਾਂ ਨੂੰ ਕੀਤਾ ਨਿਹਾਲ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇਂ ਪ੍ਰਕਾਸ਼ ਦਿਹਾੜੇ ਪਿੰਡ ਜੱਬੋਵਾਲ ਵਿੱਚ ਜੈ ਕਾਰਿਆਂ ਦੇ ਨਾਲ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਨਾਲ ਨਗਰ ਕੀਰਤਨ ਸਜਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫੁੱਲਾਂ ਵਾਲੀ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਹਨ। ਨਗਰ ਕੀਰਤਨ ਦਾ ਪਿੰਡ ਵਿੱਚ ਵੱਖ-ਵੱਖ ਥਾਵਾਂ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਯੁੱਗ ਪਲਟਾਊ ਕ੍ਰਾਂਤੀਕਾਰੀ ਰਹਿਬਰ, ਸਾਹਿਬ-ਏ-ਕਮਾਲ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਵਿਸ਼ਵ ਭਰ ਦੇ ਕੋਨੇ ਕੋਨੇ ਵਿੱਚ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ। ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਥਾਨ ਤੋਂ ਅਰੰਭ ਹੋਇਆਂ ਪਹਿਲਾਂ ਪੜਾਅ ਡਾ ਅੰਬੇਡਕਰ ਸਾਹਿਬ ਜੀ ਦੇ ਬਣੇ ਸਥਾਨ ਤੇ ਉਸ ਤੋਂ ਚਾਲੇ ਪਾ ਕੇ ਦੂਸਰਾ ਪੜਾਅ ਗੁਰਦੁਆਰਾ ਬਾਬਾ ਸ਼ਹੀਦਾਂ ਸਿੰਘ ਤੀਸਰਾ ਪੜਾਅ ਗੁਰਦੁਆਰਾ ਸਿੰਘ ਸਭਾ ਚੌਥਾ ਪੜਾਅ ਸ਼ਿਵ ਪ੍ਰਾਚੀਨ ਮੰਦਰ ਪੰਜਵਾਂ ਪੜਾਅ ਗੁਰਦੁਆਰਾ ਅਮਰ ਪੱਟੀ ਸਾਹਿਬ ਤੋਂ ਚਾਲੇ ਪਾਉਂਦਾ ਹੋਇਆ ਅਖੀਰਲੇ ਪੜਾਅ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਥਾਨ ਤੇ ਪਹੁੰਚ ਕੇ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ। ਪੰਥ ਦੇ ਪ੍ਰਸਿੱਧ ਢਾਡੀ ਪ੍ਰਸਿੱਧ ਢਾਡੀ ਜੱਥਾ ਚਰਨ ਸਿੰਘ ਆਲਮਗੀਰ ਨੇ ਕੀਤਾ ਸੰਗਤਾਂ ਨੂੰ ਨਿਹਾਲ ਨੇ ਕਿਹਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਮਨੁੱਖਤਾ ਨੂੰ ਸਮਾਨਤਾ, ਜਾਤ-ਪਾਤ ਤੋ ਰਹਿਤ ਸਮਾਜ ਦੀ ਸਿਰਜਣਾ, ਸਿਮਰਨ, ਕਿਰਤ ਕਰਨ ਅਤੇ ਵੰਡ ਛਕਣ ਦਾ ਜਿਹੜਾ ਉਪਦੇਸ਼ ਦਿੱਤਾ ਹੈ, ਉਸ ‘ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ। ਗੁਰਬਾਣੀ ਅਤੇ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਨ੍ਹਾਂ ਕਿਹਾ ਰੰਗ ਰੂਪ,ਊਚ ਨੀਚ ਆਦਿ ਸਭ ਸ਼ੈਤਾਨੀ ਦਿਮਾਗ਼ ਦੀ ਕਾਢ ਹੈ। ਮਨੁੱਖ ਦਾ ਸਰੀਰ ਨਾਸ਼ਵਾਨ ਹੈ ਰੱਬ ਦੀ ਸੱਚੀ ਭਗਤੀ ਦੇ ਵਿੱਚ ਹੀ ਸੱਚਾ ਅਨੰਦ ਹੈ। ਕ੍ਰਾਂਤੀਕਾਰੀ ਰਹਿਬਰ, ਜ਼ਬਰ-ਜ਼ੁਲਮ ਦੇ ਖ਼ਿਲਾਫ਼ ਬੁਲੰਦ ਆਵਾਜ਼, ਸਮਾਜਿਕ ਬਰਾਬਰਤਾ,ਅਡੰਬਰਾਂ,ਨਫ਼ਰਤ,ਛੂਤ-ਛਾਤ ਅਤੇ ਊਚ-ਨੀਚ ਨੂੰ ਤਿਆਗ ਕੇ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਸੀ। ਆਓ ਉਸ ਸੰਦੇਸ਼ ਨੂੰ ਅਮਲੀ ਰੂਪ ਦੇਣ ਲਈ ਆਪਣੇ ਆਪ ਤੋਂ ਸ਼ੁਰੂਆਤ ਕਰਨ ਦੀ ਗੱਲ ਅਤੇ ਬੇਗਮਪੁਰਾ ਦੀ ਸੋਚ ਦੇ ਧਾਰਨੀ ਬਣੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਕਾਲ ਬਾਰੇ ਚਾਨਣਾ ਪਾਇਆ ਸੰਗਤਾਂ ਨੂੰ ਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਆਪਣੇ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। 08 ਤਰੀਕ ਪਾਠ ਦੇ ਭੋਗ ਪਾਉਣ ਉਪਰੰਤ ਹੈਡ ਗ੍ਰੰਥੀ ਫਤਿਹਗੜ੍ਹ ਸਾਹਿਬ ਸਰਦਾਰ ਹਰਪਾਲ ਸਿੰਘ ਗੁਰੂ ਮਹਿਮਾ ਨਾਲ ਜੋੜਨ ਗਏ ਜੱਬੋਵਾਲ ਦੀਆਂ ਸੰਗਤਾਂ ਵੱਲੋਂ 89 ਸਾਲ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ। ਗੁਰੂ ਘਰ ਦੇ ਹੈੱਡ ਗ੍ਰੰਥੀ ਹਰਦੇਵ ਸਿੰਘ ਨੇ ਆਪਣੇ ਉਪਦੇਸ਼ ਵਿੱਚ ਕਿਹਾ ਕਿ ਗੁਰੂ ਸਾਹਿਬਾਨ ਦੇ ਕਹੇ ਹੋਏ ਉਪਦੇਸ਼ ਤੇ ਨਾਲ ਜੁੜੋ। ਅਖੀਰ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



