ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਇਕੱਲੇਪਨ ਦਾ ਕਹਿਰ ਦਿਮਾਗ ਨੂੰ ਸੁੰਨ ਕਰ ਦਿੰਦਾ ਹੈ। 70-80 ਸਾਲ ਦੀ ਉਮਰ ਵਿੱਚ ਤਾਂ ਇਸ ਦਾ ਅਹਿਸਾਸ ਹੁੰਦਾ ਹੀ ਹੈ ਪਰ 40 ਸਾਲ ਦੀ ਉਮਰ ਵਿਚ ਇਕੱਲੇਪਨ ਦਾ ਅਹਿਸਾਸ ਹੋਣ ਲੱਗੇ ਤਾਂ ਸਾਫ਼ ਹੈ ,ਕਿ ਸਾਡੇ ਸਮਾਜ ਵਿੱਚ ਕਿਤੇ ਗੜਬੜ ਹੈ। ਦੌੜਦੀ ਭੱਜਦੀ ਜ਼ਿੰਦਗੀ ਵਿੱਚ ਅੱਜ ਕੱਲ੍ਹ ਸਭ ਨੂੰ ਆਪੋ ਆਪਣੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਕੋਈ ਦੂਜੇ ਦੇ ਲਈ ਕੁਝ ਵੀ ਕਰਨ ਲਈ ਤਿਆਰ ਨਹੀਂ ਹੈ, ਨਾ ਹੀ ਸੋਚਦਾ ਹੈ । ਛੋਟੇ ਪਰਿਵਾਰ ਵਿਚ ਮਾਮਾ- ਮਾਸੀ ਜਾਂ ਚਾਚਾ -ਚਾਚੀ’ ਤਾਇਆ -ਤਾਈ ਨਾਲ ਸਬੰਧ ਨਾ ਬਰਾਬਰ ਰਹਿ ਗਏ ਹਨ । ਜੇਕਰ ਸੰਬੰਧ ਹੋਣ ਵੀ ਤਾਂ ਹਰ ਕੋਈ ਆਪਣਾ ਆਪਣਾ ਜੀਵਨ ਸੁਧਾਰਨ ਵਿੱਚ ਲੱਗਿਆ ਹੋਇਆ ਹੈ । ਇੱਕ ਦੂਜੇ ਨੂੰ ਸਹਾਰਾ ਦੇਣ ਦਾ ਵਿਹਲ ਨਹੀਂ ਮਿਲਦਾ। ਪਤੀ -ਪਤਨੀ ਤਾਂ ਇੱਕ ਦੂਜੇ ਦਾ ਸਾਥ ਦਿੰਦੇ ਹਨ। ਪਰ ਜੇਕਰ ਪਤੀ – ਪਤਨੀ ਇੱਕ ਦੂਜੇ ਦਾ ਸਾਥ ਨਾ ਦੇਣ ਤਾਂ ਪੱਕਾ ਸਮਝੋ ਕਿ ਜੀਵਨ ਵਿਚ ਚਾਹੇ ਜ਼ਿੰਦਗੀ ਚਮਕਦੀ ਹੋਵੇ, ਪਰ ਅੰਤ ਬੁਰਾ ਹੀ ਹੋਵੇਗਾ। ਕਈ ਹੱਸਦੇ ਵਸਦੇ ਪਰਿਵਾਰਾਂ ਵਿੱਚ ਵੀ ਇਸ ਤਰ੍ਹਾਂ ਇਕੱਲਾਪਨ ਹੰਢਾਉਣਾ ਪੈਂਦਾ ਹੈ ।
ਜੀਵਨ ਵਿਚ ਪੈਸਾ ਕਮਾਉਣ ਦੇ ਨਾਲ ਸੰਬੰਧ ਵੀ ਕਮਾਉਣੇ ਚਾਹੀਦੇ ਹਨ। ਦੂਜਿਆਂ ਲਈ ਕੁਝ ਇਹੋ ਜਿਹਾ ਕਰੋ ਜਿਸ ਦੀ ਕੋਈ ਕੀਮਤ ਨਾ ਹੋ ਸਕੇ। ਦੂਜਿਆਂ ਨਾਲ ਬੋਲਣਾ ਦੁੱਖ- ਦਰਦ ਵੰਡਣਾ ਚਾਹੀਦਾ ਹੈ। ਕੱਲ੍ਹ ਨੂੰ ਕੋਈ ਹੋਰ ਵੀ ਤੁਹਾਡੇ ਨਾਲ ਹਮਦਰਦੀ ਕਰੇਗਾ । ਜਿਸ ਦੀ ਆਪ ਨੂੰ ਲੋੜ ਹੋਵੇ । ਜੇਕਰ ਆਪਣੇ ਜੀਵਨ ਵਿੱਚ ਤੁਸੀਂ ਆਪਣੇ ਆਪ ਵਿੱਚ ਰਹੋਗੇ ਤਾ ਖੱਡੇ ਵਿੱਚ ਡਿੱਗਣ ਤੋਂ ਤੁਹਾਨੂੰ ਕੋਈ ਵੀ ਨਹੀਂ ਰੋਕੇਗਾ। ਸੋ ਮੇਰੇ ਤਜਰਬੇ ਅਨੁਸਾਰ ਰਲਮਿਲ ਕੇ ਰਹਿਣਾ ਚਾਹੀਦਾ ਹੈ। ਅਤੇ ਆਂਢ ਗੁਆਂਢ ਦੇ ਦੁੱਖ ਦਰਦ ਵਿੱਚ ਕੰਮ ਆਉਣਾ ਚਾਹੀਦਾ ਹੈ ਅਤੇ ਖ਼ੁਸ਼ੀ ਵਿੱਚ ਵੀ ਕੰਮ ਆਉਣਾ ਚਾਹੀਦਾ ਹੈ ।
ਇਸ ਨਾਲ ਤੁਹਾਨੂੰ ਇਕੱਲੇਪਨ ਦੇ ਬੋਝ ਤੋਂ ਥੋੜ੍ਹੀ ਬਹੁਤ ਰਾਹਤ ਮਿਲ ਸਕਦੀ ਹੈ ।
ਆਪ ਜੀ ਦਾ ਸ਼ੁਭ ਚਿੰਤਕ ਪਾਠਕ
ਪਿੰਡ ਤੇ ਡਾਕਖਾਨਾ ਝਬੇਲਵਾਲੀ ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly