(ਸਮਾਜ ਵੀਕਲੀ)
ਅੱਜ ਵਕਤ ਐਸਾ ਹੈ
ਕਿ ਜੋ ਅੱਜ ਤੁਹਾਡੇ ਨਾਲ ਖੜੇ ਹਨ
ਕੱਲ ਤੁਹਾਡੇ ਤੋਂ ਦੂਰ ਵੀ ਹੋ ਸਕਦੇ ਹਨ।
ਅੱਜ ਵਕਤ ਐਸਾ ਹੈ
ਜੇਕਰ ਤੁਸੀਂ ਅੱਜ ਧਨਵਾਨ ਹੋ
ਤਾਂ ਕੱਲ ਨੂੰ ਗਰੀਬ ਵੀ ਹੋ ਸਕਦੇ ਹੋ।
ਅੱਜ ਵਕਤ ਐਸਾ ਹੈ
ਅੱਜ ਜੇਕਰ ਤੁਸੀਂ ਤਾਕਤਵਰ ਨੌਜਵਾਨ ਹੋ
ਤਾਂ ਕੱਲ ਨੂੰ ਲਾਚਾਰ ਬੁੱਢੇ ਵੀ ਹੋ ਸਕਦੇ ਹੋ।
ਅੱਜ ਵਕਤ ਐਸਾ ਹੈ
ਜੇਕਰ ਤੁਹਾਡਾ ਅੱਜ ਸਮਾਜ ਵਿੱਚ ਸਨਮਾਨ ਹੈ
ਤਾਂ ਕੱਲ ਨੂੰ ਕਿਸੇ ਕਾਰਨ ਬੇਕਦਰੀ ਵੀ ਹੋ ਸਕਦੀ ਹੈ।
ਅੱਜ ਵਕਤ ਐਸਾ ਹੈ
ਅੱਜ ਜੇਕਰ ਲੋਕ ਤੁਹਾਨੂੰ ਪਿਆਰ ਕਰਦੇ ਹਨ
ਤਾਂ ਕੱਲ ਨੂੰ ਉਹੀ ਲੋਕ ਨਫਰਤ ਵੀ ਕਰ ਸਕਦੇ ਹਨ।
ਅੱਜ ਵਕਤ ਐਸਾ ਹੈ
ਅੱਜ ਜੇਕਰ ਲੋਕ ਤੁਹਾਨੂੰ ਸਮਝਦਾਰ ਸਮਝਦੇ ਹਨ
ਤਾਂ ਕੱਲ ਨੂੰ ਉਹੀ ਲੋਕ ਬੇਵਕੂਫ ਵੀ ਕਹਿ ਸਕਦੇ ਹਨ।
ਅੱਜ ਵਕਤ ਐਸਾ ਹੈ
ਅੱਜ ਜਿਸ ਤੇ ਵਿਸ਼ਵਾਸ ਕਰੋ ਉਹੀ ਲੁੱਟ ਕੇ ਲੈ ਜਾਂਦਾ ਹੈ
ਲੇਕਿਨ ਇਸ ਤੇ ਬਾਵਜੂਦ ਵਿਸ਼ਵਾਸ ਤਾਂ ਕਰਨਾ ਹੀ ਪੈਂਦਾ ਹੈ।
ਅੱਜ ਵਕਤ ਐਸਾ ਹੈ
ਹਰ ਕੋਈ ਖੁਦ ਨੂੰ ਧਾਰਮਿਕ ਹੋਣ ਦਾ ਦਿਖਾਵਾ ਕਰਦਾ ਹੈ
ਲੇਕਿਨ ਇਸ ਦੇ ਬਾਵਜੂਦ ਵੀ ਧਰਮ ਤੇ ਨਹੀਂ ਚੱਲਦਾ।
ਅੱਜ ਵਕਤ ਐਸਾ ਹੈ
ਜੇਕਰ ਅੱਜ ਤੁਸੀਂ ਸਮਾਜ ਦੇ ਕਿਸੇ ਤਰਹਾਂ ਸਰਤਾਜ ਹੋ
ਵਕਤ ਬਦਲ ਜਾਵੇ ਤਾਂ ਦੂਜਿਆਂ ਦੇ ਮੁਹਤਾਜ ਵੀ ਹੋ ਸਕਦੇ ਹੋ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ