(ਸਮਾਜ ਵੀਕਲੀ)
ਛੱਡੋ ਇਕ ਜਰਵਾਣੇ ਦੀ ਗੱਲ ਤੁਸੀਂ,
ਝੁੰਡ ਜਰਵਾਣਿਆਂ ਦਾ ਨਹੀਂ ਅੜ੍ਹ ਸਕਦਾ।
ਤੁਹਾਡਾ ਹੋਵੇ ਆਪਸ ਵਿੱਚ ਏਕਾ,
ਕੋਈ ਵਾਲ ਵਿੰਗਾ ਨਹੀਂ ਕਰ ਸਕਦਾ।
ਗੱਲ ਸਾਰੀ ਇਥੇ ਤਾਕਤ ਦੀ,
ਤੁਸੀਂ ਤਾਕਤ ਉਤੇ ਜ਼ੋਰ ਦਿਉ।
‘ਮੇਜਰ’ ਵੱਡੇ ਖੱਬੀ ਖਾਨਾਂ ਜਾਬਰਾਂ ਦੇ,
ਤੁਸੀਂ ਗਰਾਰੀਆਂ ਦੇ ਦੰਦੇ ਭੋਰ ਦਿਉ।
ਮੇਜਰ ਸਿੰਘ ਬੁਢਲਾਡਾ
94176 42327