ਇਟਲੀ ਵੱਲੋਂ 5 ਤੋਂ 11 ਸਾਲ ਦੇ ਬੱਚਿਆਂ ਦੇ ਟੀਕਾਕਰਨ ਦੀ ਮਨਜ਼ੂਰੀ

ਮਿਲਾਨ (ਇਟਲੀ) (ਸਮਾਜ ਵੀਕਲੀ):  ਇਟਲੀ ਸਰਕਾਰ ਇਸ ਮਹੀਨੇ ਤੋਂ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ 5 ਤੋਂ 11 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰਨ ਜਾ ਰਹੀ ਹੈ। ਇਟਲੀ ਦੀ ਮੈਡੀਸ਼ਨ ਏਜੰਸੀ ਨੇ ਫਾਈਜ਼ਰ ਕੰਪਨੀ ਦੀ ਵੈਕਸੀਨ ਨੂੰ ਬੱਚਿਆਂ ਦੇ ਇਸ ਉਮਰ ਵਰਗ ਲਈ ਪ੍ਰਵਾਨਗੀ ਦੇ ਦਿੱਤੀ ਹੈ। ਬਾਲਗਾਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਦਾ ਤੀਜਾ ਹਿੱਸਾ ਬੱਚਿਆਂ ਨੂੰ ਦਿੱਤਾ ਜਾਵੇਗਾ। ਦੋਵੇਂ ਖ਼ੁਰਾਕਾਂ ਪਹਿਲੇ ਤੋਂ ਤਿੰਨ ਹਫ਼ਤਿਆਂ ਦੇ ਵਕਫ਼ੇ ਦੌਰਾਨ ਦਿੱਤੀਆਂ ਜਾਣਗੀਆਂ।

ਯੂਰੋਪੀਅਨ ਮੈਡੀਸ਼ਨ ਏਜੰਸੀ (ਈਐੱਮਏ) ਵੱਲੋਂ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ ਰੋਕੂ ਡੋਜ਼ ਦੇਣ ਦੀ ਮਨਜ਼ੂਰੀ ਦੇਣ ਦੇ ਮੱਦੇਨਜ਼ਰ ਇਤਾਲਵੀ ਮੈਡੀਸ਼ਨ ਏਜੰਸੀ ਏਆਈਐੱਫਏ ਨੇ ਕਿਹਾ ਕਿ ਫਾਈਜ਼ਰ ਕੰਪਨੀ ਦੀ ਵੈਕਸੀਨ ‘ਉੱਚ ਪੱਧਰ ਦੀ ਪ੍ਰਭਾਵਸ਼ੀਲਤਾ ਦਰਸਾਉਂਦੀ ਹੈ।’ ਇਟਲੀ ਦੇ ਸਿਹਤ ਮੰਤਰੀ ਆਂਦਰੀਆ ਕੋਸਟਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕ੍ਰਿਸਮਸ ਤੋਂ ਪਹਿਲਾਂ 5 ਤੋਂ 11 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰਨਾ ਹੈ। ਉਧਰ, ਇਟਲੀ ਦੇ ਸੱਜੇ-ਪੱਖੀ ਲੀਗ ਪਾਰਟੀ ਦੇ ਆਗੂ ਮਾਤਿਓ ਸਾਲਵੀਨੀ ਨੇ ਕਿਹਾ ਕਿ ਬੱਚਿਆਂ ਦੇ ਵੈਕਸੀਨ ਲਗਾਉਣੀ ਹੈ ਜਾਂ ਨਹੀਂ ਇਸ ਦਾ ਫ਼ੈਸਲਾ ਮਾਂ-ਬਾਪ ’ਤੇ ਛੱਡ ਦੇਣਾ ਚਾਹੀਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਰਾਸ਼ਟਰ ਦਫ਼ਤਰ ਦੇ ਬਾਹਰ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ
Next articleਗੱਭਰੂ ’ਤੇ ਬਰਤਾਨਵੀ ਸਿੱਖ ਦੇ ਕਤਲ ਸਬੰਧੀ ਦੋਸ਼ ਆਇਦ