ਰੋਮ (ਸਮਾਜ ਵੀਕਲੀ): ਇਟਲੀ ਦੇ ਟਾਪੂ ਲੈਮਪੈਡਸੁਆ ਦੇ ਤੱਟ ’ਤੇ ਮਿਲੀ ਲੱਕੜ ਦੀ ਬੰਦ ਕਿਸ਼ਤੀ ਵਿੱਚੋਂ 280 ਪਰਵਾਸੀਆਂ ਨੂੰ ਬਚਾ ਲਿਆ ਗਿਆ ਹੈ, ਜਦਕਿ 7 ਜਣਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਇਟਾਲੀਅਨ ਕੋਸਟ ਗਾਰਡ ਵੱਲੋਂ ਦਿੱਤੀ ਗਈ। ਜਾਣਕਾਰੀ ਮੁਤਾਬਕ ਤਿੰਨ ਪਰਵਾਸੀਆਂ ਦੀ ਮੌਤ ਉਸ ਸਮੇਂ ਹੋਈ ਜਦੋਂ ਤੱਟ ਰੱਖਿਅਕ ਬਚਾਅ ਲਈ ਤੇਜ਼ ਵਹਾਅ ਵਾਲੇ ਪਾਣੀ ਵਿੱਚ ਕਿਸ਼ਤੀ ’ਤੇ ਪਹੁੰਚੇ ਜਦਕਿ ਚਾਰ ਹੋਰਨਾਂ ਦੀ ਮੌਤ ਲੈਮਪੈਡਸੁਆ ਵਿੱਚ ਹਸਪਤਾਲ ਲਿਜਾਣ ਮਗਰੋਂ ਹਾਈਪੋਥੇਰਮੀਆ (ਸਰੀਰ ਦਾ ਘੱਟ ਤਾਪਮਾਨ) ਕਾਰਨ ਹੋ ਗਈ। ਜ਼ਿਆਦਾਤਰ ਪਰਵਾਸੀ ਮਿਸਰ ਅਤੇ ਬੰਗਲਾਦੇਸ਼ ਤੋਂ ਹਨ। ਬਚਾਅ ਅਪਰੇਸ਼ਨ ਵਿੱਚ ਚਾਰ ਕਿਸ਼ਤੀਆਂ ਦੀ ਮਦਦ ਲਈ ਗਈ।ਅਧਿਕਾਰੀਆਂ ਨੂੰ ਕਿਸ਼ਤੀ ਬਾਰੇ ਜਾਣਕਾਰੀ ਗ਼ੈਰ-ਸਰਕਾਰੀ ਸੰਸਥਾ ਅਲਾਰਮ ਫੋੋਨ ’ਤੇ ਦਿੱਤੀ ਗਈ ਸੀ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly