ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਸੰਜੀਵ ਧਰਮਾਣੀ ) ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 15 ਅਗਸਤ ਨੂੰ ਬਹੁਤ ਹੀ ਧੂਮਧਾਮ ਦੇ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸ੍ਰੀ ਲੱਕੀ ਕਪਿਲਾ ਜੀ ਨੇ ਦੱਸਿਆ ਕਿ 14 ਅਗਸਤ ਨੂੰ ਦੁਪਹਿਰ 2 ਵਜੇ ਵਿਸ਼ਾਲ ਸ਼ੋਭਾ ਯਾਤਰਾ ਪਿੰਡ ਗੰਗੂਵਾਲ , ਬਾਸੋਵਾਲ ਕਲੋਨੀ , ਸੁਹੇਲਾ ਘੋੜਾ , ਸੱਧੇਵਾਲ , ਗੰਗੂਵਾਲ ਮੋੜ , ਲੰਗ ਮਜਾਰੀ ਆਦਿ ਵਿਖੇ ਕੱਢੀ ਜਾਵੇਗੀ ਅਤੇ ਬਹੁਤ ਹੀ ਧੂਮਧਾਮ ਦੇ ਨਾਲ 15 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ। ਸ੍ਰੀ ਲੱਕੀ ਕਪਿਲਾ ਜੀ ਨੇ ਦੱਸਿਆ ਕਿ ਇਸ ਮੌਕੇ ਕਲਾਕਾਰ ਵਿਸ਼ੇਸ਼ ਤੌਰ ‘ਤੇ ਗੁਰਪ੍ਰੀਤ ਸਿੰਘ ਗੁੱਪੀ , ਕੰਚਨ , ਅਰਵਿੰਦਰ ਰਾਜਾ ਉਨਾ ਵਾਲੇ ਤੇ ਐਂਕਰ ਸੰਦੀਪ ਭਾਰਦਵਾਜ ਪਹੁੰਚ ਰਹੇ ਹਨ। 15 ਅਗਸਤ ਨੂੰ 2 ਵਜੇ ਤੋਂ 10 ਵਜੇ ਤੱਕ ਫ਼ਲਵਾਰ ਅਤੇ ਰਾਤ 8 ਵਜੇ ਤੋਂ 12 ਵਜੇ ਤੱਕ ਭਜਨ ਸੰਧਿਆ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਮੰਦਿਰ ਪਹੁੰਚ ਕੇ ਵੱਧ ਤੋਂ ਵੱਧ ਹਾਜਰੀ ਲਗਵਾਉਣ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਪ੍ਰਧਾਨ ਸ੍ਰੀ ਲੱਕੀ ਕਪਿਲਾ , ਵਾਈਸ ਪ੍ਰਧਾਨ ਪਵਨ ਕੁਮਾਰ ਚੀਟੂ , ਸੈਕਟਰੀ ਪਵਨ ਕੁਮਾਰ ਫੋਰਮੈਨ , ਪ੍ਰੋਪੋਗੰਡਾ ਸੈਕਟਰੀ ਰਾਕੇਸ਼ ਚੰਦਰ ਭੋਲਾ , ਪ੍ਰੈਸ ਸਕੱਤਰ ਰਜੇਸ਼ ਚੀਟੂ , ਮਾਸਟਰ ਸੰਜੀਵ ਧਰਮਾਣੀ , ਕਮਲਜੀਤ ਲੱਕੀ , ਪੰਡਿਤ ਰਾਜੇਸ਼ ਨਟਿਆਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


