ਸ਼ਰਾਬ ਪਿਲਾਉਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ‘ਚ ਤਿੰਨ ਕਥਿਤ ਦੋਸ਼ੀਆਂ ਨੇ ਕੁੱਟਮਾਰ ਕਰਨ ਤੋਂ ਬਾਅਦ ਇੱਕ ਵਿਅਕਤੀ ਦਾ ਸਿਰ ‘ਚ ਇੱਟਾਂ ਮਾਰ ਕੇ ਕੀਤਾ ਕਤਲ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਨਜ਼ਦੀਕੀ ਪਿੰਡ ਛੋਕਰਾਂ ਵਿਖੇ ਬੀਤੀ ਰਾਤ ਹੋਈ ਇੱਕ ਮਾਮੂਲੀ ਤਕਰਾਰ ਦੌਰਾਨ ਤਿੰਨ ਵਿਅਕਤੀਆਂ ਵਲੋਂ ਇੱਕ ਵਿਅਕਤੀ ਦਾ ਸਿਰ ‘ਚ ਇੱਟਾਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਉਕਤ ਤਿੰਨੋਂ ਕਾਤਲ ਫਰਾਰ ਦੱਸੇ ਜਾ ਰਹੇ ਹਨ | ਘਟਨਾ ਦੇ ਸੰਬੰਧ ‘ਚ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸੁਖਦੇਵ ਸਿੰਘ ਥਾਣਾ ਫਿਲੌਰ ਤੇ ਸਬ ਇੰਸਪੈਕਟਰ ਸੁਖਵਿੰਦਰਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਪੁਲਿਸ ਨੂੰ  ਦਿੱਤੇ ਗਏ ਲਿਖਤੀ ਬਿਆਨਾਂ ‘ਚ ਮਿ੍ਤਕ ਦੇ ਪੁੱਤਰ ਨੇ ਦੱਸਿਆ ਕਿ ਬੀਤੀ ਰਾਤ ਪੀਰ ਲੱਖ ਦਾਤਾ ਦੇ ਅਸਥਾਨ ਦੇ ਨੇੜੇ ਉਸਦੇ ਪਿਤਾ ਰੂਪ ਲਾਲ ਉਰਫ ਰੂਪੀ ਪੁੱਤਰ ਜੀਤ ਰਾਮ ਨੂੰ  ਪਿੰਡ ਦੇ ਹੀ ਤਿੰਨ ਵਿਅਕਤੀਆਂ ਨੇ ਰੋਕ ਕੇ ਸ਼ਰਾਬ ਪਿਲਾਉਣ ਲਈ ਮਜਬੂਰ ਕੀਤਾ ਕਿ ਤੂੰ ਅੱਜ ਸਾਨੂੰ ਸ਼ਰਾਬ ਪਿਲਾ | ਪਰੰਤੂ ਮੇਰੇ ਪਿਤਾ ਨੇ ਸ਼ਰਾਬ ਪਿਲਾਉਣ ਤੋਂ ਮਨਾ ਕਰ ਦਿੱਤਾ ਕਿ ਮੈਂ ਦਿਹਾੜੀਦਾਰ ਹਾਂ ਤੇ ਮੇਰੇ ਘਰ ਦਾ ਗੁਜ਼ਾਰਾ ਹੀ ਮੁਸ਼ਕਿਲ ਹੁੰਦਾ ਹੈ, ਇਸ ਲਈ ਮੈਂ ਸ਼ਰਾਬ ਨਹੀਂ ਪਿਾਲ ਸਕਦਾ |
ਇੰਨੀ ਗੱਲ ਸੁਣਦੇ ਹੀ ਸੁੱਚਾ ਰਾਮ ਤੇ ਉਸਦੇ ਸਾਥੀ ਕਮਲਜੀਤ ਘੁੱਲਾ ਨੇ ਰੂਪ ਲਾਲ ਦੇ ਸਿਰ ‘ਚ ਇੱਟਾਂ ਮਾਰੀਆਂ ਤੇ ਤੀਸਰੇ ਸਾਥੀ ਜਸਵਿੰਦਰ ਪਾਲ ਜੱਸੀ ਨੇ ਵੀ ਇਨਾਂ ਦਾ ਪੂਰਾ ਸਾਥ ਦਿੱਤਾ ਤੇ ਧਰਤੀ ‘ਤੇ ਸੁੱਟ ਕੇ ਰੂਪ ਲਾਲ ਦੇ ਢਿੱਡ ‘ਚ ਢੁੱਡੇ ਮਾਰੇ | ਇਸ ਕੁੱਟਮਾਰ ‘ਚ ਮੇਰੇ ਪਿਤਾ ਦੇ ਸਿਰ ‘ਚ ਗੰਭੀਰ ਸੱਟਾਂ ਵੱਜੀਆਂ | ਰੂਪ ਲਾਲ ਦੇ ਪੁੱਤਰ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਪਿਤਾ ਨੂੰ  ਸਿਵਲ ਹਸਪਤਾਲ ਅੱਪਰਾ ਵਿਖੇ ਦਾਖਲ ਕਰਵਾਉਣ ਲਈ ਲੈ ਕੇ ਜਾਣ ਲੱਗਾ ਤਾਂ ਇਨਾਂ ਤਿੰਨਾਂ ਨੇ ਮੈਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਨੂੰ  ਉੱਥੇ ਜਾ ਕੇ ਦੱਸਿਆ ਕਿ ਸਾਡੀ ਲੜਾਈ ਹੋਈ ਹੈ ਤਾਂ ਅਸੀਂ ਤੈਨੂੰ ਵੀ ਜਾਨੋਂ ਮਾਰ ਦੇਵਾਂਗੇ | ਰੂਪ ਲਾਲ ਦੇ ਬੇਟੇ ਨੇ ਅੱਗੇ ਦੱਸਿਆ ਕਿ ਇਸ ਮੌਕੇ ਉਨਾਂ ਨੇ ਮੇਰੀ ਵੀ ਕੁੱਟਮਾਰ ਕੀਤੀ ਤੇ ਸਿਰ, ਪੈਰ ਤੇ ਲੱਤਾਂ ‘ਤੇ ਸੱਟਾਂ ਮਾਰੀਆਂ | ਐੱਸ. ਐੱਚ. ਓ. ਸੁਖਦੇਵ ਸਿੰਘ ਥਾਣਾ ਫਿਲੌਰ ਨੇ ਅੱਗੇ ਦੱਸਿਆ ਕਿ ਅੱਜ ਸਵੇਰੇ ਲਗਭਗ 10 ਵਜੇ ਰੂਪ ਲਾਲ ਦੀ ਮੌਤ ਹੋ ਗਈ ਹੈ | ਉਨਾਂ ਕਿਹਾ ਕਿ ਉਕਤ ਤਿੰਨਾਂ ਦੋਸ਼ੀਆਂ ਸੁੱਚਾ ਰਾਮ ਪੁੱਤਰ ਸੋਹਣ ਲਾਲ, ਕਮਲਜੀਤ ਘੁੱਲਾ ਪੁੱਤਰ ਨੰਜੂ ਰਾਮ  ਤੇ ਜਸਵਿੰਦਰ ਪਾਲ ਉਰਫ ਜੱਸੀ ਪੁੱਤਰ ਚਰਨਜੀਤ ਰਾਮ ਦੇ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਨੂੰ  ਗਿ੍ਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬ੍ਰਹਮ-ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ
Next articleਧਰਤੀ ਮਾਂ ਨੂੰ ਬਚਾਈਏ