ਪੰਜਾਬ ਸੁਾਰਡੀਨੇਟ ਸਰਵਿਸ ਫੇਡਰੇਸ਼ਨ ਵਿਗਿਆਨਕ ਦੇ ਵਲੋਂ ਕੁਦਰਤ ਦੇ ਮਾਰੇ ਅੰਗਹੀਣ ਮੁਲਾਜ਼ਮਾਂ ਦੇ ਨਾਲ਼ ਹੋ ਰਹੀ ਬੇ ਇਨਸਾਫੀ ਖ਼ਿਲਾਫ਼ ਡਾ ਬਲਜੀਤ ਕੌਰ ਦੇ ਨੁਮਾਇੰਦੇ ਨੂੰ ਦਿੱਤਾ ਮੰਗ ਪੱਤਰ – ਮਾਮਲਾ ਸਰਟੀਫਿਕੇਟ ਪੀ.ਜੀ.ਆਈ ਤੋਂ ਧੱਕੇ ਨਾਲ ਤਸਦੀਕ ਕਰਾਉਣ ਦਾ
ਬਠਿੰਡਾ (ਸਮਾਜ ਵੀਕਲੀ) (ਸਿਵੀਆ): ਸੂਬੇ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਅੰਗਹੀਣ ਮੁਲਾਜ਼ਮਾਂ ਨੂੰ ਲੈ ਕੇ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਇੱਕ ਹੈਰਾਨੀ ਜਨਕ ਨਾਦਰਸ਼ਾਹੀ ਫੁਰਮਾਨ ਕੀਤਾ ਗਿਆ ਹੈ, ਇਸ ਫਰਮਾਨ ਤਹਿਤ ਬਿਨਾਂ ਕਿਸੇ ਨਿੱਜੀ ਸ਼ਕਾਇਤ ਦੇ ਸਮੂਹ ਅੰਗਹੀਣ ਮੁਲਾਜ਼ਮਾਂ ਦੇ ਸਰਟੀਫਿਕੇਟਾਂ ਨੂੰ ਪੀ. ਜੀ. ਆਈ ਤੋਂ ਤਸਦੀਕ ਕਰਵਾਏ ਜਾਣ ਦਾ ਪੱਤਰ ਜਾਰੀ ਕੀਤਾ ਗਿਆ ਹੈ। ਵਿਭਾਗ ਦੀ ਇਸ ਤਜਵੀਜ ਕਾਰਨ ਪਹਿਲਾਂ ਤੋਂ ਹੀ ਕੁਦਰਤੀ ਮਾਰ ਦਾ ਸ਼ਿਕਾਰ ਅੰਗਹੀਣ ਮੁਲਾਜ਼ਮਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਇਸ ਫ਼ੈਸਲੇ ਦੀ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ( ਵਿਗਿਆਨਕ ) ਦੇ ਸਰਕਾਰ ਖਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ।
ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਬਠਿੰਡਾ, ਜਰਨਲ ਸਕੱਤਰ ਐਨ. ਡੀ. ਤਿਵਾੜੀ ਦੀ ਯੋਗ ਅਗਵਾਈ ਹੇਠ ਜੱਥੇਬੰਦੀ ਦੇ ਸੂਬਾ ਵਿੱਤ ਸਕੱਤਰ ਸੁਖਵਿੰਦਰ ਸਿੰਘ ਦੋਦਾ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਦੇ ਨੁਮਾਇੰਦੇ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਸਰਕਾਰ ਪਹਿਲਾਂ ਤੋਂ ਬਣੇ ਅੰਗਹੀਣ ਸਰਟੀਫਿਕੇਟਾਂ ਨੂੰ ਹੁਣ ਦੁਬਾਰਾ ਪੀ.ਜੀ.ਆਈ ਤੋਂ ਵੈਰੀਫਾਈ ਜੇਕਰ ਕਰਵਾਉਂਦੀ ਹੈ ਤਾਂ ਇਹ ਆਪਣੇ ਆਪ ਵਿੱਚ ਸਿਵਲ ਸਰਜਨਾਂ ਦੇ ਕੰਮ ਅਤੇ ਇਮਾਨਦਾਰੀ ਤੇ ਸਵਾਲੀਆ ਨਿਸ਼ਾਨ ਹੈ,ਇਸਦਾ ਸਿੱਧਾ ਅਰਥ ਇਹ ਹੈ ਕਿ ਸੂਬੇ ਭਰ ਦੇ ਹੁਣ ਤੱਕ ਦੇ ਸਾਰੇ ਸਿਵਲ ਸਰਜਨਾਂ ਵੱਲੋਂ ਗਲਤ ਡਾਕੂਮੈਂਟ ਬਣਾਏ ਗਏ ਹਨ, ਉਹਨਾਂ ਕਿਹਾ ਕੇ ਜੇਕਰ ਕਿਸੇ ਕਰਮਚਾਰੀ ਦੀ ਨਿੱਜੀ ਸ਼ਿਕਾਇਤ ਹੈ ਤਾਂ ਉਸਦੀਂ ਜਾਂਚ ਕਰਨੀ ਚਾਹੀਦੀ ਹੈ ਜਦਕਿ ਪੂਰੇ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਇਹ ਫ਼ੈਸਲਾ ਬਿਨਾਂ ਕਾਰਨ ਥੋਪਣਾ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਤੋਂ ਵੱਧ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਗਹੀਣ ਵਿਅਕਤੀ ਪਿਛਲੇ 25-30 ਸਾਲਾਂ ਤੋਂ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਇਹ ਸਰਟੀਫਿਕੇਟ ਆਪਣੇ ਘਰੇ ਖੁਦ ਨਹੀਂ ਬਣਾਏ ਗਏ ਸਗੋਂ ਉਸੇ ਤਰੀਕੇ ਨਾਲ ਵਿਭਾਗ ਵੱਲੋਂ ਬਣਾਏ ਗਏ ਹਨ ਜਿਵੇਂ, ਬੋਰਡਾਂ, ਯੂਨੀਵਰਸਿਟੀਆਂ, ਵੱਲੋਂ ਯੋਗਤਾ ਸਰਟੀਫਿਕੇਟ ਬਣਾਏ ਹਨ।
ਸਰਕਾਰ ਦੇ ਇਸ ਹਿਸਾਬ ਦੇ ਨਾਲ ਤਾਂ ਕੀ ਸੂਬੇ ਦੇ ਲੱਖਾਂ ਕਰਮਚਾਰੀਆਂ ਦੇ ਸਾਰੇ ਸਰਟੀਫਿਕੇਟ ਵੀ ਸ਼ੱਕ ਦੇ ਘੇਰੇ ਵਿੱਚ ਹਨ ?, ਉਹਨਾਂ ਕਿਹਾ ਕਿ ਜਦੋਂ ਕੋਈ ਕਰਮਚਾਰੀ ਨੌਕਰੀ ਵਿੱਚ ਆਉਂਦਾ ਹੈ ਤਾਂ ਉਸਦੇ ਪ੍ਰਮਾਣ ਪੱਤਰ ਵੈਰੀਫਾਈ ਹੋ ਕਿ ਹੀ ਨੌਕਰੀ ਵਿੱਚ ਆਏ ਹਨ ਉਹਨਾਂ ਕਿਹਾ ਕਿ ਇਹ ਮੰਦਭਾਗਾ ਫ਼ੈਸਲਾ ਤੁਰੰਤ ਵਾਪਿਸ ਲਿਆ ਜਾਵੇ | ਉਹਨਾਂ ਕਿਹਾ ਕਿ ਜੇਕਰ ਬਿਨਾਂ ਲੋੜ ਸੂਬੇ ਦੇ ਸਾਰੇ ਮੁਲਾਜ਼ਮਾਂ ਦੇ ਅੰਗਹੀਣ ਸਰਟੀਫਿਕੇਟਾਂ ਨੂੰ ਪੀ.ਜੀ.ਆਈ ਤੋਂ ਤਸਦੀਕ ਕਰਾਉਣ ਦਾ ਫ਼ੈਸਲਾ ਵਾਪਿਸ ਨਾ ਲਿਆ ਗਿਆ ਤਾਂ ਫੈਡਰੇਸ਼ਨ ਸੂਬਾ ਪੱਧਰ ਤੇ ਸੰਘਰਸ਼ ਸ਼ੁਰੂ ਕਰੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਘਰਸ਼ੀ ਯੋਧੇ ਜਸਕਰਨ ਸਿੰਘ ਲੰਬੀ, ਚਮਕੌਰ ਸਿੰਘ ਸ਼੍ਰੀ ਮੁਕਤਸਰ ਸਾਹਿਬ ,ਰਮਨਦੀਪ ਸਿੰਘ ਲੰਬੀ, ਸੁੱਖਨਪਾਲ ਸਿੰਘ ਮਲੋਟ ,ਸੁਖਜੀਤ ਸਿੰਘ ਦੋਦਾ,ਅਮਨਦੀਪ ਕੁਮਾਰ ਬਠਿੰਡਾ ,ਮੁਨੀਸ਼ ਕੁਮਾਰ ਬਠਿੰਡਾ ਆਦਿ ਆਗੂ ਹਾਜ਼ਰ ਸਨ |
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly