ਮੌਨਸੂਨ ਪੱਛੜਨ ਦੇ ਪ੍ਰਭਾਵਾਂ ਦਾ ਅੰਦਾਜ਼ਾ ਲਾਉਣਾ ਅਜੇ ਜਲਦਬਾਜ਼ੀ: ਤੋਮਰ

Agriculture Minister Narendra Singh Tomar

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿਚ ਕਿਹਾ ਕਿ ਮੌਨਸੂਨ ਦੇ ਪੱਛੜਨ ਕਾਰਨ ਪੈਣ ਵਾਲੇ ਪ੍ਰਭਾਵਾਂ ਦਾ ਅਜੇ ਅੰਦਾਜ਼ਾ ਲਾਉਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਅਜੇ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਹੋ ਰਹੀ ਹੈ। ਲਿਖਤੀ ਜਵਾਬ ਦਾਇਰ ਕਰਦਿਆਂ ਤੋਮਰ ਨੇ ਕਿਹਾ ਕਿ ਮੌਸਮ ਵਿਭਾਗ ਮੁਤਾਬਕ 21 ਜੁਲਾਈ ਤੱਕ ਮੌਨਸੂਨ ਦੇ ਆਮ ਨਾਲੋਂ ਪੰਜ ਪ੍ਰਤੀਸ਼ਤ ਘੱਟ ਰਹਿਣ ਦੀ ਸੰਭਾਵਨਾ ਹੈ। ਤੋਮਰ ਨੇ ਕਿਹਾ ਕਿ ਹਾਲੇ ਕਾਫ਼ੀ ਸਮਾਂ ਬਾਕੀ ਹੈ, ਇਸ ਲਈ ਹੁਣੇ ਅੰਦਾਜ਼ਾ ਲਾਉਣਾ ਜਲਦਬਾਜ਼ੀ ਹੋਵੇਗੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਡੀਟਰਜ਼ ਗਿਲਡ ਮੀਡੀਆ ਅਦਾਰਿਆਂ ਉੱਤੇ ਛਾਪਿਆਂ ਤੋਂ ਫ਼ਿਕਰਮੰਦ
Next articleਕਰੋਨਾ: ਭਾਰਤ ’ਚ 35,342 ਨਵੇਂ ਕੇਸ, 483 ਮੌਤਾਂ