ਵਿਆਹੁਤਾ ਜੀਵਨ ਦੇ ਅਧਿਕਾਰਾਂ ਬਾਰੇ ਜਾਣਕਾਰੀ ਹੋਣਾ ਜਰੂਰੀ

ਅਮਰਜੀਤ ਚੰਦਰ 

(ਸਮਾਜ ਵੀਕਲੀ)

ਦੇਸ਼ ਦਾ ਸੁਪਰੀਮ ਕੋਰਟ “ਮੈਰਿਟਲ ਰੇਪ” ਮਤਲਬ ਕਿ ਵਿਆਹੇ ਹੋਏ ਮਰਦ ਵਲੋਂ ਕਿਸੇ ਨਾਲ ਜਬਰਦਸਤੀ ਰੇਪ, ‘ਤੇ 9 ਮਈ ਨੂੰ ਸੁਣਵਾਈ ਕਰੇਗਾ।ਇਹ ਮਾਮਲਾ ਔਰਤ ਅਤੇ ਮਰਦ ਦੇ ਰਿਸ਼ਤੇ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਹੈ।ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਵਿਆਹੁਤਾ ਜੀਵਨ ਵਿੱਚ ਬਲਾਤਕਾਰ ਸ਼ਬਦ ਦੀ ਕੋਈ ਥਾਂ ਨਹੀ ਹੈ?ਵਿਆਹ ਇਕ ਆਪਣੀ ਅਤੇ ਜੀਵਨ ਭਰ ਦਾ ਰਿਸ਼ਤਾ ਹੈ।ਸਰੀਰਕ ਸੰਤੁਸ਼ਟੀ ਔਰਤ-ਮਰਦ ਦੇ ਰਿਸ਼ਤੇ ਦੀ ਲੋੜ ਹੈ ਅਤੇ ਇਹ ਜੀਵਨ ਦੀ ਕੁਦਰਤੀ ਲੋੜ ਹੈ।ਪਰ ਆਧੁਨਿਕ ਸੱਭਿਅਤਾ ਵਿੱਚ ‘ਮੈਰਿਟਲ ਰੇਪ’ਹੁਣ ਇਕ ਸ਼ਬਦ ਨਹੀ ਰਿਹਾ,ਅਜਿਹੇ ਸਮ੍ਹੇਂ ਵਿੱਚ ਇਹ ਔਰਤਾਂ ਦੇ ਅਧਿਕਾਰਾਂ ਅਤੇ ਇਸ ਦੀ ਚਰਚਾ ਦਾ ਕੇਂਦਰ ਬਣ ਗਿਆ ਹੈ।ਭਾਰਤ ਵਰਗੇ ਉਦਾਰਵਾਦੀ ਦੇਸ਼ ਵਿੱਚ,ਇਕ ਪਾਸੇ,ਤਿੰਨ ਤਲਾਕ ਅਤੇ ਹਲਾਲਾਂ ਵਰਗੀਆਂ ਮਾੜੀਆਂ ਪ੍ਰਥਾਵਾਂ ਮਰਦਾਂ ਦੀ ਅਜਾਰੇਦਾਰੀ ਨੂੰ ਸਾਬਤ ਕਰਦੀਆਂ ਹਨ।ਦੂਜੇ ਪਾਸੇ ‘ਮੈਰਿਟਲ ਰੇਪ’ਦਾ ਮਤਲਬ ਕਿ ਵਿਵਾਹਿਕ ਦੁਸ਼ਕ੍ਰਮ ਔਰਤ ਅਧਿਕਾਰਾਂ ਦਾ ਦਮਨ ਹੈ। ਮੈਰਿਟਲ ਰੇਪ ਸਮਾਜਿਕ ਬਦਸਲੂਕੀ ਅਤੇ ਕਰੂਰਤਾ ਹੈ।ਇਹ ਮਰਦਾਂ ਦੀ ਏਕਾਧਿਕਾਰ ਨੂੰ ਤੋੜਦਾ ਹੈ।ਔਰਤ ਨੂੰ ਸਮਰਪਣ, ਕੁਰਬਾਨੀ,ਦਿਆਲਤਾ ਅਤੇ ਸਨੇਹ ਦਾ ਪ੍ਰਤੀਕ ਸਮਝਣਾ ਕਿਥੋਂ ਦਾ ਇਨਸਾਫ਼ ਹੈ।

ਔਰਤ ਅਤੇ ਮਰਦ ਅਰਧਨਾਰੀਸ਼ਵਰ ਹਨ।ਦੋਹਾਂ ਤੋਂ ਬਿੰਨਾਂ ਕਿਸੇ ਦਾ ਵੀ ਮਹੱਤਵ ਨਹੀ ਹੈ।ਆਧੁਨਿਕ ਯੁੱਗ ਵਿੱਚ ਜਿੱਥੇ ‘ਲਿਵ ਇਨ ਰਿਲੇਸ਼ਨ’ਸਮਲਿੰਗੀ ਅਤੇ ਵਿਆਹ ਤੋਂ ਪਹਿਲਾਂ ਸੈਕਸ ਆਮ ਗੱਲ ਹੋ ਗਈ ਹੈ।ਇਸ ਦੇ ਨਾਲ ਹੀ ਉਨਾਂ ਦੀ ਸੁਰੱਖਿਆ ਲਈ ਅਜਿਹੀਆਂ ਸੰਸਥਾਵਾਂ ਵੀ ਉਭਰ ਰਹੀਆਂ ਹਨ।ਹਾਲਾਂਕਿ ਭਾਰਤ ਵਰਗੇ ਦੇਸ਼ ਲਈ ਕੁਝ ਮੰਗਾਂ ਬੇਲੋੜੀਆਂ ਹਨ।ਕੋਈ ਵੀ ਅਨੈਤਿਕ ਸੱਭਿਆਚਾਰ ਨਿੱਜਤਾ ਨਹੀ ਹੋ ਸਕਦਾ।ਵਿਆਹ ਸਬੰਧੀ ਵਿਆਹ ਵਿੱਚ ਸਹਿਮਤੀ ਅਤੇ ਅਸਹਿਮਤੀ ਦਰਮਿਆਨ ‘ਸੈਕਸ’ ਔਰਤ ਮਰਦ ਦੇ ਟਕਰਾਅ ਦੀ ਕੰਧ ਬਣ ਗਿਆ ਹੈ।ਵਿਆਹੁਤਾ ਜੀਵਨ ਵਿੱਚ ‘ਬਲਾਤਕਾਰ’ਸ਼ਬਦ ਦਾ ਕੋਈ ਵਾਜਬ ਨਹੀ ਹੋਣਾ ਚਾਹੀਦਾ।ਵਿਆਹ ਜਿੰਦਗੀ ਦੀ ਪਹਿਲੀ ਸਹਿਮਤੀ ਹੈ।ਇਹ ਮਰਦ ਅਤੇ ਔਰਤ ਦੇ ਵਿਚਕਾਰ ਆਪਸੀ ਸਮਝੌਤੇ ਦਾ ਇਕ ਸੰਸਥਾਗਤ ਦਸਤਾਵੇਜ਼ ਹੈ। ਸਰੀਰਕ ਸੰਤੁਸ਼ਟੀ ਦੋਹਾਂ ਵਿਚਕਾਰ ਇਕ ਕੁਦਰਤੀ ਸਦੀਵੀ ਸੱਚਾਈ ਹੈ।ਸਰੀਰਕ ਸੰਤੁਸ਼ਟੀ ‘ਤੇ ਮਰਦ ਦਾ ਉਨਾਂ ਹੀ ਕੁਦਰਤੀ ਅਧਿਕਾਰ ਹੈ ਜਿੰਨਾਂ ਕਿ ਔਰਤ ਦਾ।ਇਸ ਸੱਚ ਦੇ ਪਿੱਛੇ ਵੀ ਇਕ ਵਿਲੱਖਣ ਸੰਸਾਰ ਰਚਨਾ ਦੀ ਬਣਤਰ ਹੈ।

ਕੀ ਅਸੀ ਅਜਿਹੇ ਵਿਵਾਦ ਖੜੇ ਕਰਕੇ ਜੀਵਨ ਢਾਂਚੇ ਦੇ ‘ਸਦੀਵੀ ਸੱਚ’ਨੂੰ ਮਿਟਾਉਣ ‘ਤੇ ਤੁਲੇ ਹੋਏ ਹਾਂ?ਕੀ ਅਸੀ ਕੁਦਰਤੀ ਸੱਚਾਈ ਤੋਂ ਇਨਕਾਰ ਕਰਨ ਦਾ ਇਰਾਦਾ ਰੱਖਦੇ ਹਾਂ?ਸਰੀਰਕ ਸੰਤੁਸ਼ਟੀ ਵਿਆਹੁਤਾ ਜੀਵਨ ਵਿੱਚ ਔਰਤ-ਮਰਦ ਦਾ ਕੁਦਰਤੀ ਹੱਕ ਹੈ।ਇਸ ਦਾ ਵਿਸ਼ਲੇਸ਼ਣ ਕੇਵਲ ਔਰਤਾਂ ਦੇ ਪ੍ਰਵਚਨ ਅਤੇ ਉਸ ਦੇ ਅਧਿਕਾਰਾਂ ਦੇ ਸੰਦਰਭ ਵਿੱਚ ਨਹੀ ਕੀਤਾ ਜਾਣਾ ਚਾਹੀਦਾ ਹੈ।ਇਸ ਸਮ੍ਹੇਂ ਵਿੱਚ ਇਹ ਕਿੰਨਾਂ ਕੁ ਜਾਇਜ਼ ਹੈ ਜਦੋਂ ਜੀਵਨ ਦੀ ਨਿਜੀ ਆਜਾਦੀ ਦੀ ਆੜ ਵਿੱਚ ਵਿਆਹ ਤੋਂ ਪਹਿਲਾਂ ‘ਅਣਮੁਕਤ ਸੈਕਸ’ ਦਾ ਸੱਭਿਆਚਾਰ ਵਧ-ਫੁਲ ਰਿਹਾ ਹੈ।ਇਸ ਤਰ੍ਹਾਂ ਦੇ ਝਗੜੇ ਨਾਲ ਔਰਤ ਮਰਦ ਦੇ ਰਿਸ਼ਤੇ ਚੰਗੇ ਨਹੀ ਬਣ ਸਕਦੇ।ਇਸ ਦੇ ਪਿੱਛੇ ਔਰਤ ਦੀ ਆਜਾਦੀ ਵੀ ਮੁੱਖ ਕਾਰਨ ਹੈ।ਇਹ ਸੈਕਸ ਵਰਗੇ ਅਧਿਕਾਰਾਂ ‘ਤੇ ਮਰਦਾਂ ਦੇ ਏਕਾਧਿਕਾਰ ਨੂੰ ਸਵੀਕਾਰ ਨਹੀ ਕਰਨਾ ਚਾਹੁੰਦੀ।ਸਫਲ ਵਿਆਹੁਤਾ ਜੀਵਨ ਜਿਨਸੀ ਹਿੰਸਾ ਨੂੰ ਕਿਤੇ ਵੀ ਥਾਂ ਨਹੀ ਹੋਣੀ ਚਾਹੀਦੀ।ਜਿਨਸੀ ਹਿੰਸਾ ਖੁਦ ਤਲਾਕ ਅਤੇ ਹੋਰ ਮੁੱਦਿਆਂ ਵੱਲ ਲੈ ਜਾਂਦੀ ਹੈ।

ਭਾਰਤ ਵਿੱਚ 29 ਫੀਸਦੀ ਔਰਤਾਂ ਵਿਆਹ ਵਿੱਚ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।ਇਸ ਦਾ ਫਰਕ ਪਿੰਡ ਅਤੇ ਸ਼ਹਿਰ ਵਿੱਚ ਸਾਫਲ ਦੇਖਿਆ ਜਾ ਸਕਦਾ ਹੈ।ਨੈਸ਼ਨਲ ਫੈਮਿਲੀ ਹੈਲਥ ਸਰਵੈ ਦੇ ਅੰਕੜਿਆਂ ਅਨੁਸਾਰ ਜਿਨਸੀ ਹਿੰਸਾ ਦਾ ਸੱਭ ਤੋਂ ਵੱਧ ਪ੍ਰਭਾਵ ਪੇਂਡੂ ਖੇਤਰਾਂ ਵਿੱਚ ਦੇਖਿਆ ਜਾਂਦਾ ਹੈ।ਪੇਡੂ ਖੇਤਰਾਂ ਦੀਆਂ 32 ਫੀਸਦੀ ਔਰਤਾਂ ਅਤੇ ਸ਼ਹਿਰਾਂ ਦੀਆਂ 24 ਫੀਸਦੀ ਔਰਤਾਂ ਵਿਆਹੁਤਾ ਜੀਵਨ ਵਿੱਚ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।ਔਰਤਾਂ ਨੂੰ ਅਜਿਹੀ ਹਿੰਸਾ ਤੋਂ ਬਾਉਣ ਲਈ ਘਰੇਲੂ ਹਿੰਸਾ ਐਕਟ ਵੀ ਹੈ।ਦੁਨiਆ ਦੇ 185 ਦੇਸ਼ਾਂ ‘ਚੋ ਸਿਰਫ 77 ਦੇਸ਼ਾਂ ‘ਚ ‘ਮੈਰਿਟਲ ਰੇਪ’ ਬਾਰੇ ਕਨੂੰਨ ਹਨ।ਬਾਕੀ 108 ਦੇਸ਼ਾਂ ਵਿੱਚ 74 ਦੇਸ਼ ਅਜਿਹੇ ਹਨ ਜਿੱਥੇ ਔਰਤਾਂ ਨੂੰ ਰਿਪੋਰਟ ਦਰਜ਼ ਕਰਾਉਣ ਦਾ ਅਧਿਕਾਰ ਹੈ।ਭਾਰਤ ਸਮੇਤ 34 ਦੇਸ਼ਾਂ ‘ਚ ਵਿਆਹੁਤਾ ਬਲਾਤਕਾਰ ਬਾਰੇ ਕੋਈ ਕਨੂੰਨ ਨਹੀ ਹੈ।ਆਧੁਨਿਕ ਮਾਹੌਲ ਵਿੱਚ ਇਹ ਮੁੱਦਾ ਬੇਹੱਦ ਸੰਵੇਦਨਸ਼ੀਲ ਹੈ।

ਕਿਉਕਿ ਵਿਆਹ ਨਾਂ ਦੀ ਸੰਸਥਾ ਨੂੰ ਕਾਇਮ ਰੱਖਣਾ ਵੀ ਸਾਡੀ ਸਮਾਜਿਕ ਚੁਣੌਤੀ ਹੈ।ਅਸੀ ਇਕ ਚੰਗੀ ਔਰਤ ਚਾਹੁੰਦੇ ਹਾਂ,ਪਰ ਸਾਨੂੰ ਇਕ ਚੰਗਾ ਆਦਮੀ ਵੀ ਬਣਨਾ ਪਵੇਗਾ।ਅਦਾਲਤ ਦੇ ਕਿਸੇ ਵੀ ਫੈਸਲੇ ਦਾ ਅਸਰ ਸਮਾਜ ‘ਤੇ ਦੁਰਗਾਮੀ ਹੋ ਸਕਦਾ ਹੈ।ਸਰਕਾਰ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ।ਨੈਸ਼ਨਲ ਫੈਮਿਲੀ ਹੈਲਥ ਸਰਵੈ ਇਨ ਇੰਡੀਆ ਦੀ ਰਿਪੋਰਟ ਮੁਤਾਬਕ 24 ਫੀਸਦੀ ਸ਼ਹਿਰੀ ਔਰਤਾਂ ਇਸ ਸਮੱਸਿਆ ਤੋਂ ਪੀੜਤ ਹਨ।ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 18 ਤੋਂ 49 ਸਾਲ ਦੀ ਉਮਰ ਦੀਆਂ ਔਰਤਾਂ ਜੋ ਵਿਅਹੁਤਾ ਹਨ,ਰਿਸ਼ਤੇ ਦੌਰਾਨ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।ਮਰਦ ਦੀ ਜਿਨਸੀ ਆਜਾਦੀ ਵੀ ਇਸ ਦਾ ਮੁੱਖ ਕਾਰਨ ਹੈ।ਸਾਰੇ ਮਾਮਲਿਆਂ ਵਿੱਚ,ਮਰਦ ਔਰਤ ਨਾਲ ਸੈਕਸ ਕਰਦੇ ਹਨ ਜਦੋਂ ਉਹ ਨਸ਼ਾਂ ਕਰਦੇ ਹਨ,ਮਰਦਾਂ ਦੀ ਪ੍ਰਚੰਡ ਜਿਨਸੀ ਇੱਛਾ ਕਾਰਨ ਔਰਤਾਂ ਸਰੀਰਕ ਤੌਰ ‘ਤੇ ਜਖਮੀ ਹੁੰਦੀਆਂ ਹਨ।ਵਿਆਹੁਤਾ ਜੀਵਨ ਵਿੱਚ ਮਰਦ ਅਤੇ ਔਰਤ ਦੋਹਾਂ ਦਾ ਸੰਤੁਸ਼ਟ ਹੋਣਾ ਜਰੂਰੀ ਹੈ।

ਇਸ ਤਰਾਂ ਦੇ ਮਾਮਲੇ ਭਾਰਤੀ ਪੈਨਲ ਕੋਰਟ ਦੀ ਧਾਰਾ 375 ਤਹਿਤ ਦਰਜ ਹਨ।ਹਾਲਾਂਕਿ,ਅਣਇੱਛਤ ਸਰੀਰਕ ਸਬੰਧਾਂ ਨੂੰ ਇਕ ਤਰਾਂ ਨਾਲ ਕਾਨੂੰਨੀ ਸੁਰੱਖਿਆ ਵੀ ਦਿੱਤੀ ਗਈ ਹੈ।ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਪਤੀ-ਪਤਨੀ ਦੀ ਉਮਰ 15 ਸਾਲ ਤੋਂ ਵੱਧ ਹੈ ਤਾਂ ਇਹ ਬਲਾਤਕਾਰ ਭਾਵ ਵਿਆਹੁਤਾ ਬਲਾਤਕਾਰ ਦੀ ਸ਼੍ਰੈਣੀ ਵਿੱਚ ਨਹੀ ਆਉਦਾ।ਇਹ ਮੇਰੇ ਵਿਚਰ ਵਿੱਚ ਇਕ ਗਲਤ ਵਿਆਖਿਆ ਹੈ,ਜਦੋਂ ਸਾਡੇ ਦੇਸ਼ ਵਿੱਚ ਬਹੁਗਿਣਤੀ ਦੀ ਉਮਰ 21 ਤੇ 18 ਸਾਲ ਹੈ ਤਾਂ ਇਸ ਵਿਆਖਿਆ ਦਾਂ ਕੋਈ ਮਤਲਬ ਨਹੀ ਬਣਦਾ।ਇਹ ਮਰਦਾਂ ਅਤੇ ਔਰਤਾਂ ਦੇ ਅਧਿਕਾਰਾਂ ਦੇ ਸਬੰਧ ਵਿੱਚ ਅਰਥਹੀਣ ਸਾਬਤ ਹੁੰਦਾ ਹੈ।‘ਵਿਆਹੁਤਾ ਬਲਾਤਕਾਰ’ ਦੇ ਮਸਲਿਆ ਨੂੰ ਅਦਾਲਤ ਵਿੱਚ ਸੁਲਝਾਉਣ ਦੀ ਬਜਾਏ ਆਪਸੀ ਸਹਿਮਤੀ ਨਾਲ ਹੱਲ ਕਰਨ ਦੀ ਲੋੜ ਹੈ।ਅਜਿਹੀ ਸਥਿਤੀ ਵਿਆਹ ਨਾਂ ਦੀ ਸੰਸਥਾ ਨੂੰ ਨੁਕਸਾਨ ਪਹੁੰਚਾਉਦੀ ਹੈ।ਅਸੀ ਵਿਆਹੇ ਹੋਏ ਮਰਦਾਂ ਅਤੇ ਔਰਤਾਂ ਵਿਚਕਾਰ ਬਰਾਬਰੀ ਦੇ ਅਧਿਕਾਰ ਦਾ ਸਮੱਰਥਨ ਕਰਦੇ ਹਾਂ।ਅਸੀ ਵਿਆਹੁਤਾ ਜੀਵਨ ਵਿੱਚ ਬਲਾਤਕਾਰ ਦਾ ਸਮੱਰਥਨ ਨਹੀ ਕਰਦੇ।ਪਰ ਕੁਝ ਸਥਿਤੀਆਂ ਹਨ ਜਿੰਨਾਂ ਵਿੱਚ ਮੁੜ ਵਿਚਾਰ ਕਰਨ ਦੀ ਲੋੜ ਹੈ।ਕਿਉਕਿ ਔਰਤ ਅਤੇ ਮਰਦ ਦਾ ਕੁਦਰਤੀ ਰਿਸ਼ਤਾ ਇਕ ਲੋੜ ਹੈ।ਫਿਲਹਾਲ ਇਹ ਸਾਰਾ ਮਾਮਲਾ ਦੇਸ਼ ਦੀ ਸਿਖਰਲੀ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਪੇਸ਼ਕਸ਼:-ਅਮਰਜੀਤ ਚੰਦਰ

9417600014

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮੇਂ ਦੀ ਗੱਲ ‘
Next articleਰਾਏਕੋਟ ‘ਚ ਸੜਕ ਤੇ ਖੜ੍ਹਦੇ ਵਾਹਨਾਂ ਅਤੇ ਰੇਹੜੀਆਂ ਕਾਰਨ ਲੋਕਾਂ ਨੂੰ ਕਰਨਾ ਪੈਂਦਾ ਟ੍ਰੈਫਿਕ ਸਮੱਸਿਆਵਾਂ ਦਾ ਸਾਹਮਣਾ