ਐਕਟਰ ਸਿਕੰਦਰ ਘੁੰਮਣ ਨੇ ਐਕਟਿੰਗ ਨਾਲ ਜੁੜੇ ਤਜ਼ਰਬਿਆਂ ’ਤੇ ਕੀਤੀ ਚਰਚਾ
ਜਲੰਧਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪਿਛਲੇ ਇਕ ਦਹਾਕਿਆਂ ਵਿਚ ਪੰਜਾਬੀ ਸਿਨੇਮਾ ਨੇ ਚੰਗੀ ਉਡਾਣ ਭਰੀ ਹੈ। ਇਸ ਦਾ ਸਿਹਰਾ ਕਾਮੇਡੀ ਜੌਨਰ ਨੂੰ ਵੀ ਜਾਂਦਾ ਹੈ। ਬਿਨਾਂ ਕਾਮਿਕ ਐਕਟਰ ਦੇ ਤੁਸੀਂ ਸ਼ਾਇਦ ਹੀ ਕੋਈ ਪੰਜਾਬੀ ਫਿਲਮ ਦੇਖੀ ਹੋਵੇਗੀ। ਅਜਿਹੇ ਵਿਚ ਇਨੀਂ ਦਿਨੀਂ ਤੁਸੀਂ ਇਕ ਐਕਟਰ ਦੇ ਰੂਪ ਵਿਚ ਤਾਂ ਸਥਾਪਤ ਹੋ ਜਾਂਦੇ ਹੋ ਪਰ ਕਾਮੇਡੀ ਵਿਚ ਸਥਾਪਤ ਹੋਣਾ ਤੁਹਾਡੇ ਲਈ ਚੈਲੰਜ ਹੈ। ਖੁਸ਼ੀ ਹੁੰਦੀ ਹੈ ਕਿ ਲੋਕਾਂ ਨੇ ਮੈਨੂੰ ਕਾਮੇਡੀ ਵਿਚ ਪਸੰਦ ਕੀਤਾ। ਆਪਣੇ ਕਾਮਿਕ ਕਿਰਦਾਰਾਂ ਦੇ ਲਈ ਮਸ਼ਹੂਰ ਐਕਟਰ ਸਿਕੰਦਰ ਘੁੰਮਣ ਕੁਝ ਇਸੇ ਅੰਦਾਜ਼ ਵਿਚ ਗੱਲ ਕਰਦੇ ਹਨ।
ਪੰਜਾਬੀ ਸਿਨੇਮਾ ਵਚ ਸਿਰਫ ਇਕ ਐਕਟਰ ਹੀ ਨਹੀਂ ਸਗੋਂ ਪ੍ਰੋਡੀਊਸਰ ਦੇ ਰੂਪ ਵਿਚ ਵੀ ਸਿਕੰਦਰ ਨੇ ਆਪਣੀ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਆਪਣਾ ਹਿਊਮਰ ਹੈ। ਅਜਿਹੇ ਵਿਚ ਲੀਡ ਐਕਟਰ ਤੋਂ ਲੈ ਕੇ ਵਿਲੇਨ ਤੱਕ ਤੁਸੀਂ ਕਾਮੇਡੀ ਦਿਖਾ ਸਕਦੇ ਹੋ। ਫਿਲਮ ‘ਚੱਲ ਮੇਰਾ ਪੁੱਤ’ ਵਿਚ ਗਾਫਾ ਨਾਮ ਦਾ ਕਿਰਦਾਰ ਕਾਫੀ ਪ੍ਰਸਿੱਧ ਹੋਇਆ। ਇਸ ਦੇ ਬਾਅਦ ਤਾਂ ਮੈਨੂੰ ਇਸੇ ਕਿਰਦਾਰ ਦੇ ਨਾਂ ਨਾਲ ਜਾਣਿਆ ਜਾਣ ਲੱਗਾਸ਼ ਅਗਲੀ ਫਿਲਮ ਵੀ ਇਸੇ ਕਿਰਦਾਰ ਦੀ ਵਜ੍ਹਾ ਨਾਲ ਮਿਲਣ ਲੱਗੀ। ਮੈਨੂੰ ਉਮੀਦ ਨਹੀਂ ਸੀ ਕਿ ਇਹ ਕਿਰਦਾਰ ਮੈਨੂੰ ਇੰਨਾ ਕੁਝ ਦੇ ਦੇਵੇਗਾ। ਸਿੰਕਦਰ ਇਨੀਂ ਦਿਨੀਂ ਸ਼ਹਿਰ ਵਿਚ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮਾਂ ਦੀ ਵੱਡੀ ਮਾਰਕੀਟ ਵਿਦੇਸ਼ਾਂ ਵਿਚ ਵੀ ਹੈ। ਲਾਕਡਾਊਨ ਦੇ ਬਾਅਦ ਕਈ ਪ੍ਰੋਜੈਕਟ ਰੁਕੇ ਪਰ ਛੇਤੀ ਹੀ ਉਹ ਵੱਡੀ ਸਕ੍ਰੀਨ ’ਤੇ ਰਿਲੀਜ਼ ਹੋਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly