ਜਲੰਧਰ( ਕੁਲਦੀਪ ਚੁੰਬਰ ) (ਸਮਾਜ ਵੀਕਲੀ) – ਪ੍ਰਸਿੱਧ ਗੀਤਕਾਰ ਅਮਰਜੀਤ ਬੇਗਮਪੁਰੀ ਮੌਟਰੀਰਲ ਕਨੇਡਾ ਜੀ ਦੇ ਲਿਖੇ ਕ੍ਰਾਂਤੀਕਾਰੀ ਗੀਤ ਨੂੰ ਗਾਇਕ ਰੂਪ ਲਾਲ ਧੀਰ, ਐਸ.ਐਸ.ਅਜਾਦ, ਬਲਵਿੰਦਰ ਬਿੱਟੂ, ਪ੍ਰੇਮ ਲਤਾ, ਜੇ.ਐਚ.ਤਾਜਪੁਰੀ, ਰਾਜ ਦਦਰਾਲ, ਮਨਦੀਪ ਮੰਨੀ ਮਾਲਵਾ, ਜਗਦੀਸ਼ ਜਾਡਲਾ, ਬੀ.ਆਰ.ਡਿਮਾਣਾ, ਸਰਬਜੀਤ ਮੱਟੂ, ਕਮਲ ਤੱਲਣ, ਮਲਕੀਤ ਬਬੇਲੀ, ਸਨੈਨਾ ਨੂਰ ਸਮੇਤ 13 ਕਲਾਕਾਰਾਂ ਨੇ ਆਪਣੀਆਂ ਸੁਰੀਲੀਆਂ ਅਵਾਜਾਂ ਵਿੱਚ ਗਾਇਆ ਹੈ। ਵੀਡੀਓ ਡਾਇਰੈਕਟਰ ਹਨੀ ਹਰਦੀਪ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਕਮਰਾਨ ਬਣਨਾ ਏ ਗੀਤ ਦਾ ਵੀਡੀਓ ਕਰਨਾ ਮੇਰੇ ਹਿੱਸੇ ਵਿੱਚ ਆਇਆ ਹੈ ਮੈਨੰੂ ਇਹ ਗੀਤ ਕਰਕੇ ਬੇਹੱਦ ਖੁੱਸੀ ਹੈ ਅਤੇ ਮੇਰੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਜਿਸ ਗੀਤ ਨੰੂ ਸੰਗੀਤ ਨਾਲ ਸ਼ਿੰਗਾਰਿਆ ਹੈ ਸ੍ਰੀ ਬੀ.ਆਰ.ਡਿਮਾਣਾ ਜੀ ਅਤੇ ਉਨਾ ਦੇ ਹੋਣਹਾਰ ਬੇਟੇ ਰਵੀ ਡਿਮਾਣਾ ਜੀ ਨੇ ਸਾਡੀ ਪੂਰੀ ਵੱਲੋਂ ਵੱਖ-ਵੱਖ ਲੋਕੇਸ਼ਨਾ ਤੇ ਵੀਡੀਓ ਮਕੁੰਮਲ ਕਰ ਲਈ ਗਈ ਹੈ ।
ਬਹੁਤ ਹੀ ਸਤਿਕਾਰ ਯੋਗ ਸ੍ਰੀ ਬਿੱਲ ਬਸਰਾ ਸਾਬਕਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ,ਸ੍ਰੀ ਰਤਨ ਜੱਖੂ ਜੀ ਪ੍ਰਧਾਨ ਗੁਰਦੁਆਰਾ ਗੁਰਬਾਣੀ ਸਾਗਰ ਮੌਟਰੀਰਲ, ਮਿਸ਼ਨਰੀ ਸਾਥੀ ਸੇਵਾ ਸਿੰਘ ਵਿਰਦੀ ਮੌਟਰੀਰਲ,ਸ੍ਰੀ ਰਾਜੂ ਜੱਸੀ ਜੀ ਮੌਨਟੀਰਲ, ਸਟੀਵਨ ਭਟੋਏ ਕਨੇਡਾ,ਦੀਪਾ ਜੱਸੀ ਕਨੇਡਾ,ਅਵਤਾਰ ਦਦਰਾਲ ਕਨੇਡਾ ਜੀ ਵੱਲੋਂ ਮਿਲੇ ਨਿੱਘੇ ਸਹਿਯੋਗ ਸਦਕਾ ਤਿਆਰ ਕੀਤੇ ਗੀਤ ਹੁਕਮਰਾਨ ਬਣਨਾ ਏ ਨੂੰ ਵਿਸ਼ਵ ਪੱਧਰ ਤੇ 6 ਦਸੰਬਰ ਭੀਮ ਰਾਓ ਡਾ:ਅੰਬੇਡਕਰ ਸਾਹਿਬ ਜੀ ਦੇ ਪਰੀਨਿਰਵਾਣ ਦਿਵਸ ਤੇ ਰਲੀਜ਼ ਕੀਤਾ ਜਾਵੇਗਾ। ਇਸ ਮੌਕੇ ਗਾਇਕ ਰਾਜ ਦਦਰਾਲ, ਨੰਬਰਦਾਰ ਬਲਵੰਤ ਸਿੰਘ ਲਾਦੀਆਂ, ਐਡੀਟਰ ਦਵਿੰਦਰ ਬੰਗਾ, ਸੰਨੀ ਪੁੰਨੂਮਜਾਰਾ ਵੀ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly