(ਸਮਾਜ ਵੀਕਲੀ)
ਸਹਿਜ ਹਾਂ ਸ਼ਾਤ ਹਾਂ ਇਹ ਨਾ ਸਮਝੀ ਭਰ ਗਿਆ ਹਾਂ
ਵੇਦ। ਪੜ੍ਹ ਰਿਹਾ ਹਾਂ ਇਹ ਨਾ ਸਮਝੀ ਡਰ ਗਿਆ ਹਾਂ
ਤੂੰ ਹੀ ਮੰਜਿਲ ਹੈ ਮੇਰੀ, ਤੈਨੂੰ ਪਾਉਣਾ ਹੈ ਲ਼ਕਸ਼ ਮੇਰਾ
ਤਰਕੀਬ ਸੋਚ ਰਿਹਾ ਇਹ ਨਾ ਸਮਝੀ ਖੜ੍ਹ ਗਿਆ ਹਾਂ
ਆਪਣੇ ਆਪ ਤੇ ਭਰੋਸਾ ਹੈ,ਤਕਦੀਰ,ਤੋਂ ਵੀ ਜ਼ਿਆਦਾ
ਵਿਸਰਾਮ ਹੋ ਰਿਹਾ ਇਹ ਨਾ ਸਮਝੀ ਮਰ ਗਿਆ ਹਾਂ
ਉਹ ਹੋਰ ਹੁੰਦੇ ਨੇ,ਜੋ ਛੱਡ ਜਾਂਦੇ ਨੇ ਸਾਥ,ਹਵਾ ਬਦਲੇ
ਸੀਤ -ਤਰੰਗ ਹਾਂ ਇਹ ਨਾ ਸਮਝੀ ਠਰ ਗਿਆ ਹਾਂ
ਯਾਦ ਨੇ ਪਲ ਕਦੇ ਗੁਜ਼ਾਰੇ ਸੀ ਨਾਲ ਨਾਲ ਅਸੀਂ
ਮੁਸਕਰਾ ਰਿਹਾ ਹਾਂ ਇਹ ਨਾ ਸਮਝੀ ਜਰ ਗਿਆ ਹਾਂ
ਪਰਮਿੰਦਰ ਰਮਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly