(ਸਮਾਜ ਵੀਕਲੀ)
ਪੁਰਾਣੇ ਜ਼ਮਾਨੇ ਵਿਚ ਗੁਰੁਕੁਲ ਕਾਂਗੜੀਆਂ ਹੁੰਦੀਆਂ ਸਨ, ਸਾਰੇ ਸ਼ਿਸ਼ ਅਧਿਆਪਕਾਂ ਨੂੰ ਗੁਰੂ ਮੰਨਦੇ ਸਨ ਅਤੇ ਗੁਰੂ ਦੇ ਪਰਤੀ ਉਨ੍ਹਾਂ ਦੇ ਦਿਲਾਂ ਵਿਚ ਬੜਾ ਆਦਰ ਮਾਣ ਹੁੰਦਾ ਸੀ,ਇਕ ਜ਼ਮਾਨਾ ਸੀ ਜਦੋਂ ਬਿਹਾਰ ਦੀ ਨਾਲੰਦਾ ਯਨੀਵਰਸਿਟੀ ਦੁਨਿਆਂ ਦੀ ਮੰਨੀ ਹੋਈ ਯੁਨੀਵਰਸਿਟੀ ਸੀ, ਉਸ ਯੁਨੀਵਰਸਿਟੀ ਨੇ ਗੁਪਤ ਵੰਸ਼ ਦੇ ਸਮਰਾਟਾਂ ਚੰਦਰ ਗੁਪਤ ਅਤੇ ਸਮੁੰਦਰ ਗੁਪਤ ਦੇ ਰਾਜ ਵਿਚ ਪੰਜਵੀਂ -ਛੇਵੀਂ ਸਦੀ ਵਿਚ ਬੜੀ ਤਰੱਕੀ ਕੀਤੀ ਸੀ। ਜਿੱਥੇ ਵਿਦੇਸਾਂ ਤੋਂ ਆਏ ਦਸ ਹਜਾਰ ਵਿਦਿਆਰਥੀ ਪੜ੍ਹਦੇ ਸਨ ,ਅਤੇ ਦੋ ਹਜਾਰ ਅਧਿਆਪਕ ਸਨ। ਇਕ ਵਾਰੀ ਮਹਾਤਮਾ ਗੋਤਮ ਬੁੱਧ ਜੀ ਯੁਨਵਿਰਸਿਟੀ ਵਿਚ ਲੈਕਚਰ ਦੇਣ ਆਏ ਸਨ। ਉਸ ਯੁਨੀਵਰਸਿਟੀ ਦੀ ਲਾਏਬਰੇਰੀ ਵਿਚ ਏਨੀਆਂ ਪੁਸਤਕਾਂ ਸਨ ਜਿਨ੍ਹਾਂ ਨੂੰ ਇਕ ਸਿਰ ਫਿਰੇ ਦਿੱਲੀ ਦੇ ਸੁਲਤਾਨ ਬਖਤਿਆਰ ਖ਼ਿਲਜੀ ਨੇ ਬਾਹਰਵੀਂ ਸਦੀ ਵਿਚ ਅੱਗ ਲਗਾ ਦਿੱਤੀ ਸੀ ਤੇ ਕਿਤਾਬਾਂ ਤਿੰਨ ਮਹੀਨੇ ਤੱਕ ਸੜਦੀਆਂ ਰਹੀਆਂ ਸਨ, ਹੋਰ ਤਾਂ ਹੋਰ ਉਸਨੇ ਯੁਨਵਿਰਸਿਟੀ ਦੇ ਸਕੋਲਰਾਂ ਨੂੰ ਵੀ ਮਾਰ ਮੁਕਾਇਆ ਸੀਤੇ ਯੁਨਵਿਰਸਿਟੀ ਤਹਿਸ ਨਹਿਸ ਕਰ ਦਿੱਤੀ ਸੀ ।
ਇਕ ਜ਼ਮਾਨਾ ਉਹ ਵੀ ਸੀ ਜਦੋਂ ਬੱਚੇ ਤੱਪੜਾਂ ਤੇ ਬੈਠਕੇ ਪੜ੍ਹਦੇ ਸਨ ਅਤੇ ਕਾਗਜਾਂ ਦੀ ਜਗਾ੍ਹ ਬੱਚੇ ਫੱਟੀਆਂ ਤੇ ਲਿਖਦੇ ਹੁੰਦੇ ਸਨ। ਕਈ ਵਾਰੀ ਮਾਸਟਰ ਤੋਂ ਕੁੱਟ ਪੈਣ ਤੋਂ ਬਾਅਦ ਬਾਪੂ ਨੂੰ ਪਤਾ ਲੱਗਣ ਤੋਂ ਬਾਅਦ ਉਸਨੇ ਇਸ ਕਰਕੇ ਕੁੱਟਣਾ ਕਿ ਤੂੰਜਰੂਰ ਕੋਈ ਗਲਤੀ ਕੀਤੀ ਹੋਣੀ ਹੈਂ,ਉਦੋਂ ਬੱਚੇ ਅਧਿਆਪਕਾਂ ਤੋਂ ਡਰਦੇ ਵੀ ਸਨ। ਪਰ ਅਜਕਲ੍ਹ ਕੋਈ ਵੀ ਅਧਿਆਪਕ ਬੱਚੇ ਨੂੰ ਕੁੱਟ ਨਹੀਂ ਸਕਦਾ,ਅੱਵਲ ਤਾਂ ਵਿਦਿਆਰਥੀ ਅਧਿਆਪਕਾਂ ਦੀ ਭੁਗਤ ਸਵਾਰ ਦਿੰਦੇ ਹਨ, ਜਾਂ ਆਪਣੇ ਮਾਂ-ਪਿਉ ਨੂੰ ਦੱਸ ਦਿੰਦੇ ਹਨਅਤੇ ਕੁੱਟ ਮਾਰ ਦਾ ਵਿਡੀਉ ਬਣਾਕੇ ਸੋਸ਼ਲ ਮੀਡੀਆ ਤੇ ਪਾਅ ਦਿੰਦੇ ਹਨ, ਫੇਰ ਤਾਂ ਟੀਵੀ ਅਤੇ ਅਖ਼ਬਾਰਾਂ ਵਾਲੇ ਇਉਂ ਪੂਸ਼ ਚੁੱਕ ਲੈਂਦੇ ਹਨ ਜਿਵੇਂ ਪਰਲੋ ਆ ਗਈ ਹੁੰਦੀ ਹੈ।ਅੰਕੜੇ ਦੱਸਦੇ ਹਨ ਭਾਰਤ ਦੇ ਬਹੁਤੇ ਸਕੂਲਾਂ ਵਿਚ ਬਿਜਲੀ,ਟੁਆਏਲਟਸ,ਮੇਜ ਕੁਰਸੀਆਂ,ਅਤੇ ਅਧਿਆਪਕਾਂ ਦੀ ਕਮੀ ਹੈ।ਪਿੰਡ ਦੇ ਸਕੂਲ ਦੀ ਇਕ ਗੱਲ ਯਾਦ ਆ ਗਈ ਇਕ ਪਿੰਡ ਦਾ ਉਹ ਸਕੂਲ ਕਦੇ ਕਦੇ ਖੁਲ੍ਹਦਾ ਸੀ ਜਿਆਦਾਤਰ ਬੰਦ ਹੀ ਰਹਿੰਦਾ ਸੀ ।ਇਕ ਵਾਰੀ ਸਕੂਲ ਦੇ ਇੰਸਪੈਕਟਰ ਨੇ ਅਚਾਨਕ ਛਾਪਾ ਮਾਰਿਆ, ਕੁਦਰਤੀ ਉਸ ਗੱਲ ਦੀ ਇਤਲਾਹ ਦੋ ਘੰਟੇ ਪਹਿਲਾਂ ਮਿਲ ਗਈ ਤੇ ਸਕੂਲ ਵਾਲਿਆਂ ਨੂੰ ਭਾਜੜਾਂ ਪੈ ਗਈਆਂ,ਜਿਵੇਂ ਕਿਵੇਂ ਕਰਕੇ ਸਕੂਲ ਸ਼ੁਰੂ ਕੀਤਾ।ਇੰਸਪੈਕਟਰ ਨੇ ਇਕ ਲੜਕੇ ਨੂੰ ਸਵਾਲ ਪੁੱਛਿਆ ਤਾਂ ਉਹ ਦੱਸ ਨਾ ਸਕਿਆ, ਕੁਝ ਆਉਂਦਾ ਹੁੰਦਾ ਤਾਂ ਦੱਸਦਾ।
ਜਦੋਂ ਇੰਸਪੇਕਟਰ ਨੇ ਝਿੜਕਿਆ ਤਾਂਲੜਕੇ ਨੇ ਰੋਂਦੇ ਹੋਏ ਕਿਹਾ, “ਸਾਹਬ ਜੀ ਮੈਂ ਤਾਂ ਸਕੂਲ ਵਿਚ ਪੜ੍ਹਦਾ ਹੀ ਨਹੀਂ, ਮੇਰਾ ਭਰਾ ਪੜ੍ਹਦਾ ਹੈ,ਉਹ ਅੱਜ ਬੱਕਰੀਆਂ ਚਰਾਉਣ ਗਿਆ ਹੈ ਜੀ ਮਾਸਟਰ ਜੀ ਮੈਨੂੰ ਪੈਸੇ ਦੇਕੇ ਲੈਕੇ ਆਏ ਹਨ।” ਇੰਸਪੈਕਟਰ ਨੇ ਜਦੋਂ ਪੁੱਛਿਆ, “ ਮਾਸਟਰ ਜੀ ਇਹ ਕੀ ਮਾਜਰਾਹੈ ।” ਮਾਸਟਰ ਦੇ ਹੋਸ਼ ਗੁੱਮ ਹੋ ਗਏ, “ ਅਤੇ ਕਹਿਣ ਲੱਗਿਆ ਸਾਹਬ ਜੀ ਮੈਨੂੰ ਮਾਫ਼ ਕਰ ਦਿਉ ਗਲਤੀ ਹੋ ਗਈ ਦਰਅਸਲ ਮੈਂ ਇੱਥੋਂ ਦਾ ਮਾਸਟਰ ਨਹੀਂ ਬਲਕਿ ਮੇਰਾ ਭਰਾ ਹੈ ਤੇ ਉਹ ਅੱਜ ਆਪਦੇ ਸੋਹਰੇ ਘਰ ਗਿਆ ਹੋਇਆ ਹੈ ਜੀ , ਮੈਨੂੰ ਜਦੋਂ ਤੁਹਾਡੇ ਆਉਣ ਦਾ ਪਤਾ ਲੱਗਿਆ ਤਾਂਬੜੀ ਮੁਸ਼ਕਲ ਨਾਲ ਸਾਰਾ ਇੰਤਜ਼ਾਮ ਕਰਕੇ ਸਕੂਲ ਖੋਲਿ੍ਹਆ ਹੈ ਜੀ।” ਪਹਿਲਾਂ ਤਾਂ ਇੰਸਪੈਕਟਰ ਬੜਾ ਹੱਸਿਆ ਫੇਰ ਕਹਿਣ ਲੱਗਿਆ, “ਤੇਰੇ ਭਰਾ ਦੀ ਕਿਸਮਤ ਚੰਗੀ ਸੀ ਜਿਹੜਾ ਮੈਂ ਆ ਗਿਆ, ਇੰਸਪੈਕਟਰ ਮੈਂ ਨਹੀਂ ਮੇਰਾ ਦੋਸਤ ਹੈਉਹ ਅੱਜ ਬਰਾਤ ਨਾਲ ਗਿਆ ਹੋਇਆ ਹੈ, ਡਿਉਟੀ ਤਾਂ ਦੇਣੀ ਸੀ ਉਸਦੀ ਜਗ੍ਹਾ ਮੈਂ ਆ ਗਿਆ।”ਤੇ ਨਕਲੀ ਇੰਸਪੈਕਟਰ ਨੇ ੳੁੱਤੇ ਰਿਪੋਰਟ ਭੇਜੀ ਕਿ ਸਕੂਲ ਬੜੇ ਵਧਿਆ ਢੰਗ ਨਾਲ ਚੱਲ ਰਿਹਾ ਹੈ,ਇਹ ਹਾਲ ਹੈ ਪਿੰਡਾਂ ਦੇ ਸਕੂਲਾਂ ਦਾ ।
ਇਕ ਜ਼ਮਾਨਾ ਉਹ ਵੀ ਸੀ ਜਦੋਂ ਸ਼ਿਸ਼ ਲੋਕਾਂ ਦੇ ਘਰਾਂ ਤੋਂਰਾਸ਼ਨ ਮੰਗ ਕੇ ਲਿਉਂਦੇ ਸਨ ਅਤੇ ਜੰਗਲ ਚੋਂ ਲਕੜੀਆਂ ਕੱਟਕੇ ਲਿਆਕੇ ਭੋਜਨ ਤਿਆਰ ਕਰਦੇ ਸਨ।ਪਿਡਾਂ ਵਿਚ ਤਾਂ ਆਮ ਰਿਵਾਜ ਸੀ ਅਧਿਆਪਕ ਵਿਦਿਆਰਥੀਆਂ ਕੋਲੋਂ ਗੱਨੇ,ਸਾਗ,ਕਨਕ,ਆਦਿ ਮੰਗਵਾ ਲੈਂਦੇ ਸਨ ਮੰਗਣ ਤੋਂ ਇਕ ਗੱਲ ਯਾਦ ਆ ਗਈ, ਅਧਿਆਪਕ ਨੇ ਇਕ ਵਿਦਿਆਰਥੀ ਨੂੰ ਕਿਹਾ, “ ਪੱਪੂ ਘਰ ਜਾਕੇ ਨਾ ਦੱਸੀਂ ਕਿ ਤੇਰੀ ਰੋਟੀ ਮੈਂ ਖਾ ਲਈ ਹੈ ।” ਤੇ ਅੱਗੋਂ ਪੱਪੂ ਕਹਿੰਦਾ, “ ਮਾਸਟਰ ਜੀ ਫ਼ਿਕਰ ਨਾ ਕਰੋ ਮੈਂ ਆਪਦੀ ਬੀਬੀ ਨੂੰ ਕਹਿ ਦੇਵਾਂਗਾ ਕਿ ਮੇਰੀ ਰੋਟੀ ਕੁੱਤਾ ਖਾ ਗਿਆ।” ਅਜਕਲ੍ਹ ਬiੱਚਆਂ ਦੇ ਸਕੂਲ ਦੇ ਬਸਤਿਆਂ ਦਾ ਭਾਰ ਵੀ ਸੁੱਖ ਨਾਲ ਵੀਹ ਕਿਲੋ ਤੱਕ ਹੋ ਜਾਂਦਾ ਹੈ ਉੱਤੋਂ ਸਰਕਾਰ ਦੀ ਸਕੀਮ ਅਨੁਸਾਰ ਪਰਾਈਮਰੀ ਸਕੂਲ ਦੇ ਬੱਚਿਆਂ ਨੂੰ ਸਰਕਾਰ ਹਰ ਮਹੀਨੇ ਤਿੰਨ ਕਿਲੋ ਕਣਕ ਅਤੇ ਚੋਲ ਮੂਫ਼ਤ ਦਿੰਦੀ ਹੈ, ਉਹ ਹੋਰ ਚੁੱਕਣੇ ਪਂੈਦੇ ਹਨਭਾਰ ਨਾਲ ਕਮਰ ਵਿਚ ਕੁੱਬ ਪੈ ਜਾਂਦਾ ਹੈ। ਕਈ ਵਾਰੀ ਮਾਸਟਰ ਬੱਚਿਆਂ ਦਾ ਰਾਸ਼ਨ ਡਕਾਰ ਜਾਂਦੇ ਹਨ ।ਬਹੁਤੇ ਸਕੂਲਾਂ ਵਿਚ ਦੋਪਹਿਰ ਦੇ ਖਾਣੇ ਦਾ ਇੰਤਜ਼ਾਮ ਹੁੰਦਾ ਹੈ,ਉੱਥੇ ਕਈ ਵਾਰੀ ਭੋਜਨ ਤਿਆਰ ਕਰਦੇਹੋਏ ਭੋਜਨ ਵਿਚ ਚੂਹੇਜਾਂ ਕਿਰਲੀਆਂ ਡਿੱਗ ਪੈਂਦੀਆਂ ਹਨ,ਜਾਂ ਭੋਜਨ ਵਿਚ ਕੰਕਰ ,ਪੱਥਰਾਂ ਦੀ ਬਹੁਤਾਇਤ ਹੁੰਦੀ ਹੈ ਤੇ ਭੋਜਨ ਖਾਣ ਤੋਂ ਬਾਅਦ ਬੱਚੇ ਹਸਪਤਾਲ ਵੀ ਪਹੁੰਚ ਜਾਂਦੇ ਹਨ।
ਇਕ ਪਰਾਣੀ ਗੱਲ ਯਾਦ ਆ ਗਈ ਇਕ ਬੀਬੀ ਸਕੁਲ ਵਿਚ ਜਾਕੇ ਕਹਿੰਦੀ , “ਮੇਰੇ ਬੱਚੇ ਨੂੰ ਬਸਤੇ ਅਤੇਰਾਸ਼ਨ ਦਾ ਭਾਰ ਚੁੱਕੀ ਆਉਂਦੇ ਨੂੰਦੇਖਕੇ ਮੇਨੂੰ ਇਉਂ ਲਗਦਾ ਹੈ ਜਿਵੇਂ ਬੱਚੇ ਨੂੰ ਵੇਟ ਲਿਫ਼ਿਟਿੰਗ ਦੀ ਸਿਖਲਾਈ ਦੇ ਰਹੇ ਹੋ । ਖ਼ੈਰ ਫੀਸਾਂ ਵੀ ਏਨੀਆਂ ਹੋ ਗਈਆਂ ਹਨ ਗਰੀਬ ਬੱਚੇ ਤਾਂ ਪੜ੍ਹ ਹੀ ਨਹੀਂ ਸਕਦੇ, ਅਤੇ ਜਿਹੜੇ ਪੜ੍ਹਦੇ ਹਨ ਉਹ ਵੀ ਕਿਹੜਾ ਰੰਗ ਲਾ ਦਿੰਦੇ ਹਨਉਹ ਵੀ ਨਕਲ ਮਾਰਕੇ ਪਾਸ ਹੁੰਦੇ ਹਨ।ਨਕਲ ਮਾਰਨ ਦੇ ਵੀ ਅਲਗ ਅਲਗ ਤਰੀਕੇ ਅਜਮਾਏ ਜਾ ਰਹੇ ਹਨ। ਕੋਈ ਆਪਣੀ ਰਿਸਟ ਵਾਚ ਨਾਲ ਨਕਲ ਮਾਰ ਰਿਹਾ ਹੈ, ਤੇ ਕੋਈ ਦੋਸਤ ਦੇ ਮੋਬਾਇਨ ਫੋਨ ਦੀ ਮਦਦਲੈ ਰਿਹਾ ਹੈ ।ਆਮ ਤੌਰ ਤੇ ਟੈਲੀਵਿਜ਼ਨ ਤੇ ਦਿਖਾਇਆ ਜਾਂਦਾ ਹੈਕਿ ਕਿਸ ਤਰ੍ਹਾਂ ਲੋਕ ਡਾਂਗਾਂ ਤੇ ਪਰਚੀਆਂ ਟੰਗਕੇਇਗਜ਼ਾਮ ਹਾਲ ਵਿਚ ਪਹੁੰਚਾਉਂਦੇ ਹਨ ।ਅਜਕਲ੍ਹ ਹਰ ਮਾਂ-ਬਾਪ ਆਪਣੇ ਬੱਚੇ ਦੀ ਤੱਰਕੀ ਚਾਹੁੰਦਾ ਹੈ, ਇਕ ਦੂਜੇ ਤੋਂ ਅੱਗੇ ਨਿਕਲਨ ਦੀ ਹੋੜ ਲੱਗੀ ਹੋਈ ਹੈ। ਮਾਂ-ਬਾਪ ਵੱਧ ਤੋਂ ਵੱਧ ਨਬੰਰ ਲੈਣ ਵਾਸਤੇ ਦਬਾਉ ਪਾਉਂਦੇ ਹਨਤੇ ਕਈ ਵਾਰੀ ਬੱਚੇ ਦਬਾਉ ਸਹਿਨ ਨਹੀਂ ਕਰ ਸਕਦੇਤੇ ਉਹ ਆਤਮਹੱਤਿਆ ਕਰ ਲੈਂਦੇ ਹਨ, ਫੇਰ ਮਾਂ-ਬਾਪ ਪਛਤਾਉਂਦੇ ਹਨ ,ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਤੇ ਦਬਾਉ ਨਾ ਪਾਉਣ।ਭਾਰਤ ਵਿਚ ਹਰ ਜਗਾ੍ਹ ਤੇ ਟਿਉਸ਼ਨ ਸੈਂਟਰ ਖੁਲ੍ਹੇ ਹੋਏ ਹਨ,ਰਾਜਸਥਾਨ ਦੇ ਸ਼ਹਿਰ ਕੋਟਾ ਵਿਚ ਇਨ੍ਹਾਂ ਟਿਉਸ਼ਨ ਸੈਂਟਰਾ ਦੀ ਭਰਮਾਰ ਹੈ।
ਟਿਉਸ਼ਨ ਸੈਂਟਰਾਂ ਨੂੰ ਦੇਖਕੇ ਮੈਂ ਵੀ ਇਕ ਸਕੂਲ ਖੋਲ੍ਹਣ ਦੀ ਸਕੀਮ ਬਣਾਉਂਣ ਲੱਗ ਗਿਆ।ਇਕ ਬੰਦੇ ਨਾਲ ਗੱਲ ਕੀਤੀ ਤਾਂ ਕਹਿਣ ਲiੱਗਆ ਜੀ ਮੇਰਾ ਨਾਂ ਅਨਪੜ੍ਹ ਲਾਲ ਹੈ , ਮੈਂ ਵੀ ਕਈ ਦਿਨਾਂ ਤੋਂ ਸਕੂਲ ਖੋਲ੍ਹਣ ਬਾਰੇ ਸੋਚ ਰਿਹਾ ਸੀ ਚਲੋ ਆਪਾਂ ਦੋਵੇਂ ਮਿਲਕੇ ਸਕੂਲ ਖੋਲ੍ਹ ਲਈਏ ਚਾਰ ਪੈਸੇ ਬਣ ਜਾਣਗੇ, ਮੈਂ ਵੀ ਅਜਕਲ੍ਹ ਵੇਹਲਾ ਹੀ ਫ਼ਿਰਦਾ ਹਾਂ ਜਿੱਥੇ ਮੈਂ ਪੜਾ੍ਹਉਂਦਾ ਸੀ ਉਹ ਸਕੂਲ ਫਰਾਡ ਕਰਕੇ ਬੰਦ ਹੋ ਗਿਆ ਦੇਖੋ ਜੀ ਆਟੇ ਨਾਲ ਘੁਣ ਵੀ ਪਿਸ ਜਾਂਦਾ ਹੈ ਮੇਰੇ ਵਰਗੇ ਇਮਾਨਦਾਰ ਬੰਦੇ ਦੀ ਨੌਕਰੀ ਵੀ ਚਲੀ ਗਈ । ਤੁਸੀਂ ਫ਼ਿਕਰ ਨਾ ਕਰੋ ਮੈਨੂੰ ਪੜਾ੍ਹਉਣ ਦਾ ਦਸ ਸਾਲ ਦਾ ਤਜਰਬਾ ਹੈ ਸਕੂਲ ਦੀ ਦੇਖਭਾਲ ਦੀ ਜ਼ੁੰਮੇਵਾਰੀ ਮੈਂ ਲਵਾਂਗਾ।ਹਾਂ ਸੱਚ ਮੈਂ ਤੁਹਾਡਾ ਨਾਂ ਪੁੱਛਣਾ ਹੀ ਭੁੱਲ ਗਿਆ ।” ਮੈਂ ਕਿਹਾ ਮੇਰਾ ਨਾਂ ਦਲਿਦੱਰ ਸਿੰਘ ਹੈ ਪਰ ਇਕ ਗੱਲ ਦੱਸੋ ਮੈਂ ਤਾਂ ਤੁਹਾਨੂੰ ਜਾਣਦਾ ਹੀ ਨਹੀਂ ਫੇਰ ਆਪਾਂ ਇੱਕਠੇ ਕੰਮ ਕਿਸ ਤਰਾਂ੍ਹ ਕਰ ਸਕਦੇ ਹਾਂ ।” ਅਨਪੜ੍ਹ ਲਾਲ ਮੈਨੂੰ ਕਹਿਣ ਲੱਗਿਆ ਸਰਦਾਰ ਜੀ ਮੇਰੇ ਤੇ ਯਕੀਨ ਰੱਖੋ ਪਹਿਲਾਂ ਆਪਾਂ ਕੰਮ ਸ਼ੁਰੂ ਕਰੀਏ ਫੇਰ ਜਾਨਕਾਰੀ ਵੀ ਹੋ ਜਾਵੇਗੀ।।”ਜਦੋਂ ਮੈਂ ਇਹ ਗੱਲ ਘਰਵਾਲੀ ਨੂੰ ਦੱਸੀ ਪਹਿਲਾਂ ਤਾਂ ਉਹ ਬੜੀ ਹੱਸੀ ਤੇ ਫੇਰ ਕਹਿਣ ਲੱਗੀ, ਇਹ ਪੁੱਠੀ ਮੱਤ ਤੁਹਾਨੂੰ ਕਿਸਨੇ ਦਿੱਤੀ ਹੈ,ਕੁਝ ਅਕਲ ਨੂੰ ਹੱਥ ਮਾਰੋ ,ਟਿਕਕੇ ਨਹੀਂ ਬੈਠਿਆ ਜਾਂਦਾ।”
“ਮੈਂ ਕਿਹਾ ਚੁਗਲ ਕੌਰੇਪਹਲਾਂ ਮੇਰੀ ਗੱਲ ਤਾਂ ਸੁਣਲੈਆਪਾਂ ਆਪਣੇ ਸਕੂਲ ਵਿਚ ਫੀਸ ਵੀ ਘੱਟ ਰੱਖਾਂਗੇ ਅਤੇ ਇਸ਼ਤਿਹਾਰ ਵਿਚ ਵੀ ਲਿਖਾਂਗੇ ਕਿ ਸਾਡੇ ਸਕੂਲ ਵਿਚ ਅੱਵਲ ਦਰਜੇ ਦੇ ਅਧਿਆਪਕ ਹਨ ਜਿਹੜੇ ਬੱਚਿਆਂ ਨੂੰ ਪਾਸ ਹੀ ਨਹੀਂ ਕਰਾਉਂਦੇ, ਬਲਕਿਅੱਵਲ ਨੰਬਰ ਲੈਕੇ ਬੱਚੇ ਪਾਸ ਹੁੰਦੇ ਹਨ।ਚੁਗਲ ਕੌਰੇ ਅੱਜਕਲ੍ਹ ਮਾਰਕਿਟਿੰਗ ਦਾ ਜ਼ਮਾਨਾ ਹੈ ਜੇ ਗੱਲ ਵਧਾ ਚੜਾ੍ਹਕੇ ਨਾ ਕੀਤੀ ਜਾਵੇਤਾਂ ਲੋਕ ਆਉਂਦੇ ਨਹੀਂ।” “ ਚੁਗਲ ਕੌਰ ਕਹਿਣ ਲੱਗੀ ਸਕੂਲ ਏਵੇਂ ਹੀ ਖੁਲ੍ਹ ਜਾਂਦੇ ਹਨ,ਸਕੂਲ ਵਾਸਤੇ ਕਮਰੇ,ਟੇਬਲ,ਕੁਰਸੀਆਂ,ਕਿਤਾਬਾਂ ,ਕਾਗਜ,ਕਲਮਾ ਆਦਿ ਸੌ ਨਿਕ ਸੁੱਕ ਚਾਹੀਦਾ ਹੁੰਦਾ ਹੈ, ਨਾਲੇ ਪੜ੍ਹੇ ਤਾਂ ਤੁਸੀਂ ਧੂੜਕੋਟ ਤੱਕ ਹੀ ਹੋ ਫੇਰ ਬੱਚਿਆਂ ਨੂੰ ਕਿਵੇਂ ਪੜਾ੍ਹਉਂਗੇ ਸਮਝ ਨਹੀਂ ਆਈ ਕਿਤੇ ਨੌਕਰੀ ਛੱਡਕੇ ਨਾ ਬੈਠ ਜਾਇਉ।” “ ਮੈਂ ਕਿਹਾ ਚੁਗਲ ਕੌਰੇ ਨੌਕਰੀ ਨਹੀਂ ਮੈਂ ਛੱਡਣੀ ਸਕੂਲ ਦੀ ਦੇਖਭਾਲ ਅਨਪੜ੍ਹ ਲਾਲ ਕਰੇਗਾ, ਤੇ ਦੋ ਅਧਿਆਪਕ ਰੱਖ ਲਵਾਂਗੇ ਬਥੇਰੇ ਵੇਹਲੇ ਤੁਰੇ ਫ਼ਿਰਦੇ ਹਨ।” ਚੁਗਲ ਕੌਰ ਕਹਿਣ ਲੱਗੀ ਇਹ ਅਨਪੜ੍ਹ ਲਾਲ ਕੌਣ ਹੈ ਤੁਸੀਂ ਉਸਨੂੰ ਜਾਣਦੇ ਤਾਂ ਹੈ ਨਹੀਂਜਣੇ ਖਣੇ ਨਾਲ ਤੁਸੀਂ ਵਪਾਰ ਕਰਨ ਲੱਗ ਜਾਨੇ ਹੋਂ ਮੈਨੂੰ ਇਕ ਗੱਲ ਦੱਸੋ ਉਹ ਪੈਸਾ ਲਗਾਉਗਾ?” ਨਾਲੇ ਪੈਸੇ ਕਿੱਥੋਂ ਲਿਆਉਂਗੇ ਸਿਰ ਤੇ ਕਰਜ਼ਾ ਤਾਂ ਪਹਿਲਾਂ ਹੀ ਬਥੇਰਾ ਚੜ੍ਹਿਆ ਪਿਆ ਹੈ। ਮੈਂ ਕਿਹਾ ਜਿੱਥੇ ਅੱਗੇ ਕਰਜ਼ਾ ਚੜ੍ਹਿਆ ਹੋਇਆ ਹੈ ਹੋਰ ਪਕੜ ਲਵਾਂਗੇ ਜੇ ਇਸ ਵਾਰੀ ਸਕੂਲ ਚੱਲ ਗਿਆ ਤਾਂ ਅਗਲਾ ਪਿਛਲਾ ਸਾਰਾ ਕਰਜ਼ਾ ਉਤਾਰ ਦੇਵਾਂਗੇ ਅਨਪੜ੍ਹ ਲਾਲ ਦੀਆਂ ਗੱਲਾਂ ਤੋਂ ਮੈਨੂੰ ਇਉਂ ਲਗਦਾ ਹੈ ਉਹ ਇਮਾਨਦਾਰ ਬੰਦਾ ਹੈ ਨਾਲੇ ਕੁਝ ਪੈਸੇ ਉਹ ਵੀ ਤਾਂ ਲਗਾਵੇਗਾ।” ਕਹਿੰਦੀ ਸਕੂਲ ਖੋਲ੍ਹਣ ਦੀ ਕਸਰ ਰਹਿ
ਗਈ ਸੀ ਇਹ ਵੀ ਕਰਕੇ ਦੇਖ ਲਉ।” ਜਦੋਂ ਮੈਂ ਅਨਪੜ੍ਹ ਲਾਲਾ ਨਾਲ ਪੈਸਿਆਂ ਦੀ ਗੱਲ ਕੀਤੀ ਤਾਂ ਕਹਿਣ ਲiੱਗਆ ਦਲਿੱਦਰ ਸਿੰਘ ਜੀ ਮਰੀ ਤਾਂ ਜੇ ਸਾਹ ਨਾ ਆਇਆ,ਸਾਡੇ ਘਰ ਤਾਂ ਭੰਗ ਭੁੱਜਦੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਡਾ ਸਕੂਲ ਬੰਦ ਹੋ ਗਿਆ ਸੀ ਅਤੇ ਅਧਿਕਾਰੀ ਮੇਰੇ ਪੈਸੇ ਵੀ ਮਾਰ ਗਏ ਸੀ ਮੇਰੇ ਵਰਗੇ ਵੇਹਲੜ ਬੰਦੇ ਕੋਲ ਪੈਸੇ ਕਿੱਥੇ ਹਨ, ਹਾਂ ਸਕੂਲ ਦੀ ਦੇਖਭਾਲ ਮੈਂ ਕਰਾਂਗਾ ਇਸ ਗੱਲ ਦਾ ਤੁਸੀਂ ਬਿਲਕੁਲ ਫ਼ਿਕਰ ਨਾ ਕਰੋ।” ਮੈਂ ਕਿਹਾ, “ਚਲੋਮੇਰੇ ਵਾਸਤੇ ਏਨਾ ਹੀ ਬਹੁਤ ਹੈਕਿ ਤੁਸੀਂ ਆਪਣਾ ਵਕਤ ਸਕੂਲ ਦੀ ਦੇਖਭਾਲ ਵਾਸਤੇ ਕੱਢੋਂਗੇ । ਸਕੂਲ ਖੋਲ੍ਹਣ ਵਾਸਤੇ ਬੌਸ ਨੂੰ ਕਹਿਕੇ ਬੈਂਕ ਤੋਂ ਹੋਰ ਕਰਜ਼ਾ ਪਕੜ ਲਿਆ ਤੇ ਅਨਪੜ੍ਹ ਲਾਲ ਦੀ ਮਦਦ ਨਾਲ ਕਮਰਾ ਕਿਰਾਏ ਤੇ ਲੈਕੇ ਸਕੂਲ ਖੋਲ੍ਹ ਲਿਆ ਅਨਪੜ੍ਹ ਲਾਲ ਨੇ ਦੋ ਮਹੀਨੇ ਦੇ ਪੇਸ਼ਗੀ ਪੈਸੇ ਦਕੇ ਦੋ ਅਧਿਆਪਕ ਰੱਖ ਲਏ ਜਦੋਂ ਦਸ ਬੱਚੇ ਫੀਸ ਭਰਕੇ ਪੜ੍ਹਣ ਆਗਏ ਤਾਂ ਦਿਲ ਨੂੰ ਹੌਸਲਾ ਜਿਹਾ ਹੋ ਗਿਆ ਸੋਚਿਆ ਲਗਦਾ ਹੈ ਸਕੂਲ ਚੱਲ ਪਵੇਗਾ। ਪੈਸੇ ਦਾ ਸਾਰਾ ਹਿਸਾਬ ਕਿਤਾਬ ਅਨਪੜ੍ਹ ਲਾਲ ਹੀ ਰੱਖਦਾ ਸੀ। ਚੁਗਲ ਕੌਰ ਕਹਿਣ ਲੱਗੀ ਸਾਰੇ ਪੈਸੇ ਤਾਂ ਉਹ ਰੱਖੀ ਜਾਂਦਾ ਹੈ ਕਿਤੇ ਸਾਡੇ ਨਾਲ ਪਹਿਲਾਂ ਦੀ ਤਰ੍ਹਾਂ ਧੋਖਾ ਹੀ ਨਾ ਹੋ ਜਾਵੇ।”
ਤੇ ਚੁਗਲ ਕੌਰ ਦੀ ਗੱਲ ਸੱਚੀ ਹੋ ਗਈਇਕ ਦਿਨ ਸਕੂਲ ਇੰਸਪੈਕਟਰ ਪੁਲਿਸ ਨੂੰ ਨਾਲ ਲੈਕੇਇੰਸਪੈਕਸ਼ਨ ਕਰਨ ਆ ਗਿਆ ਤੇ ਕਹਿਣ ਲੱਗਿਆ, “ਸਾਨੂੰ ਪਤਾ ਲੱਗਿਆ ਹੈ ਕਿ ਤੁਸੀਂ ਬਗੈਰ ਲਾਈਸੰਸ ਤੋਂ ਸਕੂਲ ਚਲਾ ਰਹੇ ਹੋਇਸਦਾ ਮਾਲਕ ਕੌਣ ਹੈ ।” ਮੈਂ ਕਿਹਾ,“ ਮੇਰਾ ਨਾਂ ਦਲਿੱਦਰ ਸਿੰਘ ਹੈ ਤੇ ਇਹ ਸਕੂਲ ਮੇਰਾ ਹੈ ਜੀ।” “ਸਕੂਲ ਦੀ ਦੇਖਭਾਲ ਕੌਣ ਕਰਦਾ ਹੈ।” ਮੈਂ ਕਿਹਾ ਜੀ, “ ਉਹ ਅੱਜ ਆਇਆ ਨਹੀਂ ਉਸਦਾ ਨਾਂ ਅਨਪੜ੍ਹ ਲਾਲ ਹੈ ਜੀ , ਉਹ ਤਾਂ ਕਹਿੰਦਾ ਸੀ ਉਸਨੇ ਸਰਕਾਰ ਤੋਂਸਕੂਲ ਨੂੰ ਰਜਿਸਟਰ ਕਰਵਾਕੇ ਲਾਈਸੰਸ ਲੈ ਲਿਆ ਹੋਇਆ ਹੈ ਜੀ।” “ ਬੱਚਿਆਂ ਨੂੰ ਪੜਾ੍ਹਉਂਦਾ ਕੌਣ ਹੈ ਇੰਸਪੈਕਟਰ ਨੇ ਪੁੱਛਿਆ?” ਮੈਂ ਕਿਹਾ ਉਸਨੇ ਦੋ ਅਧਿਆਪਕ ਰੱਖੇ ਹੋਏ ਹਨ ਜੀ ਉਹ ਸਾਰੇ ਜਣੇ ਅੱਜ ਨਹੀਂ ਆਏ ਜੀ ।” ਇੰਸਪੈਕਟਰ ਕਹਿਣ ਲੱਗਿਆ, “ ਦਲਿੱਦਰ ਸਿੰਘ ਜੀ ਮੈਨੂੰ ਲਗਦਾ ਬਿਨਾਂਜਾਂਚ ਪੜਤਾਲ ਕੀਤੇ ਤੁਸੀਂ ਉਸ ਬੰਦੇ ਨਾਲ ਸੀਰ ਪਾ ਲਿਆ ਹੈ ਅਨਪੜ੍ਹ ਲਾਲ ਇਕ ਨਬੰਰ ਦਾ ਬੇਈਮਾਨ ਬੰਦਾ ਹੈ ,ਉਸਦੇ ਆਪਦੇ ਬੰਦੇ ਹੀ ਅਧਿਆਪਕ ਬਣ ਜਾਂਦੇ ਹਨ ਉਹ ਲੋਕਾਂ ਨੂੰ ਵਰਗਲਾਕੇ ਕਈ ਜਗ੍ਹਾ ਤੇ ਸਕੂਲ ਖੋਲ੍ਹ ਚੁੱਕਿਆ ਹੈ, ਤੇ ਪੈਸੇ ਲੈਕੇ ਫ਼ਰਾਰ ਹੋ ਜਾਂਦਾ ਹੈ,ਉਸਨੇ ਕੋਈ ਲਾਈਸੰਸ ਨਹੀਂ ਲਿਆ ਹੋਇਆ,ਉਹ ਝੂਠ ਬੋਲਦਾ ਹੈ, ਪੁਲਿਸ ਉਸਦੀ ਭਾਲ ਕਰ ਰਹੀ ਹੈ ਜੇ ਫੇਰ ਕਿਤੇ ਤੁਹਾਨੂੰ ਦਿਸ ਜਾਵੇ ਤਾਂ ਪੁਲਿਸ ਨੂੰ ਇਤਲਾਹ ਕਰਿਉ,ਹੁਣ ਤੁਸੀਂ ਚੱਲੋ ਥਾਣੇ ਗੈਰ ਕਾਨੂਨੀ ਤਰੀਕੇ ਨਾਲ ਸਕੂਲ ਚਲਾਉਣ ਦੇ ਜੁਰਮ ਵਿਚ ਤੁਹਾਡੇ ਤੇ ਮੁਕਦਮਾ ਚੱਲੇਗਾ।”
ਤੇ ਮੈਂ ਥਾਣੇ ਵਿਚ ਬੈਠਾ ਸੋਚ ਰਿਹਾ ਸੀ ਕਿ ਮੈਨੂੰ ਸਾਰੇ ਇਹੋ ਜਿਹੇ ਠੱਗ ਹੀ ਮਿਲਦੇ ਹਨ, ਸਾ-ਲਾ ਮੇਰੇ ਪੈਸੇ ਠੱਗਕੇ ਲੈ ਗਿਆ, ਚੁਗਲ ਕੌਰ ਏਵੇਂ ਨਹੀਂ ਸੀ ਕਹਿੰਦੀ ਕਿ ਇਹੋ ਜਿਹੇ ਲੋਕਾਂ ਤੋਂ ਬਚਕੇ ਰਿਹੋ, ਪਰ ਮੈਂ ਹੀ ਨਹੀਂ ਸੀ ਮੰਨਿਆ।ਹੁਣ ਮੈਂ ਥਾਣੇ ਵਿਚ ਬੈਠਾ ਹੋਇਆ ਚੁਗਲ ਕੌਰ ਦੀ ਉੜੀਕ ਕਰ ਰਿਹਾ ਹਾਂ ਕਿ ਕਦੋਂ ਉਹ ਵਕੀਲ ਨੂੰ ਲੇਕੇ ਆਵੇਗੀ ਤੇ ਮੇਰੀ ਜਮਾਨਤ ਕਰਾਕੇ ਇਸ ਕਾਲ ਕੋਠੜੀ ਚੋਂ ਕੱਢਕੇ ਲੈਕੇ ਜਾਵੇਗੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly