ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) ਬੀਤੇ ਦਿਨੀ ਅਕਾਲ ਤਖਤ ਤੋਂ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿਣ ਸਬੰਧੀ ਜਾਰੀ ਕੀਤੇ ਗਏ ਤੁਗਲਕੀ ਫਰਮਾਨ ਸਬੰਧੀ ਅੱਜ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ( ਰਜਿ.) ਪੰਜਾਬ ਦੀ ਇਕ ਮੀਟਿੰਗ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋ ਮਜਾਰਾ ਦੇ ਗੱਦੀ ਨਸ਼ੀਨ ਅਤੇ ਸੁਸਾਇਟੀ ਦੇ ਪੰਜਾਬ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਦੀ ਪ੍ਰਧਾਨਗੀ ਹੇਠ ਡੇਰਾ ਬਾਬਾ ਗੋਬਿੰਦ ਦਾਸ ਜੀ ਫਗਵਾੜਾ ਵਿਖੇ ਕੀਤੀ ਗਈ ਜਿਸ ਵਿੱਚ ਪੰਜਾਬ ਤੋਂ ਵੱਖ-ਵੱਖ ਆਏ ਡੇਰਿਆਂ ਤੋਂ ਮਹਾਂਪੁਰਸ਼ਾਂ ਨੇ ਭਾਗ ਲਿਆ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਕੁਲਵੰਤ ਰਾਮ ਨੇ ਕਿਹਾ ਕਿ ਅਕਾਲ ਤਖਤ ਤੇ ਬੈਠ ਕੇ ਤੁਗਲਕੀ ਫਰਮਾਨ ਜਾਰੀ ਕਰਨ ਵਾਲੇ ਰੱਬ ਨੂੰ ਵੀ ਪਿੱਛੇ ਸੁੱਟ ਰਹੇ ਹਨ ਉਹਨਾਂ ਦੱਸਿਆ ਕਿ ਇਸ ਸਬੰਧੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ (ਰਜਿ. ) ਪੰਜਾਬ ਦੀ ਇੱਕ ਹਗਾਮੀ ਮੀਟਿੰਗ ਫਗਵਾੜਾ ਦੇ ਅਰਬਨ ਸਟੇਟ ਮੁਹੱਲੇ ਦੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖ਼ੇ 2 ਵਜੇ ਰੱਖੀ ਗਈ ਹੈ ਉਹਨਾਂ ਪੂਰੇ ਭਾਰਤ ਦੇ ਰਵਿਦਾਸੀਆ ਸਮਾਜ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦੀ ਭਰਪੂਰ ਅਪੀਲ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸੰਤ ਮਹਿੰਦਰ ਪਾਲ, ਸੰਤ ਨਿਰਮਲ ਸਿੰਘ, ਸੰਤ ਦੇਸਰਾਜ, ਸੰਤ ਬੀਬੀ ਮੀਨਾ,ਸੰਤ ਜਸਵਿੰਦਰ ਸਿੰਘ ਡਾਂਡੀਆਂ,ਸੰਤ ਮਨਜੀਤ ਦਾਸ, ਸੰਤ ਟਹਿਲ ਦਾਸ, ਸੰਤ ਆਤਮਾ ਦਾਸ, ਸੰਤ ਰਜੇਸ ਗਿਰ, ਸੰਤ ਜਸਵਿੰਦਰ ਪਾਲ ਪੰਡਵਾਂ, ਸੰਤ ਸੀਤਲ ਦਾਸ, ਸੰਤ ਓਮਨਾਥ, ਸੰਤ ਅਲਕਈ ਦਾਸ, ਸੰਤ ਸੁਰਜੀਤ ਸਿੰਘ ਖੇੜਾ, ਸੰਤ ਜਗਦੀਸ਼ ਸੁਮਨ,ਸੰਤ ਮਦਨ ਲਾਲ ਰੰਧਾਵਾ, ਬਾਲ ਕਿਸ਼ਨ ਬਾਬੂ ਦੇਸ ਰਾਜ ਹਰਮੇਸ਼ ਸੰਧੂ ਭਗਵੰਤ ਸਿੰਘ, ਜੱਸੀ ਤਲਣ, ਰਜੇਸ਼ ਚੰਦੇਲੀ ਬੀਬੀ ਪਾਲ ਜੇਜੋ ਕਮਲਜੀਤ ਬੰਗਾ ਹੀਰਾ ਜੱਖੂ ਅਤੇ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਵਾਲਮੀਕ ਸਭਾਵਾਂ ਡਾਕਟਰ ਬੀ ਆਰ ਅੰਬੇਦਕਰ ਸਭਾਵਾਂ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly