ਇਜ਼ਰਾਈਲ ਵੱਲੋਂ ਦਹਿਸ਼ਤਗਰਦਾਂ ਦੇ ਟਿਕਾਣਿਆਂ ’ਤੇ ਹਮਲੇ

ਯੋਰੋਸ਼ਲਮ (ਸਮਾਜ ਵੀਕਲੀ):  ਹਮਾਸ ਦੇ ਕਬਜ਼ੇ ਵਾਲੇ ਇਲਾਕੇ ’ਚੋਂ ਰਾਕੇਟ ਦਾਗੇ ਜਾਣ ਦੇ ਇਕ ਦਿਨ ਮਗਰੋਂ ਇਜ਼ਰਾਈਲ ਨੇ ਅੱਜ ਤੜਕੇ ਗਾਜ਼ਾ ਪੱਟੀ ’ਚ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਖ਼ਾਨ ਯੂਨਿਸ ’ਚ ਫਿਲਮਾਏ ਗਏ ਵੀਡੀਓ ’ਚ ਤਿੰਨ ਵੱਡੇ ਧਮਾਕਿਆਂ ਅਤੇ ਲੜਾਕੂ ਜੈੱਟਾਂ ਦੇ ਉੱਡਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਹਮਲੇ ’ਚ ਕਿਸੇ ਜਾਨੀ ਨੁਕਸਾਨ ਦੀ ਫੌਰੀ ਤਸਦੀਕ ਨਹੀਂ ਹੋ ਸਕੀ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਹਮਲੇ ਰਾਕੇਟ ਬਣਾਉਣ ਵਾਲੀ ਫੈਕਟਰੀ ਅਤੇ ਹਮਾਸ ਦੀ ਫ਼ੌਜੀ ਚੌਕੀ ’ਤੇ ਕੀਤੇ ਗਏ। ਇਹ ਹਮਲੇ ਉਸ ਸਮੇਂ ਕੀਤੇ ਗਏ ਹਨ ਜਦੋਂ ਸ਼ਨਿਚਰਵਾਰ ਨੂੰ ਗਾਜ਼ਾ ਤੋਂ ਦੋ ਰਾਕੇਟ ਦਾਗੇ ਗਏ ਸਨ ਜੋ ਭੂਮੱਧਸਾਗਰ ’ਚ ਜਾ ਕੇ ਡਿੱਗੇ। ਬੁੱਧਵਾਰ ਨੂੰ ਵੀ ਫਲਸਤੀਨੀ ਦਹਿਸ਼ਤਗਰਦਾਂ ਨੇ ਇਕ ਇਜ਼ਰਾਇਲੀ ਨਾਗਰਿਕ ਨੂੰ ਜ਼ਖ਼ਮੀ ਕਰ ਦਿੱਤਾ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਡੀ ਗਿਣਤੀ ਹਿੰਦੂ ਸ਼ਰਧਾਲੂਆਂ ਨੇ ਪਾਕਿ ਸਥਿਤ ਮੰਦਰ ਵਿੱਚ ਪੂਜਾ ਕੀਤੀ
Next articleVaccination for adolescents begins in Kerala